Htv Punjabi
Punjab

ਕੁਕਰਮ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਸਾਥੀ ਨੂੰ ਛੱਡਵਾਉਣ ਪਹੁੰਚੇ ਕਿੰਨਰ

ਲੁਧਿਆਣਾ : ਫੋਕਲ ਪੁਆਇੰਟ ਥਾਣੇ ਦੇ ਅਧੀਨ ਆਂਦੀ ਚੌਂਕੀ ਢੰਡਾਰੀ ਕਲਾਂ ਦੇ ਬਾਹਰ ਮੰਗਲਵਾਰ ਸਵੇਰ ਉਸ ਸਮੇਂ ਮਾਹੌਲ ਤਨਾਅਪੂਰਨ ਹੋ ਗਿਆ ਜਦੋਂ ਕੁਕਰਮ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਸਾਥੀ ਡਰਾਈਵਰ ਨੂੰ ਛੱਡਵਾਉਣ ਦੇ ਲਈ ਕਿੰਨਰਾਂ ਨੇ ਚੌਂਕੀ ਦੇ ਬਾਹਰ ਪਥਰਾਅ ਕਰ ਦਿੱਤਾ l ਚੌਂਕੀ ‘ਤੇ ਪਥਰਾਅ ਕਰਨ ਤੋਂ ਪਹਿਲਾਂ ਕਿੰਨਰਾਂ ਨੇ ਚੌਂਕੀ ਦੇ ਬਾਹਰ ਨੰਗੇ ਹੋ ਕੇ ਪ੍ਰਦਰਸ਼ਨ ਕੀਤਾ ਅਤੇ ਪੁਲਿਸ ‘ਤੇ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਾਇਆ l
ਜਦ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਤਾਂ ਕਿੰਨਰਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿਤੀ l ਪਥਰਾਅ ਵਿੱਚ ਚੌਂਕੀ ਇੰਚਾਰਜ ਸਹਿਤ ਦੌ ਮੁਲਾਜ਼ਮ ਜ਼ੋਮੀ ਹੋ ਗਏ l ਉਸ ਦੇ ਬਾਅਦ ਅਧਿਕਾਰੀਆਂ ਦੇ ਹੁਕਮ ‘ਤੇ ਪੁਲਿਸ ਨੇ ਕਿੰਨਰਾਂ ‘ਤੇ ਲਾਠੀਚਾਰਜ ਕਰ ਦਿੱਤਾ l ਉੱਥੇ ਕਈ ਥਾਣਿਆਂ ਦੀ ਪੁਲਿਸ ਫੋਰਸ ਚੌ਼ਕੀ ਦੇ ਬਾਹਰ ਪਹੁੰਚ ਗਈ ਅਤੇ ਮਾਹੌਨ ਨੂੰ ਕਾਬੂ ਕੀਤਾ l ਪੁਲਿਸ ਨੇ ਅਣਪਛਾਤੇ ਕਿੰਨਰਾਂ ਦੇ ਖਿਲਾਫ ਸਰਕਾਰੀ ਡਿਊਟੀ ਵਿੱਚ ਦਖਲ ਦੇਣ, ਪੱਥਰਬਾਜ਼ੀ ਕਰਨ ਅਤੇ ਮਾਰ ਕੁੱਟ ਕਰਨ ਸਹਿਤ ਗਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ l
ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਦੋ ਦਿਨ ਪਹਿਲਾਂ ਕੁਕਰਮ ਦੇ ਇਲਜ਼ਾਮ ਵਿੱਚ ਹਰਮਨ, ਸੂਰਜ, ਦੀਪ ਅਤੇ ਇੱਕ ਔਰਤ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ l ਪੁਲਿਸ ਨੇ ਸੂਰਜ ਅਤੇ ਦੀਪ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦ ਕਿ ਹਰਮਨ ਹਿਰਾਸਤ ਵਿੱਚ ਸੀ l ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਹਰਮਨ ਕਿੰਨਰਾਂ ਦਾ ਡਰਾਈਵਰ ਹੈ l ਜਦ ਕਿੰਨਰਾਂ ਨੂੰ ਇਸ ਗੱਲ ਦੀ ਸੂਚਲਾ ਮਿਲੀ ਤਾਂ ਉਹ ਸੋਮਵਾਰ ਰਾਤ ਨੂੰ ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੀ ਚੌਂਕੀ ਢੰਡਾਰੀ ਵਿੱਚ ਪਹੁੰਚ ਗਏ ਅਤੇ ਹੰਗਾਮਾ ਕਰ ਦਿੱਤਾ l ਕਿੰਨਰਾ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੇ ਡਰਾਈਵਰ ਨੂੰ ਜਾਣ ਬੁੱਝ ਕੇ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ l ਦੇਰ ਰਾਤ ਪੁਲਿਸ ਨੇ ਕਿਸੀ ਤਰ੍ਹਾਂ ਸਮਝਾ ਕੇ ਉਨ੍ਹਾਂ ਨੂੰ ਭੇਜ ਦਿੱਤਾ l ਮੰਗਲਵਾਰ ਸਵੇਰੇ ਫੇਰ ਤੋਂ ਕਿੰਨਰ ਥਾਣਾ ਫਕਲ ਪੁਆਇੰਟ ਪਹੁੰਚ ਗਏ l ਉਨ੍ਹਾਂ ਨੇ ਥਾਣਾ ਮੁਖੀ ਇੰਸਪੈਕਟਰ ਮੁਹੰਮਦ ਜਮੀਲ ਨਾਲ ਮੁਲਾਕਾਤ ਕੀਤੀ ਅਤੇ ਹਰਮਨ ਨੂੰ ਛੱਡਣ ਦਾ ਦਬਾਅ ਬਣਾਇਆ l ਇੰਸਪੈਕਟਰ ਮੁਹੰਮਦ ਜਮੀਲ ਨੇ ਕਿੰਨਰਾਂ ਨੂੰ ਦੱਸਿਆ ਕਿ ਹਰਮਨ ਦੇ ਖਿਲਾਫ ਕੁਕਰਮ ਦਾ ਕੇਸ ਦਰਜ ਹੈ l ਪੀੜਿਤ ਕੁੜੀ ਨੇ ਵੀ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ l ਉਹ ਅਧਿਕਾਰੀਆਂ ਦੇ ਕੋਲ ਜਾਣ l ਜਾਂਚ ਵਿੱਚ ਜੇਕਰ ਹਰਮਨ ਨਿਰਦੋਸ਼ ਮਿਲਿਆ ਤਾਂ ਪੁਲਿਸ ਉਸ ਨੂੰ ਛੱਡ ਦੇਵੇਗੀ l
ਇਸ ਤੋਂ ਬਾਅਦ ਕਿੰਨਰ ਭੜਕ ਗਏ ਅਤੇ ਥਾਣੇ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ l ਕਿਸੀ ਤਰ੍ਹਾਂ ਸਮਝਾ ਕੇ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਤੋਂ ਭੇਜ ਦਿੱਤਾ l ਇਸ ਦੇ ਬਾਅਦ ਕਿੰਨਰ ਇੱਕਠੇ ਹੋ ਕੇ ਚੌਂਕੀ ਢੰਡਾਰੀ ਕਲਾਂ ਦੇ ਬਾਹਰ ਪਹੁੰਚ ਗਏ l ਉੱਥੇ ਉਨ੍ਹਾਂ ਨੇ ਚੌਂਕੀ ਇੰਚਾਰਜ ਨਾਲ ਗੱਲ ਕੀਤੀ l ਉਨ੍ਹਾਂ ਨੇ ਵੀ ਗੱਲ ਨਹੀਂ ਸੁਣੀ ਤਾਂ ਕਿੰਨਰਾਂ ਨੇ ਨੰਗੇ ਹੋ ਕੇ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ l ਉਨ੍ਹਾਂ ਨੇ ਪੁਲਿਸ ਨੂੰ ਗੋਲੀਆਂ ਵੀ ਦਿੱਤੀਆਂ l ਪੁਲਿਸ ਨੇ ਚੌਂਕੀ ਦਾ ਗੇਟ ਬੰਦ ਕਰਵਾ ਦਿੱਤਾ l ਕਿੰਨਰਾਂ ਨੇ ਚੌਂਕੀ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ l ਇਸ ਦੇ ਬਾਅਦ ਪੁਲਿਸ ਨੇ ਲਾਠੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਬਾਅਦ ਕਿੱਲਰ ਭੱਜ ਗਏ l

Related posts

ਸਵਾਰੀਆਂ ਨਾਲ ਭਰੀ ਬੱਸ ਚ ਜਨਾਨੀਆਂ ਦੀਆਂ ਨਿਕਲੀਆਂ ਚੀਕਾਂ

htvteam

ਰਾਤੋਂ ਰਾਤ ਪੰਜਾਬ ‘ਚ ਬਣਿਆ ਸ਼੍ਰੀਲੰਕਾ ਵਰਗਾ ਟਾਪੂ; ਦੇਖੋ ਵੀਡੀਓ

htvteam

ਪੰਜਾਬੀ ਠੋਕ ਕੇ ਹੱਟਣਗੇ ਕੇਂਦਰ ਸਰਕਾਰ ਦੀ ਮੰਜੀ, ਕੈਨੇਡਾ ‘ਤੋਂ ਜਹਾਜ਼ ਭਰ-ਭਰ ਕੇ ਆਉਂਣ ਲੱਗੇ ਇੰਡੀਆ ਮੁੰਡੇ -ਕੁੜੀਆਂ

htvteam

Leave a Comment