Htv Punjabi
Punjab

ਸਰਕਾਰ ਦਾ ਬਜਟ ਆਉਣ ਤੋਂ ਬਾਅਦ ਗਿਰੇਗੀ ਇਨ੍ਹਾਂ 5600 ਮੁਲਾਜ਼ਿਮਾਂ ‘ਤੇ ਗਾਜ, ਹੋ ਜਾਣਗੇ 31 ਨੂੰ ਰਿਟਾਇਰ

ਚੰਡੀਗੜ੍ਹ : ਬਜਟ ਵਿੱਚ ਰਿਟਾਇਰਮੈਂਟ ਉਮਰ 58 ਸਾਲ ਕਰਨ ਦੇ ਫੈਸਲੇ ਦੇ ਬਾਅਦ ਪੰਜਾਬ ਸਰਕਾਰ ਦੇ ਕੁੱਲ 5600 ਕਰਮਚਾਰੀ ਅਤੇ ਅਧਿਕਾਰੀ ਨਵੇਂ ਵਿੱਤੀ ਸਾਲ ਤੋਂ ਰਿਟਾਇਰ ਹੋ ਜਾਣਗੇ l ਸਿੱਖਿਆ ਖੇਤਰ ਵਿੱਚ ਸਭ ਤੋਂ ਜ਼ਿਆਦਾ 1800 ਅਧਿਆਪਕ 31 ਮਾਰਚ ਤੋਂ ਰਿਟਾਇਰ ਹੋ ਜਾਣਗੇ l ਇਨ੍ਹਾਂ ਦੇ ਇਲਾਵਾ 10 ਪੀਸੀਐਸ ਅਧਿਕਾਰੀ, 42 ਐਸਐਸਪੀ ਅਤੇ 77 ਡੀਐਸਪੀ ਵੀ ਰਿਟਾਇਰਮੈਂਟ ਲਿਸਟ ਵਿੱਚ ਸ਼ਾਮਿਲ ਹਨ l ਇਹ ਅਧਿਕਾਰੀ ਕਰਮਚਾਰੀ ਰਿਟਾਇਰਮੈਂਟ ਦੇ ਬਾਅਦ 2 ਸਾਲ ਦੀ ਐਕਸਟੈਨਸ਼ਨ ‘ਤੇ ਕੰਮ ਕਰ ਰਹੇ ਹਨ l ਸਰਕਾਰ ਸਾਰੇ ਭੁਗਤਾਨ ਕਰ ਕੇ ਇਨ੍ਹਾਂ ਨੂੰ ਵਿਦਾਈ ਦੇਵੇਗੀ l ਮੁਲਾਜ਼ਿਮਾਂ ਦੀ ਵੱਡੀ ਸੰਖਿਆ ਦੇ ਕਾਰਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਅਸਰ ਪੈਣਾ ਲਾਜ਼ਮੀ ਹੈ l ਹਾਲਾਂਕਿ ਸਰਕਾਰ ਰਿਟਾਇਰਮੈਂਟ ਫਾਈਲਾਂ ਤਿਆਰ ਕਰਨ ਨੂੰ ਅਲੱਗ ਸੈਲ ਬਣਾਵੇਗੀ, ਇਸ ਸੇਲ ਵਿੱਚ ਅਲੱਗ ਅਲੱਗ ਵਿਭਾਗਾਂ ਤੋਂ ਮੁਲਾਜ਼ਿਮਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਤਾਂ ਕਿ ਕੰਮ ਜਲਦ ਨਿਪਟਇਆ ਜਾ ਸਕੇ l ਪੁਲਿਸ ਵਿਭਾਗ ਵਿੱਚ ਰਿਟਾਇਰਮੈਂਟ ਦੇ ਸਮੇਂ ਇੰਟੈਲੀਜੈਂਸ ਵਿਭਾਗ ਦੀ ਕਲੀਅਰੈਂਸ ਜ਼ਰੂਰੀ ਹੁੰਦੀ ਹੈ l ਉਸ ਦੇ ਲਈ ਇੱਕ ਮਹੀਨੇ ਦਾ ਸਮਾਂ ਘੱਟ ਮੰਨਿਆ ਜਾ ਰਿਹਾ ਹੈ l ਅੰਕੜਿਆਂ ਦੀ ਗੱਲ ਕਰੀਏ ਤਾਂ ਸਰਕਾਰੀ ਵਿਭਾਗਾਂ ਵਿੱਚ ਅਲੱਗ ਅਲੱਗ ਲੈਵਲਾਂ ‘ਤੇ ਡੇਢ ਲੱਖ ਅਹੁਦੇ ਖਾਲੀ ਪਏ ਹਨ l ਜਿਹੜੇ ਮੁਲਾਜ਼ਿਮ ਇਸ ਸਮੇਂ ਕੰਮ ਕਰ ਰਹੇ ਹਨ ਉਨ੍ਹਾਂ ਸਾਰਿਆਂ ਦੇ ਕੋਲ ਇੱਕ ਤੋਂ ਜ਼ਿਆਦਾ ਕੰਮ ਦੀ ਜ਼ਿੰਮੇਦਾਰੀ ਹੈ l

Related posts

ਸੰਗਤਾਂ ਨਾਲ ਵਾਪਰਿਆ ਵੱਡਾ ਹਾਦਸਾ ?

htvteam

ਦੇਸ਼ ਨੂੰ ਵਿਸ਼ਵ ਗੁਰੂ ਬਨਾਉਂਣ ਦੇ ਦਾਅਵੇ ਕਰਨ ਵਾਲਿਆਂ ਨੂੰ ਲਾਹਨਤਾਂ ਪਾਉਂਦੇ ਇਹ ਮਾਸੂਮ ਬੱਚੇ

htvteam

ਪੀਐਸਈਬੀ ਨੇ ਟੈਟ ਦੀ ਪ੍ਰੀਖਿਆ ‘ਚ ਅੰਗਹੀਣਾਂ ਨੂੰ ਦਿੱਤਾ ਆਹ ਤੋਹਫਾ, ਬਾਕੀ ਵਾਂਝੇ

Htv Punjabi

Leave a Comment