Htv Punjabi
Punjab

ਕੱਚੇ ਕਰਮਚਾਰੀ ਕਹਿੰਦੇ, ਸਰਕਾਰ ਨੇ ਬਜਟ ਤੋਂ ਪਹਿਲਾਂ ਕੀਤਾ ਵਾਅਦਾ ਤੋੜਿਆ

ਚੰਡੀਗੜ੍ਹ : ਲੰਬੇ ਸਮੇਂ ਤੋਂ ਪੱਕੀ ਨੌਕਰੀ ਦੇ ਲਈ ਸੰਘਰਸ਼ ਕਰ ਰਹੇ ਪੰਜਾਬ ਸਰਕਾਰ ਦੇ ਕੱਚੇ ਮੁਲਾਜ਼ਿਮਾਂ ਦੀ ਸੁੱਧ ਨਵੇਂ ਵਿੱਤ ਸਾਲ ਵਿੱਚ ਵੀ ਸਰਕਾਰ ਲੈਣ ਨੂੰ ਤਿਆਰ ਨਹੀਂ ਹੈ l ਸ਼ੁੱਕਰਵਾਰ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੁਆਰਾ ਪੇਸ਼ ਕੀਤੇ ਬਜਟ ਵਿੱਚ ਇਨ੍ਹਾਂ ਕਰਮਚਾਰੀਆਂ ਨੂੰ ਲੈ ਕੇ ਕਿਸੀ ਤਰ੍ਹਾਂ ਦਾ ਕੋਈ ਵਾਧਾ ਨਹੀਂ ਕੀਤਾ ਗਿਆ ਹੈ l ਠੇਕਾ ਮੁਲਾਜ਼ਿਮ ਐਕਸ਼ਨ ਕਮੇਟੀ ਨੇ ਕਿਹਾ ਹੈ ਕਿ ਅਗਰ 2 ਮਾਰਚ ਨੂੰ ਪੰਜਾਬ ਯੂਟੀ ਮੁਲਾਜ਼ਿਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸੀਐਮ ਦੇ ਨਾਲ ਹੋਣ ਵਾਲੀ ਬੈਠਕ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ l ਸ਼ਨੀਵਾਰ ਨੂੰ ਠੇਕਾ ਮੁਲਾਜ਼ਿਮ ਐਕਸ਼ਨ ਕਮੇਟੀ ਦੇ ਨੇਤਾ ਆਸ਼ੀਸ਼ ਜੁਲਾਹਾ ਨੇ ਕਿਹਾ ਕਿ ਬਜਟ ਤੋਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਨੌਜਵਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਬਜਟ ਬਣਾਇਆ ਗਿਆ ਹੈ l ਹੈਰਾਨੀ ਦੀ ਗੱਲ ਹੈ ਕਿ ਵਿੱਤ ਮੰਤਰੀ ਦੇ ਬਜਟ ਭਾਸ਼ਣ ਵਿੱਚ ਇੱਕ ਵਾਰ ਵੀ ਨੌਜਵਾਨਾਂ ਦਾ ਜ਼ਿਕਰ ਨਹੀਂ ਆਇਆ, ਜਿਹੜਾ ਕੱਚੇ ਕਰਮਚਾਰੀਆਂ ਦੇ ਤੌਰ ‘ਤੇ ਰਾਜ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰ ਰਹੇ ਹਨ l ਇਹ ਨੌਜਵਾਨ ਬੀਤੇ 15 ਸਾਲ ਦੇ ਪੰਜਾਬ ਦੇ ਹਰ ਆਫਿਸ ਵਿੱਚ ਘੱਟ ਵੇਤਨ ‘ਤੇ ਸੇਵਾਵਾਂ ਦੇ ਰਹੇ ਹਨ l ਮਨਪ੍ਰੀਤ ਬਾਦਲ ਇਸ ਕਮੇਟੀ ਦਾ ਹਿੱਸਾ ਜੋ ਡੇਢ ਸਾਲ ਪਹਿਲਾਂ ਬ੍ਰਹਮ ਮਹਿੰਦਰ ਦੀ ਅਗਵਾਈ ਵਿੱਚ ਕੱਚੇ ਮੁਲਾਜ਼ਿਮਾਂ ਨੂੰ ਪੱਕਾ ਕਰਨ ਦੇ ਲਈ ਬਣਾਈ ਗਈ ਸੀ ਪਰ ਇਸ ਕਮੇਟੀ ਨੇ ਅੱਜ ਤੱਕ ਸਰਕਾਰ ਨੂੰ ਆਪਣੀ ਰਿਪੋਰਟ ਹੀ ਨਹੀਂ ਸੌਂਪੀ ਹੈ l
