Htv Punjabi
Punjab

ਸਟੇਡੀਅਮ ਵਿੱਚ ਰਨਿੰਗ ਨੂੰ ਲੈ ਕੇ ਹੋਈ ਟੱਕਰ, ਇੱਟਾਂ ਅਤੇ ਗੋਲੀਆਂ ਚੱਲੀਆਂ

ਫਾਜ਼ਿਲਕਾ : ਇੱਥੋਂ ਦੇ ਸਰਕਾਰੀ ਐਮਆਰ ਕਾਲਜ ਦੇ ਸਟੇਡੀਅਮ ਵਿੱਚ ਰਨਿੰਗ ਦੇ ਦੌਰਾਨ ਟੱਕਰ ਹੋਣ ‘ਤੇ ਦੋ ਗੁੱਟ ਆਪਸ ਵਿੱਚ ਲੜ ਪਏ l ਪਹਿਲਾਂ ਦੋਨਾਂ ਗੁੱਟਾਂ ਵਿੱਚ ਇੱਟਾਂ ਚੱਲੀਆਂ ਅਤੇ ਇਸ ਦੇ ਬਾਅਦ ਇੱਕ ਗੁੱਟ ਨੇ ਦੂਜੇ ਗੁੱਟ ‘ਤੇ ਪਿਸਤੌਲ ਨਾਲ ਫਾਇਰ ਕੀਤੇ l ਪੁਲਿਸ ਦੇ ਅਨੁਸਾਰ, ਪ੍ਰਵੀਨ ਰਾਦੀ ਵਾਸੀ ਆਵਾ ਨੇ ਬਿਆਨ ਦਰਜ ਕਰਵਾਏ ਸਨ ਕਿ ਐਤਵਾਰ ਰਾਤ ਲਗਭਗ 8 ਵਜੇ ਉਸ ਦੇ ਮੁੰਡੇ ਅਨਮੋਲ ਦਾ ਫੋਨ ਆਇਆ ਕਿ ਉਸ ਦੇ ਦੋਸਤ ਅਜੈ, ਦੀਪਕ, ਕਮਲ ਐਮਆਰ ਕਾਲਜ ਦੇ ਗਰਾਊਂਡ ਵਿੱਚ ਰਨਿੰਗ ਕਰ ਰਹੇ ਸਨ ਤਾਂ ਗੁਰਦੀਪ ਸਿੰਘ ਵਾਸੀ ਅੋਡੀਆਂ, ਰਵਿੰਦਰ ਸਿੰਘ ਵਾਸੀ ਕਰਨੀਖੇੜਾ ਅਤੇ ਰਿੰਕੂ ਸਿੰਘ ਵਾਸੀ ਠਗਨੀ ਤੋਂ ਉਹ ਟਕਰਾ ਕੇ ਗਿਰ ਗਏ l ਇਸ ਦੌਰਾਨ ਉਹ ਤਿੰਨੋਂ ਗਾਲਾਂ ਕੱਢਣ ਲੱਗ ਪਏ ਅਤੇ ਗੁਰਦੀਪ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ l ਇਸ ਦੇ ਬਾਅਦ ਮੁਲਜ਼ਮ ਘਰ ਆ ਗਏ ਅਤੇ ਉਸ ਨੂੰ ਪੁੱਛਣ ਲੱਗੇ ਕਿ ਅਨਮੋਲ ਕਿੱਥੇ ਹੈ ਉਹ ਉਸ ਨੂੰ ਬਾਹਰ ਕੱਢੇ l ਉਸ ਦੇ ਰੌਲਾ ਪਾਉਣ ‘ਤੇ ਪਿੰਡ ਵਾਲੇ ਇੱਕਠੇ ਹੋ ਗਏ ਅਤੇ ਮੁਲਜ਼ਮ ਉੱਥੇ ਤੋਂ ਫਰਾਰ ਹੋ ਗਏ l
ਜਦੋਂ ਪੀੜਿਤ ਪੱਖ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਲਈ ਪਹੁੰਚਿਆ ਤਾਂ ਗੁਰਦੀਪ ਸਿੰਘ ਵਾਸੀ ਅੋਡੀਆਂ, ਰਵਿੰਦਰ ਸਿੰਘ ਵਾਸੀ ਕਰਨੀਖੇੜਾ ਅਤੇ ਰਿੰਕੂ ਵਾਸੀ ਠਗਨੀ ਮੁਲਜ਼ਮ ਥਾਣੇ ਦੇ ਬਾਹਰ ਆ ਗਏ ਅਤੇ ਰਿਵਾਲਵਰ ਕੱਢਕੇ ਫਿਰ ਤੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ l ਪੁਲਿਸ ਨੇ ਮੁਲਜ਼ਮਾਂ ‘ਤੇ ਕੇਸ ਕਰ ਗ੍ਰਿਫਤਾਰ ਕਰ ਲਿਆ ਹੈ l ਮੁਲਜ਼ਮਾਂ ਤੋਂ ਇੱਕ ਰਿਵਾਲਵਰ, ਦੋ ਗੋਲੀਆਂ ਅਤੇ ਇੱਕ ਗੋਲੀ ਦਾ ਚੱਲਿਆ ਹੋਇਆ ਸ਼ੈਲ ਵੀ ਬਰਾਮਦ ਹੋਇਆ ਹੈ l

Related posts

ਸੜਕ ਉੱਤੇ ਲੱਤਾਂ ਬੰਨ੍ਹਕੇ ਸੁੱਟੀ ਪਈ ਸੀ ਕੁੜੀ; ਜਵਾਨ ਕੁੜੀ ਨਾਲ ਦੇਖੋ ਕੀ ਹੋਇਆ

htvteam

ਪੰਜਾਬ ‘ਚ ਪਵੇਗਾ ਦੁਬਈ ਵਾਂਗੂੰ ਭਾਰੀ ਮੀਂਹ ਸਮਾਨ ਨੂੰ ਪਾਲੋ ਰੱਸੇ, ਗੱਡੀਆਂ ਨੂੰ ਪਾਲੋ ਸੰਗਲ

htvteam

ਦਵਾਈਆਂ-ਚੂਰਨਾ ਖਾਕੇ ਪੇਟ ਕਰਦੈ ਹੋ ਸਾਫ ਤਾਂ ਇਕ ਚਮਚਾ ਇਸਦਾ ਖਾ ਲਓ ਜਨਾਬ ਫੇਰ ਦੇਖੋ ਕਮਾਲ

htvteam

Leave a Comment