Htv Punjabi
Punjab

ਸੌਂ ਰਹੀ ਪਤਨੀ, ਸਾਲੀ, ਪੁੱਤ ਅਤੇ ਧੀ ਨੂੰ ਗੰਢਾਸੇ ਨਾਲ ਵੱਢਿਆ

ਕਪੂਰਥਲਾ : ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ ਰਾਜਵਿੰਦਰ ਕੌਰ ਨੇ ਚੌਹਰੇ ਕਤਲ ਕੇਸ ਵਿੱਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ l ਦੋਸ਼ੀ ਨੂੰ 2 ਲੱਖ ਰੁਪਏ ਜ਼ੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ l ਜ਼ੁਰਮਾਨਾ ਨਾ ਅਦਾ ਕਰਨ ‘ਤੇ ਇੱਕ ਸਾਲ ਦੀ ਹੋਰ ਸਜ਼ਾ ਕੱਟਣੀ ਪਵੇਗੀ l ਫਿਲਹਾਲ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਣ ਦੇ ਲਈ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕੋਲ ਭੇਜ ਦਿੱਤਾ ਗਿਆ ਹੈ l
ਕਰਤਾਰਪੁਰ ਰੋਡ ਸਥਿਤ ਨਿਊ ਜਿਊਡਿਸ਼ਿਅਲ ਕੰਪਲੈਕਸ ਵਿੱਚ ਅਤਿਰਿਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਵਿੰਦਰ ਕੌਰ ਦੀ ਅਦਾਲਤ ਵਿੱਚ ਸ਼ਨੀਵਾਰ ਨੂੰ ਫਗਵਾੜਾ ਦੇ ਪਿੰਡ ਕੋਟਰਾਣੀ ਵਿੱਚ ਹੋਏ ਚੌਹਰੇ ਕਤਲ ਕੇਸ ਦੀ ਸੁਣਵਾਈ ਹੋਈ l ਦੋਨਾਂ ਪੱਖਾਂ ਨੂੰ ਸੁਣਨ ਦੇ ਬਾਅਦ ਅਦਾਲਤ ਨੇ ਦੋਸ਼ੀ ਬਲਜਿੰਦਰ ਕੁਮਾਰ ਉਰਫ ਕਾਲਾ ਵਾਸੀ ਪਿੰਡ ਗੁੜੇ ਨੂੰ ਸਜ਼ਾ ਸੁਣਾਈ ਹੈ l
29 ਨਵੰਬਰ 2013 ਨੂੰ ਗੋਰਾਇਆ ਦੇ ਪਿੰਡ ਗੁੜੇ ਵਾਸੀ ਬਲਜਿੰਦਰ ਕੁਮਾਰ ਨੇ ਆਪਣੀ ਸੱਸ ਮਨਜੀਤ ਕੌਰ ਵੱਲੋਂ 35 ਹਜ਼ਾਰ ਰੁਪਏ ਦੀ ਮੰਗ ਪੂਰੀ ਨਾ ਕਰਨ ‘ਤੇ ਪਿੰਡ ਕੋਟਰਾਣੀ ਫਗਵਾੜਾ ਸਥਿਤ ਸਹੁਰੇ ਵਿੱਚ ਜਾ ਕੇ ਸੌਂ ਰਹੀ ਪਤਨੀ ਸੀਮਾ ਰਾਣੀ, ਸਾਲੀ ਰੀਨਾ ਰਾਣੀ, 4 ਸਾਲ ਦੀ ਕੁੜੀ ਸੁਮਨੀ ਕੁਮਾਰੀ, ਡੇਢ ਸਾਲ ਦੇ ਮੁੰਡੇ ਹਰਸ਼ ਨੂੰ ਗੰਡਾਸੇ ਨਾਲ ਕੱਟ ਦਿੱਤਾ ਸੀ l
ਇਸ ਦੇ ਇਲਾਵਾ ਉਨ੍ਹਾਂ ਦੇ ਨਾਲ ਸੌਂ ਰਹੇ ਸਾਲੇ ਓਮਪ੍ਰਕਾਸ਼ ਅਤੇ ਭਾਣਜੇ ਹੈਰੀ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ l ਜਾਂਦੇ ਜਾਂਦੇ ਮੁਲਜ਼ਮ ਸਹੁਰੇ ਵਾਲਿਆਂ ਨੂੰ 35 ਹਜ਼ਾਰ ਰੁਪਏ ਨਾਂ ਦੇਣ ਦਾ ਖਾਮਿਆਜ਼ਾ ਭੁਗਤਨ ਦੀ ਗੱਲ ਕਹਿ ਕੇ ਗਿਆ ਸੀ l ਕੇਸ ਥਾਣਾ ਸਤਨਾਮਪੁਰਾ ਫਗਵਾੜਾ ਵਿੱਚ ਦਰਜ ਹੋਇਆ l
ਇਸ ਕੇਸ ਦੀ ਸੁਣਵਾਈ ਮਈ 2014 ਵਿੱਚ ਅਦਾਲਤ ਵਿੱਚ ਸ਼ੁਰੂ ਹੋਈ ਸੀ l ਮੁਲਜ਼ਮ ਕਪੂਰਥਲਾ ਜ਼ੇਲ੍ਹ ਵਿੱਚ ਬੰਦ ਸੀ l ਸ਼ਨੀਵਾਰ ਨੂੰ ਜੱਜ ਰਾਜਵਿੰਦਰ ਕੌਰ ਨੇ ਦੋਨਾਂ ਪੱਖਾਂ ਦੇ ਵਕੀਲਾਂ ਦੀ ਦਲੀਲਾਂ ਨੂੰ ਸੁਣਨ ਦੇ ਬਾਅਦ ਬਲਜਿੰਦਰ ਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ l
ਅਦਾਲਤ ਨੇ ਇਸ ਫਾਂਸੀ ਦੀ ਸਜ਼ਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਬਰਕਰਾਰ ਰੱਖਣ ਦੇ ਲਈ ਕੇਸ ਨੂੰ ਉੱਥੇ ਭੇਜ ਦਿੱਤਾ ਹੈ l ਪੀੜਿਤ ਪੱਖ ਦੇ ਵਕੀਲ ਲਖਵੀਰ ਸਿੰਘ ਨੇ ਕਿਹਾ ਕਿ ਬਲਜਿੰਦਰ ਕੁਮਾਰ ਨੇ ਬਹੁਤ ਹੀ ਬੇਰਹਿਮੀ ਨਾਲ ਆਪਣੇ ਹੀ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ l ਇਸ ਮਾਮਲੇ ਵਿੱਚ ਉਸ ਨੂੰ ਫਾਂਸੀ ਦੀ ਸਜ਼ਾ ਹੀ ਹੋਣੀ ਸੀ l

Related posts

ਸਾਵਧਾਨ ਹੋ ਜਾਓ ਕਿਤੇ ਤੁਸੀ ਵੀ ਨਾ ਲੁੱਟੇ ਜਾਇਓ

htvteam

ਕੈਮਰੇ ਮੂਹਰੇ ਵੱਡੇ ਖੁਲਾਸੇ, ਹੁਣ ਸਿੱਖ ਆਗੂਆਂ ਵੱਲੋਂ ਵੱਡਾ ਐਕਸ਼ਨ

htvteam

ਗੋ/ਲੀਆਂ ਨਾਲ ਭੁੰ/ ਨ ਕੇ ਰੱਖਤਾ ਮੁੰ/ਡਾ

htvteam

Leave a Comment