Htv Punjabi
Punjab

ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਦੀ ਚਪੇਟ ‘ਚ ਆਏ ਰੇਲਵੇ ਕਰਾਸਿੰਗ ਕਰ ਰਹੇ 12 ਲੋਕ, ਤਿੰਨ ਦੀ ਮੌਤ

ਲੁਧਿਆਣਾ : ਲੁਧਿਆਣਾ ਦਿੱਲੀ ਰੇਲਵੇ ਲਾਈਨ ਸਥਿਤ ਗਿਆਸਪੁਰਾ ਫਾਟਕ ‘ਤੇ ਅੰਮ੍ਰਿਤਸਰ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਦੀ ਚਪੇਟ ਵਿੱਚ 12 ਲੋਕ ਆ ਗਏ.ਇਸ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖ਼ਮੀ ਹੋ ਗਏ l ਹਾਦਸਾ ਸ਼ਨੀਵਾਰ ਸ਼ਾਮ 8:10 ਵਜੇ ਹੋਇਆ l ਸਾਰੇ ਲੋਕ ਫਾਟਕ ਬੰਦ ਹੋਣ ਦੇ ਬਾਵਜੂਦ ਪਟੜੀ ਪਾਰ ਕਰ ਰਹੇ ਸਨ l
ਉੱਥੇ ਮੌਜੂਦ ਲੋਕਾਂ ਦੇ ਮੁਤਾਬਿਕ, ਸ਼ਤਾਬਦੀ ਐਕਸਪ੍ਰੈਸ ਗਿਆਸਪੁਰਾ ਫਾਟਕ ਦੇ ਕੋਲ ਪਹੁੰਚੀ ਹੀ ਸੀ ਤਦ ਫਾਟਕ ਕਰਾਸ ਕਰ ਲਾਈਨਾਂ ‘ਤੇ ਖੜੇ ਕਰੀਬ 10-12 ਲੋਕ ਟਰੇਨ ਦੀ ਚਪੇਟ ਵਿੱਚ ਆ ਗਏ l ਲੋਕ ਜਿਨ੍ਹਾਂ ਵਾਹਨਾਂ ‘ਤੇ ਸਵਾਰ ਸਨ, ਉਹ ਕਈ ਮੀਟਰ ਤੱਕ ਘਸੀਟਦੇ ਚਲੇ ਗਏ ਅਤੇ ਬੁਰੀ ਤਰ੍ਹਾਂ ਭੰਨੇ ਗਏ l ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਪੁਲਿਸ ਨੇ 108 ਐਂਬੂਲੈਂਸ ਦੇ ਜ਼ਰੀਏ ਹਸਪਤਾਲਾਂ ਵਿੱਚ ਪਹੁੰਚਾਇਆ l ਮ੍ਰਿਤਕਾਂ ਦੀ ਪਹਿਚਾਣ ਗੁਰਪ੍ਰੀਤ ਕੌਰ, ਰਤਨਜੀਤ ਸਿੰਘ ਅਤੇ ਗੁਰਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ l ਅਰਜੁਨ ਕੁਮਾਰ ਅਤੇ ਸਨੀ ਸਮੇਤ ਕਈ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ l
ਲੁਧਿਆਣਾ ਰੇਲਵੇ ਦੇ ਏਰੀਏ ਚੀਫ ਮੈਨੇਜਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲਾ ਟਰੇਸ ਪਾਸਿੰਗ ਦਾ ਹੈ l ਰੇਲਵੇ ਫਾਟਕ ਬੰਦ ਹੋਣ ਦੇ ਬਾਅਦ ਜਿਹੜੇ ਲੋਕ ਆਪਣੇ ਵਾਹਨਾਂ ਨੂੰ ਟਰੈਕ ‘ਤੇ ਲੈ ਆਏ ਸਨ, ਉਹ ਟਰੇਨ ਦੀ ਚਪੇਟ ਵਿੱਚ ਆਏ ਹਨ l ਪੁਲਿਸ ਨੇ 5 ਵਾਹਨ ਜ਼ਬਤ ਕੀਤੇ ਹਨ l ਦੂਜੇ ਪਾਸੇ ਜੀਆਰਪੀ ਦੇ ਡੀਐਸਪੀ ਪ੍ਰਦੀਪ ਸੰਧੂ ਨੇ ਦੱਸਿਆ ਕਿ ਜਿਹੜੇ ਲੋਕ ਟਰੇਨ ਦੀ ਚਪੇਟ ਵਿੱਚ ਆਏ ਹਨ, ਉਨ੍ਹਾਂ ‘ਤੇ ਟਰੇਸ ਪਾਸਿੰਗ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ l ਮਾਮਲੇ ਵਿੱਚ ਰੇਲਵੇ ਦੇ ਕਿਸੇ ਅਧਿਕਾਰੀ ਦੀ ਕੋਈ ਗਲਤੀ ਨਹੀਂ ਹੈ l

Related posts

ਬਚ ਕੇ ਰਹੋ ਬਈ, ਆਹ ਦੇਖੋ ਸੈਨੀਟਾਈਜ਼ਰ ਨੇ ਕਿਵੇਂ ਸਾੜ ਤਾ ਬਚਾ, ਇਹ ਕੋਈ ਚੌੜ ਨਹੀਂ ਐ

Htv Punjabi

ਗੁਰਪੁਰਬ ਮੌਕੇ ਲੱਗਿਆ ਵੱਡਾ ਝਟਕਾ

htvteam

ਸੁਖਬੀਰ ਬਾਦਲ ਨੇ ਕਿਹਾ ਕੈਪਟਨ ਝੂਠ ਬੋਲਦੈ ਕੈਪਟਨ ਨੇ ਕਿਹਾ ਆਜਾ ਫੇਰ ਮੈਦਾਨ ‘ਚ ਭੱਜਦਾ ਕਿਉਂ ਹੈਂ ?

Htv Punjabi

Leave a Comment