Htv Punjabi
Punjab

ਕਿਡਨੈਪ ਕਰਨ ਤੋਂ ਬਾਅਦ ਮੰਗੀ ਸੀ 20 ਲੱਖ ਦੀ ਫਿਰੌਤੀ ਪਰ ਮਿਲੀ ਲਾਸ਼

ਅੰਮ੍ਰਿਤਸਰ : ਇੱਥੋਂ ਦੇ ਇੱਕ ਇਲਾਕੇ ਵਿੱਚ ਇੱਕ ਕੁੜੀ ਨੂੰ ਕਿਡਨੈਪ ਕਰਕੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ l ਦੱਸ ਦਈਏ ਕਿ ਕੁੜੀ ਨੂੰ ਅਗਵਾ ਕਰਨ ਦੇ ਬਾਅਦ ਬਦਮਾਸ਼ਾਂ ਨੇ 20 ਲੱਖ ਰੁਪਏ ਦੀ ਮੰਗ ਕੀਤੀ ਸੀ, ਪੈਸੇ ਨਾ ਮਿਲਣ ‘ਤੇ ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਸੁੱਟ ਦਿੱਤਾ ਗਿਆ l ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ, ਇੱਥੇ ਹੀ ਇੱਕ ਨੌਜਵਾਨ ਨੂੰ ਗ੍ਰਿਫਤਾਰ ਵੀ ਕੀਤਾ ਹੈ l
ਮ੍ਰਿਤਕਾ ਦੀ ਪਹਿਚਾਣ ਅੰਮ੍ਰਿਤਸਰ ਦੇ ਅਜਨਾਲਾ ਦੀ ਰਹਿਣ ਵਾਲੀ 19 ਸਾਲਾ ਅਨਮੋਲ ਦੇ ਰੂਪ ਵਿੱਚ ਹੋਈ ਹੈ l ਉਸ ਨੂੰ 26 ਫਰਵਰੀ ਨੂੰ ਕੁਝ ਕਾਰ ਸਵਾਰਾਂ ਨੇ ਉਸ ਸਮੇਂ ਅਗਵਾ ਕਰ ਲਿਆ ਸੀ, ਜਦੋਂ ਉਹ ਪੜਨ ਦੇ ਲਈ ਜਾ ਰਹੀ ਸੀ l ਇਸ ਗੱਲ ਦਾ ਪਤਾ ਲੱਗਣ ‘ਤੇ ਘਰਦਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ l ਸ਼ਮਸ਼ੇਰ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਨਮੋਲ ਨੂੰ ਅਗਵਾ ਕੀਤੇ ਜਾਣ ਦੇ ਕੁਝ ਹੀ ਘੰਟਿਆਂ ਬਾਅਦ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ l ਪੁਲਿਸ ਅਨਮੋਲ ਅਤੇ ਉਸ ਨੂੰ ਅਗਵਾ ਕਰਨ ਵਾਲਿਆਂ ਦੀ ਤਲਾਸ਼ ਕਰ ਹੀ ਰਹੀ ਸੀ ਕਿ ਅਨਮੋਲ ਦੀ ਲਾਸ਼ ਮਿਲੀ l
ਇਸ ਮਾਮਲੇ ਦੀ ਕੜੀਆਂ ਜੋੜਦੇ ਹੋਏ ਪੁਲਿਸ ਨੇ ਲਵਦੀਪ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ l ਇਸ ਬਾਰੇ ਵਿੱਚ ਜਾਂਚ ਅਧਿਕਾਰੀ ਰੋਬਿਨ ਹੰਸ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿਛ ਜ਼ਾਰੀ ਹੈ l ਨਾਲ ਹੀ ਕੁੜੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ l

Related posts

ਨਵੇਂ ਪੁਲਿਸ ਮੁਲਾਜ਼ਮ ਦਾ ਕਾਰਾ, ਲੁੱਚੀਆਂ ਗਾਲ੍ਹਾਂ ਸੁਣ ਨਰਸਾਂ ਦੇ ਕੰਨ ਹੋਏ ਬੰਦ !

htvteam

ਹੁਣ ਘੱਗਰ ਦਰਿਆ ਚ ਵੱਜਿਆ ਹੜ੍ਹ ਵਾਲੇ ਖ਼ਤਰੇ ਦਾ ਘੁੱਗੂ !

htvteam

ਬਜ਼ੁਰਗ ਮਾਤਾ ਦੇ ਆਖਰੀ ਸਮੇਂ ਭਿ.ੜ ਗਈਆਂ ਦੋ ਧਿਰਾਂ……

htvteam

Leave a Comment