Htv Punjabi
Punjab

ਜ਼ਮੀਨ ਸੌਦੇ ਦੇ ਲਈ 20 ਲੱਖ ਲਏ, ਰਜਿਸਟਰੀ ਕਿਸੇ ਹੋਰ ਦੇ ਨਾਂ ‘ਤੇ

ਅਬੋਹਰ : ਥਾਣਾ ਸਿਟੀ ਵਨ ਦੀ ਪੁਲਿਸ ਨੇ ਨਿਊ ਸੂਰਜ ਨਗਰੀ ਵਾਸੀ ਇੱਕ ਵਿਅਕਤੀ ਦੇ ਨਾਲ ਜ਼ਮੀਨ ਦਾ ਸੌਦਾ ਕਰ ਕੇ 20 ਲੱਖ ਰੁਪਏ ਲੈ ਕੇ ਕਿਸੇ ਦੂਸਰੇ ਵਿਅਕਤੀ ਦੇ ਨਾਮ ‘ਤੇ ਰਜਿਸਟਰੀ ਕਰਵਾ ਕੇ ਧੋਖਾਧੜੀ ਕਰਨ ਦੇ ਇਲਜ਼ਾਮ ਵਿੱਚ ਪੁਲਿਸ ਉੱਚਅਧਿਕਾਰੀਆਂ ਦੀ ਜਾਂਚ ਪੜਤਾਲ ਦੇ ਬਾਅਦ ਪਿਓ ਪੁੱਤ ਅਤੇ ਦੋ ਔਰਤਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਪੁਲਿਸ ਦੇ ਅਨੁਸਾਰ ਅਨਿਲ ਬੱਬਰ ਨੇ 5 ਅਗਸਤ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਨਾਨਕ ਨਗਰੀ ਵਾਸੀ ਗੁਰਨਾਮ ਸਿੰਘ ਅਤੇ ਉਸ ਦੇ ਮੁੰਡੇ ਅਤੇ ਹੋਰਾਂ ਨੇ 31 ਮਾਰਚ 2017 ਨੂੰ 16 ਕਨਾਲ 0.5 ਮਰਲਾ ਜ਼ਮੀਨ ਦਾ ਸੌਦਾ ਕਰਕੇ ਉਸ ਤੋਂ 20 ਲੱਖ ਰੁਪਏ ਵਸੂਲ ਕਰ ਲਏ ਸਨ l ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l

Related posts

ਆਉਣ ਵਾਲੇ ਦਿਨਾਂ ਚ ਠੰਡ ਨਾਲ ਠਰਨਗੇ ਲੋਕ

htvteam

ਪੰਜਾਬ ‘ਚ ਆ ਸਕਦਾ ਤੂਫ਼ਾਨ ਬਿਪਰਜੋਈ ?

htvteam

10 ਰੁਪਏ ਦੀ ਪਤੰਗ ਨੇ ਦੇਖੋ ਕਿਵੇਂ ਲਈ ਬੱਚੇ ਦੀ ਜਾਨ

htvteam

Leave a Comment