Htv Punjabi
Punjab

ਯੂਥ ਅਕਾਲੀ ਦਲ ਅਤੇ ਬਸਪਾ ਨੇ ਡੀਜੀਪੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ

ਚੰਡੀਗੜ : ਡੀਜੀਪੀ ਦਿਨਰ ਗੁਪਤਾ ਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਦਿੱਤੇ ਬਿਆਨ ਦੇ ਬਾਅਦ ਸਰਕਾਰ ਅਤੇ ਡੀਜੀਪੀ ਦੀ ਸਿਰਦਰਦੀ ਵੱਧ ਗਈ ਹੈ l ਉਨ੍ਹਾਂ ਦੇ ਇਸ ਬਿਆਨ ‘ਤੇ ਵਿਰੋਧੀ ਦਲ ਸਰਕਾਰ ‘ਤੇ ਨਿਸ਼ਾਨਾ ਲਾ ਰਹੇ ਹਨ ਅਤੇ ਡੀਜੀਪੀ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੇ ਹਨ l ਸਿੱਖਾਂ ਦੇ ਖਿਲਾਫ ਅੱਤਵਾਦੀ ਜਿਹੀ ਅਪਮਾਨਜਨਕ ਟਿੱਪਣੀ ‘ਤੇ ਯੂਥ ਅਕਾਲ ਦਲ ਦੇ ਨੇਤਾਵਾਂ ਅਤੇ ਵਰਕਰਾਂ ਨੇ ਮੁਕਤਸਰ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਫਰੀਦਕੋਟ ਸਹਿਤ ਬਾਕੀ ਜ਼ਿਲਿਆਂ ਵਿੱਚ ਡੀਜੀਪੀ ਗੁਪਤਾ ਅਤੇ ਸੋਨੀਆ ਗਾਂਘੀ ਦੇ ਖਿਲਾਫ ਨਾਅਰੇ ਲਾਉਂਦੇ ਹੋਏ ਬਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ l ਕਿਹਾ, ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਸ਼ਖ਼ਤ ਕਾਰਵਾਈ ਕੀਤੀ ਜਾਵੇ l ਯੂਥ ਅਕਾਲੀ ਨੇਤਾ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਇੱਕ ਸ਼ਾਂਤੀਵਾਲ ਭਾਈਚਾਰੇ ਦੇ ਖਿਲਾਫ ਝੂਠਾ ਪ੍ਰਚਾਰ ਕਰਨ ਦੇ ਲਈ ਡੀਜੀਪੀ ਨੂੰ ਤਤਕਾਲ ਬਰਖਾਸਤ ਕਰਨਾ ਚਾਹੀਦਾ ਹੈ l ਦੱਸ ਦਈਏ ਕਿ ਡੀਜੀਪੀ ਨੇ ਕਰਤਾਰਪੁਰ ਵਿੱਚ ਜਾਣ ਵਾਲੇ ਸ਼ਰਧਾਲੂਆਂ ਨੂੰ 6 ਘੰਟੇ ਵਿੱਚ ਅੱਤਵਾਦੀ ਬਣ ਜਾਣ ਵਾਲਾ ਵਿਵਾਦਿਤ ਬਿਆਨ ਦਿੱਤਾ ਸੀ l ਯੂਥ ਨੇਤਾਵਾਂ ਨੇ ਕਿਹਾ, ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਦਿਨਕਰ ਗੁਪਤਾ ਸਾਰਵਜਨਿਕ ਮਾਫੀ ਮੰਗਣ l ਸਿੱਖ ਸ਼ਰਧਾਲੂਆਂ ਨੂੰ ਸੰਭਾਵੀ ਅੰਤਵਾਦੀ ਕਰਾਰ ਦੇ ਕੇ ਡੀਜੀਪੀ ਨੇ ਬੜੀ ਬੇਅਦਬੀ ਕੀਤੀ ਹੈ l

Related posts

ਯੂਨੀਵਰਸਿਟੀ ‘ਚ ਮੁੰਡਿਆਂ ਨੇ ਟੱਪੀਆਂ ਹੱਦਾਂ

htvteam

ਐਵੇਂ ਖਾਓ ਕੇਲੇ ਘਰ ਲਗਾਓ ਤੰਦਰੁਸਤੀ ਵਾਲੇ ਮੇਲੇ

htvteam

ਅੰਮ੍ਰਿਤਪਾਲ ਦੇ ਪਿਤਾ ਦਾ ਹਿਲਾਕੇ ਰੱਖ ਦੇਣ ਵਾਲਾ ਧਮਾਕਾ, ਸੁਣੋ AKF ਕਿਉਂ ਬਣਾਈ ਅੰਮ੍ਰਿਤਪਾਲ ਨੇ

htvteam

Leave a Comment