ਸੁਖਬੀਰ ਬਾਦਲ ਬੋਲੇ : ਬਰਨਾਲੇ ਤਾਈਂ ਅਸੀਂ ਟਰੱਕ ਭਰ ਦੇ ਨੋਟਾ ਦੇ ਭੇਜਾਂਗੇ
ਧਨੌਲਾ : ਬਜਟ ਭਾਸ਼ਣ ਵਿੱਚ ਮਨਪ੍ਰੀਤ ਬਾਦਲ ਨੇ ਬਰਨਾਲੇ ਦਾ ਜ਼ਿਕਰ ਨੀ ਕੀਤਾ, ਜੇ ਆਪਣੀ ਸਰਕਾਰ ਬਣੀ ਤਾਂ ਅਸੀਂ ਟਰੱਕ ਭਰ ਕੇ ਨੋਟਾਂ ਦੇ ਭੇਜਾਂਗੇ l ਇਹ ਗੱਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹੀ l ਸੀਐਮ ਕੈਪਟਨ ਅਤੇ ਵਿੱਤ ਮੰਤਰੀ ਮਨਪ੍ਰੀਤ ‘ਤੇ ਤੰਜ ਕਸੱਦੇ ਸੁਖਬੀਰ ਨੇ ਕਿਹਾ ਕਿ ਇੱਕ ਤਰ੍ਹਾਂ ਉਹ ਖਾਲੀ ਖਜਾਨੇ ਦਾ ਰੋਣਾ ਰੋ ਰਹੇ ਹਨ ਅਤੇ ਦੂਜੇ ਪਾਸੇ ਮੁਨਾਫੇ ਦੀ ਗੱਲ ਕਰ ਰਹੇ ਹਨ l ਆਖਿਰ ਵਧਿਆ ਹੋਇਆ ਮੁਨਾਫਾ ਕਿੱਥੇ ਜਾ ਰਿਹਾ ਹੈ l
ਕਿਸਾਨਾਂ ਦੀ ਕਰਜ਼ਮਾਫੀ ‘ਤੇ ਕਿਹਾ ਕਿ ਕੈਪਟਨ ਨੂੰ ਸਾਰੇ ਕਿਸਾਨਾਂ ਦਾ ਕਰਜ਼ ਪੂਰੀ ਤਰ੍ਹਾਂ ਤੋਂ ਮਾਫ ਕਰਨਾ ਚਾਹੀਦਾ l ਜਦ ਉਨ੍ਹਾਂ ਤੋਂ ਪੁੱਛਿਆ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਕੀ ਕਰਾਂਗੇ ਤਾਂ ਉਨ੍ਹ ਨੇ ਕਿਹਾ ਕਿ ਜੇਕਰ ਘੋਸ਼ਣਾ ਪੱਤਰ ਵਿੱਚ ਇਹ ਗੱਲ ਲਿਖੀ ਹੋਵੇਗੀ ਤਾਂ ਉਹ ਜ਼ਰੂਰ ਮਾਫ ਕਰਾਂਗੇ l ਢੀਂਡਸਾ ਪਰਿਵਾਰ ਦੇ ਅਕਾਲੀ ਦਲ ਤੋਂ ਬਾਹਰ ਹੋਣ ‘ਤੇ ਕਿਹਾ ਕਿ ਇਸ ਤੋਂ ਅਕਾਲੀ ਦਲ ਨੂੰ ਤਾਕਤ ਮਿਲੇਗੀ l ਇਨ੍ਹਾਂ 2 ਜ਼ਿਲ੍ਹਿਆਂ ਦੇ ਵਰਕਰਾਂ ਅਤੇ ਉਨ੍ਹਾਂ ਦੇ ਵਿੱਚ ਢੀਂਡਸਾ ਪਰਿਵਾਰ ਬੈਠਾ ਸੀ l ਇਸ ਦੇ ਕਾਰਨ ਅਕਾਲੀ ਦਲ 10 ਸਾਲ ਵਿੱਚ ਦੋਨਾਂ ਜ਼ਿਲ੍ਹਿਆਂ ਵਿੱਚ ਕਮਜ਼ੋਰ ਹੋਇਆ ਹੈ l
ਕੈਪਟਨ ਬੋਲੇ, ਅਜਿਹਾ ਪਹਿਲਾਂ ਸੋਚਿਆ ਹੁੰਦਾ ਤਾਂ ਸੂਬੇ ਦੀ ਤਸਵੀਰ ਕੁਝ ਹੋਰ ਹੁੰਦੀ
