Htv Punjabi
Punjab

ਜੰਗਲੀ ਜੀਵ ਵਿਭਾਗ ਵਾਲੇ ਕਰਾਫਟ ਮੇਲੇ ਵਿੱਚ ਲੱਗੇ ਹੋਏ ਨੇ ਤੇ ਬਾਂਦਰ ਲੋਕਾਂ ਨੂੰ ਦੰਦੀਆਂ ਵੱਢ ਵੱਢ ਖਾ ਗਏ

ਰਾਜਪੁਰਾ : ਇਨੀਂ ਦਿਨੀਂ ਪਟਿਆਲ ਵਿੱਚ ਕਰਾਫਟ ਮੇਲਾ ਜ਼ੋਰਾਂ ਸ਼ੋਰਾਂ ਨਾਲ ਜ਼ਾਰੀ ਹੈ ਤੇ ਪਟਿਆਲਾ ਹੀ ਨਹੀਂ ਦੂਰੋਂ ਦੂਰੋਂ ਲੋਕੀ ਇਸ ਮੇਲੇ ਦੀ ਰੌਣਕ ਵਧਾਉਣ ਆ ਰਹੇ ਨੇ l ਲਿਹਾਜ਼ਾ ਸਰਕਾਰ ਨੂੰ ਇਸ ਮੇਲੇ ਦੇ ਇੰਤਜ਼ਾਮ ਲਈ ਵੱਡੀ ਗਿਣਤੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਉਣੀਆਂ ਪਈਆਂ ਨੇ ਪਰ ਇਸ ਦਾ ਨੁਕਸਾਨ ਇਹ ਹੋ ਰਿਹਾ ਕਿ ਜਿਹੜੇ ਵਿਭਾਗਾਂ ਵਿੱਚੋਂ ਮੁਲਾਜ਼ਮ ਕੱਢਕੇ ਉਨ੍ਹਾਂ ਦੀਆਂ ਡਿਊਟੀਆਂ ਮੇਲੇ ਵਿੱਚ ਲਾਈਆਂ ਗਈਆਂ ਨੇ ਉਨ੍ਹਾਂ ਵਿਭਾਗਾਂ ਦਾ ਕੰਮ ਹੁਣ ਰੱਬ ਆਸਰੇ ਹੀ ਚੱਲ ਰਿਹਾ ਹੈ l ਜੇਕਰ ਗੱਲ ਇੱਥੇ ਹੀ ਮੁੱਕ ਜਾਂਦੀ ਤਾਂ ਲੋਕ ਫੇਰ ਵੀ ਸਬਰ ਕਰ ਲੈਂਦੇ ਪਰ ਜਦੋਂ ਮਾਮਲਾ ਲੋਕਾਂ ਦੀ ਜਾਨ ਤੇ ਬਣ ਆਇਆ ਤਾਂ ਹੁਣ ਇਸ ਸਭ ਦੇ ਕਸੂਰ ਵਾਲਾ ਠੀਕਰਾ ਕਰਾਫਟ ਮੇਲੇ ਤੇ ਭੱਜਣਾ ਲਾਜ਼ਮੀ ਸੀ l ਜੀ ਹਾਂ ਇਹ ਸੱਚ ਐ ਤੇ ਇਹ ਸੱਚ ਸਾਬਿਤ ਕੀਤਾ ਰਾਜਪੁਰਾ ਵਿੱਚੋਂ ਗੁਜ਼ਰਦੀ ਭਾਖੜਾ ਦੀ ਨਰਵਾਣਾ ਬਰਾਂਚ ਨਹਿਰ ਦੀ ਪਟੜੀ ਤੇ ਬਾਂਦਰਾਂ ਵੱਲੋਂ ਕੀਤੇ ਗਏ ਇਨਸਾਨਾਂ ਦੇ ਹਮਲੇ ਦੀਆਂ ਘਟਨਾਵਾਂ ਨੇ ਜਿੱਥੇ ਜੰਗਲੀ ਬਾਂਦਰਾਂ ਦੇ ਝੁੰਡ ਨੇ ਅੱਧੀ ਦਰਜਨ ਦੇ ਕਰੀਬ ਉਸ ਰਾਹ ‘ਚੋਂ ਗੁਜ਼ਰਦੇ ਲੋਕਾਂ ਨੂੰ ਇੰਨੀ ਬੁਰੀ ਤਰ੍ਹਾਂ ਦੰਦੀਆਂ ਵੱਡੀਆਂ ਕਿ ਉਨ੍ਹਾਂ ਦਾ ਮਾਸ ਕੱਢ ਕੇ ਖਾ ਗਏ ਪਰ ਜਦੋਂ ਏਸ ਸੰਬੰਧੀ ਜੰਗਲੀ ਜੀਵ ਵਿਭਾਗ ਵਾਲਿਆਂ ਨਾਲ ਪੱਤਰਕਾਰਾਂ ਨੇ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਦੀਆਂ ਡਿਊਟੀਆਂ ਕਰਾਫਟ ਮੇਲੇ ‘ਚ ਲੱਗੀਆਂ ਹੋਈਆਂ ਨੇ ਬਸ 5 ਤਰੀਕ ਨੂੰ ਡਿਊਟੀ ਖਤਮ ਹੋ ਜਾਵੇਗੀ ਫੇਰ ਅਸੀਂ ਬਾਂਦਰ ਫੜਣ ਤੇ ਹੀ ਹਾਂ l
