Htv Punjabi
Punjab siyasat Video

ਮੁਹੱਲਾ ਕਲੀਨਿਕ ਨੇ ਕਸੂਤੇ ਫਸਾਏ ਸੀਐਮ ਭਗਵੰਤ ਮਾਨ ?

ਕਈ ਮੁਹੱਲਾ ਕਲੀਨਿਕ ਦੇ ਡਾਕਟਰਾਂ ਦਾ ਵੱਡਾ ਦਾਅਵਾ ਸੁਣ ਕੇ ਸਭ ਹੋਏ ਹੈਰਾਨ,,, ਛੇ ਘੰਟਿਆਂ ਦੀ ਡਿਊਟੀ ਦੇ ਵਿੱਚ 300 ਤੋਂ 350 ਮਰੀਜ਼ ਦੇਖ ਲੈਂਦੇ ਹਾਂ। ਇਸ ਗੱਲ ਤੇ ਉੱਠੇ ਵੱਡੇ ਸਵਾਲ,, ਕਿ ਸਿਰਫ ਇੱਕ ਮਿੰਟ ਦੇ ਵਿੱਚ ਇੱਕ ਪੇਸ਼ਂਟ ਨੂੰ ਵੀ ਕੀਤਾ ਜਾਂਦਾ ਚੈੱਕ ਤੇ ਦਿੱਤੀ ਜਾਂਦੀ ਹੈ ਦਵਾਈ,, ਦੂਸਰਾ ਸਵਾਲ ਕਿ ਜੇਕਰ ਮਰੀਜ਼ ਦਾ ਬੀਪੀ ਸ਼ੂਗਰ ਜਾਂ ਟੈਂਪਰੇਚਰ ਟੈਸਟ ਕਰਨਾ ਹੋਵੇ ਤਾਂ ਉਸ ਨੂੰ 10 ਮਿੰਟ ਲੱਗਦੇ ਨੇ ਕਿ ਬੰਦਾ ਇੱਕ ਮਿੰਟ ਦੇ ਵਿੱਚ ਟੈਸਟ ਕਰਕੇ ਦਵਾਈ ਦੇ ਦਿੰਦਾ,,,ਪੰਜਾਬ ਵਿੱਚ ਨਿੱਤ ਦਿਨ ਫ਼ਰਜ਼ੀਵਾੜਾ ਸਾਹਮਣੇ ਆ ਜਾਂਦਾ ਹੈ। ਜਿਸ ਦੀ ਸਰਕਾਰ ਨੂੰ ਕੋਈ ਖ਼ਬਰ ਨਹੀਂ ਹੁੰਦੀ। ਇਸੇ ਤਰ੍ਹਾਂ ਪੰਜਾਬ ਵਿੱਚ ਬਣੇ ਆਮ ਆਦਮੀ ਕਲੀਨਿਕਾਂ ਮਰੀਜਾਂ ਦੀ ਫ਼ਰਜ਼ੀ ਐਂਟਰੀਆਂ ਨੂੰ ਲੈ ਕਿ ਕੁੱਝ ਘਪਲੇ ਸਾਹਮਣੇ ਆਏ ਹਨ। ਜਿਸ ਨੂੰ ਲੈ ਕੇ ਇਨ੍ਹਾਂ ਫ਼ਰਜ਼ੀ ਘਪਲਿਆਂ ਦਾ ਸੇਕ ਸਰਕਾਰ ਨੂੰ ਲੱਗਾ ਹੈ। ਉੱਥੇ ਹੀ ਜਲੰਧਰ ਦੇ ਮਹੱਲਾ ਕਲੀਨਿਕ ਦੇ ਡਾਕਟਰਾਂ ਨੇ ਦੱਸਿਆ ਕਿ ਸਾਡੇ ਕੋਲ ਇੱਕ ਦਿਨ ਦੇ ਵਿੱਚ ਕਿੰਨੇ ਕੁ ਮਰੀਜ਼ ਆਉਂਦੇ ਨੇ ਅਤੇ ਕਿੰਨੇ ਕੁ ਮਰੀਜ਼ ਅਸੀਂ ਦੇਖ ਸਕਦੇ ਹਾਂ ਆਓ ਸੁਣਦੇ ਹਾਂ,,,,,,,

ਉਥੇ ਹੀ ਮੁਹੱਲਾ ਕਲੀਨਿਕ ਦੇ ਵਿੱਚ ਇਲਾਜ ਕਰਵਾਉਣ ਆਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇੱਕ ਮਰੀਜ਼ ਨੂੰ ਦੇਖਣ ਦੇ ਵਾਸਤੇ ਘੱਟੋ ਘੱਟ ਪੰਜ ਤੋਂ 10 ਮਿੰਟ ਲੱਗ ਜਾਂਦੇ ਨੇ ਛੇ ਘੰਟਿਆਂ ਦੇ ਵਿੱਚ 300 ਤੇ 350 ਮਰੀਜ਼ ਦੇਖਣਾ ਇਹ ਹੋਹੀ ਨਹੀਂ ਸਕਦਾ।

ਆਮ ਆਦਮੀ ਕਲੀਨਿਕਾਂ ‘ਚ ਮਰੀਜ਼ਾਂ ਦੀ ਗਿਣਤੀ ਵਿੱਚ ਹੋ ਰਹੇ ਅਥਾਹ ਵਾਧੇ ਦਾ ਖ਼ੁਲਾਸਾ ਹੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਜਾਅਲੀ ਰਜਿਸਟੇ੍ਰਸ਼ਨ ਦਾ ਪਰਦਾਫਾਸ਼ ਹੋਣ ਤੋਂ ਬਾਅਦ ਮੈਂ ਇਹ ਜ਼ਰੂਰ ਕਹਾਂਗਾ ਕਿ ਸਿਹਤ ਵਿਭਾਗ ਦੇ ਕੁਝ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਿਸੇ ਵੱਡੇ ਘੁਟਾਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਨਨਕਾਣਾ ਸਾਹਿਬ ‘ਤੇ ਹੋਏ ਹਮਲੇ ‘ਤੇ ਬਾਦਲ ਨੇ ਕੀ ਕਿਹਾ ਕੇਂਦਰ ਸਰਕਾਰ ਨੂੰ….

Htv Punjabi

ਦੇਖੋ ਕਿਵੇਂ ਆਪਣੇ ਭਰਾ ਨੂੰ ਬਚਾਉਣ ਲਈ ਭੈਣ ਨੇ ਪੁਲਿਸ ਦਾ ਕੀਤਾ ਟਾਕਰਾ

htvteam

ਘਰ ਵਿੱਚ ਹੀ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ

Htv Punjabi

Leave a Comment