Htv Punjabi
Punjab

ਲੈਬ ਸਹਾਇਕ ਨੇ ਕੀਤੀ ਲੈਬ ਵਿੱਚ ਹੀ ਆਤਮਹੱਤਿਆ

ਮਲੋਟ : ਇੱਥੋਂ ਦੇ ਸ਼ਹਿਰ ਦੇ ਇੱਕ ਕਾਲਜ ਵਿੱਚ ਤੈਨਾਤ ਲੈਬ ਸਹਾਇਕ ਨੇ ਵੀਰਵਾਰ ਦੁਪਹਿਰ ਦੇ ਸਮੇਂ ਕਾਲਜ ਵਿੱਚ ਸਲਫਾਸ ਦੀ ਗੋਲੀਆਂ ਖਾ ਲਈਆਂ l ਹਾਲਤ ਵਿਗੜਨ ‘ਤੇ ਰਿਸ਼ਤੇਦਾਰ ਉਸ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਲੈ ਗਏ, ਜਿੱਥੇ ਉਸ ਨੇ ਦਮ ਤੋੜ ਦਿੱਤਾ l ਪਰਿਵਾਰ ਨੇ ਇਲਜ਼ਾਮ ਲਾਇਆ ਕਿ ਆਤਮਹੱਤਿਆ ਦੇ ਲਈ ਕਾਲਜ ਦੇ ਸਟਾਫ ਨੇ ਮਜ਼ਬੂਰ ਕੀਤਾ ਸੀ l ਮਿਲੀ ਜਾਣਕਾਰੀ ਦੇ ਅਨੁਸਾਰ ਸੰਗਤ ਰਾਮ ਉਰਫ ਰੋਹਿਤ ਪੁੱਤਰ ਢੋਲੂ ਰਾਮ ਸ਼ਹਿਰ ਦੇ ਕਾਲਜ ਵਿੱਚ ਲੈਬ ਸਹਾਇਕ ਦੇ ਰੂਪ ਵਿੱਚ ਕੰਮ ਕਰਦਾ ਸੀ l ਵੀਰਵਾਰ ਨੂੰ ਉਸ ਨੇ ਕਾਲਜ ਲੈਬ ਵਿੱਚ ਹੀ ਸਲਫਾਸ ਦੀ ਗੋਲੀਆਂ ਖਾ ਲਈਆਂ l ਮ੍ਰਿਤਕ ਦੀ ਪਤਨੀ ਪ੍ਰੀਤੀ ਅਤੇ ਮਾਂ ਪ੍ਰੇਮ ਨੇ ਦੱਸਿਆ ਕਿ ਸੰਗਤ ਕਈ ਸਾਲਾਂ ਤੋਂ ਕਾਲਜ ਵਿੱਚ ਕੱਚੇ ਤੌਰ ‘ਤੇ ਲੈਬ ਸਹਾFੲਕ ਦੇ ਰੂਪ ਵਿੱਚ ਕੰਮ ਕਰਦਾ ਸੀ l ਪਰਿਵਾਰ ਦਾ ਇਲਜ਼ਾਮ ਹੈ ਕਿ ਕੁਝ ਸਟਾਫ ਮੈਂਬਰ ਗੁੰਮ ਹੋਏ ਸਟਾਕ ਰਜਿਸਟਰ ਨੂੰ ਲੈ ਕੇ ਉਸ ਨੂੰ ਪਰੇਸ਼ਾਨ ਕਰ ਰਹੇ ਸਨ ਜਿਸ ਤੋਂ ਦੁਖੀ ਹੋ ਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ l ਮੰਗਤ ਰਾਮ ਦੇ ਪਰਿਵਾਰ ਦੁਆਰਾ ਨਿਸਾਫ ਦੀ ਮੰਗ ਕੀਤੀ ਜਾ ਰਹੀ ਹੈ l ਕਾਲਜ ਪ੍ਰਿੰਸੀਪਲ ਅਰੁਣ ਕਾਲੜਾ ਨੇ ਕਿਹਾ ਕਿ ਉਸ ਨੇ 1 ਜੂਨ ਤੋਂ ਏਫੀਸ਼ੇਟਿੰਗ ਪ੍ਰਿੰਸੀਪਲ ਦੁਆਰਾ ਚਾਰਜ ਸੰਭਾਲਿਆ ਉਸ ਨੂੰ ਕਿਸੇ ਵਿਵਾਦ ਜਾਂ ਝਗੜੇ ਬਾਰੇ ਕੋਈ ਜਾਣਕਾਰੀ ਨਹੀਂ ਹੈ l

Related posts

ਜਨਾਨੀ ਦਾ ਦੁੱਖ ਦੱਸ ਪ੍ਰਵਾਸੀ ਸੁਨਿਆਰੇ ਨਾਲ ਕਰ ਗਿਆ ਪੁੱਠਾ ਕਾਰਾ

htvteam

ਨੌਜਵਾਨ ਪਿੰਡ ਵਿੱਚ ਸ਼ਰੇਆਮ ਵੇਚਦਾ ਸੀ ਚਿੱਟਾ ਪਿੰਡ ਵਾਲਿਆਂ ਰੰਗੇ ਹੱਥੀਂ ਫੜਿਆ ; ਦੇਖੋ ਵੀਡੀਓ

htvteam

ਅੱਖਾਂ ਦੀ ਰੌਸ਼ਨੀ 20 ਮਿੰਟ ‘ਚ ਲਿਆਓ ਵਾਪਿਸ; ਐਨਕਾਂ ਉਤਾਰਕੇ ਡਾਕਟਰ ਵੱਧਾ ਦਿੰਦੈ 4 ਗੁਣਾਂ ਨਜ਼ਰ; ਦੇਖੋ ਵੀਡੀਓ

htvteam

Leave a Comment