ਤਰਨਤਾਰਨ : ਗਰਲਜ਼ ਸਕੂਲ ਘਰਿਆਲਾ ਦੀ ਨਾਬਾਲਿਗ ਵਿਦਿਆਰਥਣ ਦੀ ਮਾਂ ਨੂੰ ਬੀਮਾਰ ਦੱਸ ਕੇ ਦੋ ਨੌਜਵਾਨਾਂ ਨੇ ਪਹਿਲਾਂ ਤਾਂ ਉਸ ਨੂੰ ਸਕੂਲ ਤੋਂ ਛੁੱਟੀ ਦਿਵਾ ਦਿੱਤੀ ਅਤੇ ਫੇਰ ਰਸਤੇ ਵਿੱਚ ਗੈਂਗਰੇਪ ਕੀਤਾ l ਰਿਸ਼ਤੇਦਾਰਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦੋ ਮੁਲਜ਼ਮਾਂ ‘ਤੇ ਕੇਸ ਦਰਜ ਕਰਕੇ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ l ਜਾਣਕਾਰੀ ਦੇ ਅਨੁਸਾਰ 11ਵੀਂ ਦੀ ਵਿਦਿਆਰਥਣ ਸਵੇਰੇ ਸਕੂਲ ਗਈ ਸੀ l ਇਸ ਦੇ ਕੁਝ ਦੇਰ ਬਾਅਦ ਗੁਆਂਢੀਆਂ ਦੇ ਮੁੰਡੇ ਜਗਰੂਪ ਸਿੰਘ ਜੱਗੂ ਅਤੇ ਲਵਪ੍ਰੀਤ ਸਿੰਘ ਬੱਬਾ ਸਕੂਲ ਪਹੁੰਚੇ l ਦੋਨਾਂ ਮੁਲਜ਼ਮਾਂ ਨੇ ਸਕੂਲ ਦੀ ਮੈਡਮ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਵਿਦਿਆਰਥਣ ਦੀ ਮਾਂ ਬੀਮਾਰ ਹੋ ਗਈ ਹੈ l ਹਸਪਤਾਲ ਵਿੱਚ ਦਾਖਲ ਕਰਾਉਣ ਦੇ ਲਈ ਔਰਤ ਦੇ ਕੋਲ ਧੀ ਦਾ ਹੋਣਾ ਜ਼ਰੂਰੀ ਹੈ l ਦੋਨੋਂ ਨੌਜਵਾਨ ਸਕੂਲ ਤੋਂ ਝੂਠ ਕਹਿਕੇ ਵਿਦਿਆਰਥਣ ਨੂੰ ਧਮਕਾ ਕੇ ਅਗਵਾ ਕਰਕੇ ਪੱਟੀ ਲੈ ਗਏ l ਪੁਲਿਸ ਚੌਂਕੀ ਘਰਿਆਲਾ ਇੰਚਾਰਜ ਸਬ ਇੰਸਪੈਕਟਰ ਰੇਨੂ ਬਾਲਾ ਨੇ ਦੱਸਿਆ ਕਿ ਦੋਨੋਂ ਮੁਲਜ਼ਮ ਪੀੜਿਤਾ ਨੂੰ ਕਿਸੀ ਨੂੰ ਦੱਸਣ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਗੁਰਦੁਆਰਾ ਸਾਹਿਬ ਦੇ ਕੋਲ ਛੱਡ ਗਏ l ਪੀੜਿਤਾ ਨੇ ਸਾਰੀ ਆਪਬੀਤੀ ਘਰ ਵਿੱਚ ਦੱਸੀ, ਜਦਕਿ ਰਿਸ਼ਤੇਦਾਰਾਂ ਨੇ ਇਸ ਮਾਮਲੇ ਦੀ ਸੂਚਨਾ ਥਾਣਾ ਘਰਿਆਲਾ ਵਿੱਚ ਦਿੱਤੀ l ਪੀੜਿਤ ਨਾਬਾਲਿਗਾ ਦਾ ਹਸਪਤਾ ਵਿੱਚ ਮੈਡੀਕਲ ਕਰਵਾਇਆ ਗਿਆ ਹੈ ਅਤੇ ਦੋਨਾਂ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
previous post