ਚੰਡੀਗੜ੍ਹ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੁਆਰਾ ਬਜਟ ‘ਤੇ ਦਿੱਤੀ ਗਈ ਪ੍ਰਤੀਕਿਰਿਆ ਨੂੰ ਅਨੋਖੀ ਅਤੇ ਤਰਕਹੀਨ ਦੱਸਿਆ ਹੈ l ਦੱਸ ਦਈਏ ਕਿ ਬਜਟ ਦੇ ਬਾਅਦ ਸੁਖਬੀਰ ਨੇ ਸੀਐਮ ਨੂੰ ਵਪਾਰੀ ਦੱਸਿਆ ਸੀ l ਇਸ ‘ਤੇ ਸੀਐਮ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਵਪਾਰੀ ਕੀ ਹੁੰਦਾ ਹੈ, ਇਸ ਦਾ ਗਿਆਨ ਨਹੀਂ ਹੈ l
ਉਹ ਸੁਰਖੀਆਂ ਬਟੋਰਨ ਲਈ ਅਜਿਹਾ ਕਰ ਰਹੇ ਹਨ l ਕੈਪਟਨ ਨੇ ਕਿਹਾ ਕਿ ਅਸਲੀਅਤ ਵਿੱੱਚ ਬਾਦਲ ਪਰਿਵਾਰ ਨੇ ਆਪਣੇ ਕਾਰਜਕਾਲ ਵਿੱਚ ਸਿਰਫ ਹੋਟਲ, ਟਰਾਂਸਪੋਰਟ ਆਦਿ ਦੇ ਵੱਡੇ ਵਪਾਰ ਵਧਾਏ ਹਨ ਜਿਸ ਕਾਰਨ ਸੁਖਬੀਰ ਅਤੇ ਉਨ੍ਹਾਂ ਦੇ ਵਾਰਿਸ ਸਹੀ ਮਾਅਨਿਆਂ ਵਿੱਚ ਵਪਾਰੀ ਹਨ l ਸੀਐਮ ਨੇ ਕਿਹਾ, ਜੇਕਰ ਸੁਖਬੀਰ ਅਜਿਹੇ ਖਿਆਲ ਜੋ ਹੁਣ ਮੇਰੇ ਕੰਮਾਂ ਵਿੱਚ ਦਿਖਾ ਰਹੇ ਹਨ, ਇਨ੍ਹਾਂ ਦਾ 10 ਪ੍ਰਤੀਸ਼ਤ ਦਾ ਹਿੱਸਾ ਵੀ ਆਪਣੀ ਸਰਕਾਰ ਦੇ ਸਮੇਂ ਲੋਕਾਂ ਦੇ ਕਲਿਆਣ ਵਿੱਚ ਦਿਖਾਇਆ ਹੁੰਦਾ ਤਾਂ ਅੱਜ ਪੰਜਾਬ ਦੀ ਕਹਾਣੀ ਹੋਰ ਹੁੰਦੀ l ਸੜਕਾਂ ‘ਤੇ ਕੀਤੀ ਟਿੱਪਣੀ ‘ਤੇ ਸੀਐਮ ਨੇ ਪੁੱਛਿਆ ਕਿ ਅਕਾਲੀ ਨੇਤਾ ਨੇ ਆਖਰੀ ਵਾਰ ਕਿਹੜੀ ਸੜਕ ‘ਤੇ ਨਜ਼਼ਰ ਮਾਰੀ ਸੀ ਮਤਲਬ ਜਿਹੜਾ ਸੁਖਬੀਰ ਦੇ ਹੋਟਲ ਓਬਰਾਏ ਸੁਖਵਿਲਾਸ ਨੂੰ ਜਾਂਦੀ ਹੈ ਜਿੱਥੇ ਉਨ੍ਹਾਂ ਦਾ ਵਪਾਰਿਕ ਹਿੱਤ ਹੈ l

Related posts

ਤੁਹਾਡੇ ਸ਼ਹਿਰ ਵਿੱਚ ਅਜਿਹਾ ਪੁਲ ਤਾਂ ਨਹੀਂ

htvteam

ਦੇਖੋ ਪੰਜਾਬ ਦੇ ਕਿਹੜੇ-ਕਿਹੜੇ ਲੀਡਰ MODI ਕੈਬਿਨਟ ‘ਚ ਹੋਣਗੇ ਸ਼ਾਮਲ ?

htvteam

ਬਜ਼ੁਰਗ ਔਰਤ ਨੂੰ ਭਰਿੰਡਾਂ ਵਾਂਗੂ ਪੈ ਗਈਆਂ ਜਨਾਨੀਆਂ

htvteam

Leave a Comment