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੀਤੀ ਕੱਲ ਖੇੜੀ ਗੰਢੀਆਂ ਨੇੜੇ ਕੁਝ ਭੱਠਾ ਮਜ਼ਦੂਰ ਆਪਣੇ ਬੱਚਿਆਂ ਸਣੇ ਇਸ ਨਹਿਰ ਦੀ ਪਟੜੀ ਤੋਂ ਬੱਸ ਅੱਡਾ ਖੇੜੀ ਗੰਢੀਆਂ ਵੱਲ ਪੈਦਲ ਆ ਰਹੇ ਸਨ l ਪੀੜਿਤਾਂ ਅਨੁਸਾਰ ਇਸ ਦੌਰਾਨ ਪਟੜੀ ਤੇ ਘੁੰਮਦੇ ਜੰਗਲੀ ਬਾਂਦਰਾਂ ਦੇ ਝੁੰਡ ਨੇ ਅਜੀਬ ਅਜੀਬ ਆਵਾਜ਼ਾਂ ਕੱਢ ਕੇ ਉਨ੍ਹਾਂ ਉੱਤੇ ਹਮਲਾ ਬੋਲ ਦਿੱਤਾ ਤੇ ਇੱਕ ਬਾਂਦਰ ਨੇ ਜਦੋਂ ਉਨ੍ਹਾਂ ਮਜ਼ਦੂਰਾਂ ਵਿੱਚ ਇੱਕ ਦੇ ਦੰਦੀ ਵੱਡੀ ਤਾਂ ਰੀਸੋ ਰੀਸੀ ਬਾਕੀ ਬਾਂਦਰ ਵੀ ਉਨ੍ਹਾਂ ਨੂੰ ਦੰਦੀਆਂ ਵੱਡ ਵੱਡ ਖਾ ਗਏ l ਇਸ ਹਮਲੇ ਵਿੱਚ ਭੱਠਾ ਮਜ਼ਦੂਰ ਰਜੇਸ਼ ਨਾਮਕ ਇੱਕ ਬੱਚਾ ਗੰਭੀਰ ਜਦਕਿ ਸ਼ਾਂਤੀ ਦੇਵੀ, ਕਲਪਨਾ ਰਾਣੀ ਤੇ ਸੁਧੀਰ ਗੁਪਤਾ ਸਣੇ ਹੋਰ ਕਈ ਜਣੇ ਬਾਂਦਰਾਂ ਦੇ ਦੰਦਾਂ ‘ਚ ਫਸਿਆ ਆਪਣਾ ਮਾਸ ਛਡਾ ਕੇ ਉੱਥੋਂ ਬੁਰੀ ਤਰ੍ਹਾਂ ਭੱਜੇ l ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਬਾਂਦਰਾਂ ਨੇ ਇੱਥੋਂ ਲੰਘਦੇ ਲੋਕਾਂ ਨੂੰ ਇੰਝ ਲਹੂ ਲੂਹਾਣ ਕੀਤਾ ਹੋਵੇ l ਇਸ ਤੋਂ ਪਹਿਲਾਂ ਵੀ ਬਹੁਤ ਲੋਕ ਇਸ ਬਾਂਦਰ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਨੇ ਪਰ ਬਦਕਿਸਮਤੀ ਨਾਲ ਇਸ ਵਾਰ ਬਾਂਦਰਾਂ ਨੂੰ ਇਨਸਾਨਾਂ ਤੇ ਗੁੱਸਾ ਉਸ ਵੇਲੇ ਆ ਗਿਆ ਜਦੋਂ ਜੰਗਲੀ ਜੀਵ ਵਿਭਾਗ ਵਾਲੇ ਕਰਾਫਟ ਮੇਲੇ ਵਿੱਚ ਡਿਊਟੀਆਂ ਦੇਣ ਲੱਗੇ ਹੋਏ ਸਨ l ਅਜਿਹੇ ਹਾਲਾਤਾਂ ਵਿੱਚ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਸਰਕਾਰ ਜੰਗਲੀ ਜੀਵ ਵਿਭਾਗ ਵਿੱਚ ਵਾਧੂ ਮੁਲਾਜ਼ਮ ਭਰਤੀ ਕਰੇ ਤਾਂ ਕਿ ਕੁਝ ਆਪਣੇ ਮਹਿਕਮਿਆਂ ਦੀ ਡਿਊਟੀ ਦੇ ਨਾਲ ਨਾਲ ਕਰਾਫਟ ਮੇਲੇ ਵਰਗੀ ਡਿਊਟੀ ਤੇ ਵੀ ਜਾਣ ਤੇ ਬਾਕੀ ਦੇ ਜੇਕਰ ਬਾਂਦਰ ਵਰਗਾ ਹਮਲਾ ਹੁੰਦਾ ਤਾਂ ਉਨ੍ਹਾਂ ਤੋਂ ਆਮ ਜਨਤਾ ਦੀ ਰੱਖਿਆ ਕਰ ਸਕਣ l

Related posts

ਰਾਣਾ ਬਲਾਚੌਰੀਆ ਕਤਲ ਮਾਮਲੇ ਚ ਪੁਲਿਸ ਦਾ ਵੱਡਾ ਐਕਸ਼ਨ

htvteam

ਹੁਣ ਮੁੱਛਾਂ ਨੂੰ ਵਟੇ ਧਿਆਨ ਦੇ ਨਾਲ ਦਿਆ ਕਰੋ

htvteam

ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ: ਪੰਚਾਇਤੀ ਚੋਣਾਂ ਤੋਂ ਪਹਿਲਾਂ ਸੂਬਾ ਪ੍ਰਧਾਨ ਜਾਖੜ ਦਾ ਅਸਤੀਫਾ

htvteam

Leave a Comment