Htv Punjabi
Punjab

ਮੰਨ ਲਿਆ ਕਿਸਾਨ ਤੇ ਕਰਜ਼ਾ ਸੀ ਪਰ ਜ਼ਮੀਨ ਤਾਂ ਸਾਢੇ ਤਿੰਨ ਏਕੜ ਦਾ ਮਾਲਿਕ ਸੀ, ਫੇਰ ਆਤਮਹੱਤਿਆ ਕਿਉਂ ?

ਸੰਗਰੂਰ : ਪੰਜਾਬ ਵਿੱਚ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਵੱਲੋਂ ਆਤਮਹੱਤਿਆਵਾਂ ਕੀਤੇ ਜਾਣ ਦਾ ਸਿਲਸਿਲਾ ਬੰਦ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ l ਬੀਤੀ ਕੱਲ ਇੱਥੋਂ ਦੇ ਪਿੰਡ ਬਲਵਾੜ ਕਲਾਂ ਦੇ ਇੱਕ ਕਿਸਾਨ ਭੋਲਾ ਸਿੰਘ ਨੇ ਵੀ 18 ਲੱਖ ਰੁਪਏ ਦਾ ਕਰਜ਼ਾ ਹੋਣ ਕਾਰਨ ਮੌਤ ਨੂੰ ਗਲੇ ਲਗਾ ਲਿਆ l ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਸਿਰ ਤੇ ਕਰਜ਼ਾ ਸੀ ਤਾਂ ਉਹ ਮਾਲਿਕ ਵੀ ਸਾਢੇ ਤਿੰਨ ਏਕੜ ਜ਼ਮੀਨ ਦਾ ਸੀ l ਅਜਿਹੇ ਵਿੱਚ ਉਸ ਨੇ ਆਤਮਹੱਤਿਆ ਕਿਉਂ ਕੀਤੀ l ਜਦਕਿ ਪੰਜਾਬ ਵਿੱਚ ਲੱਖਾਂ ਲੋਕ ਅਜਿਹੇ ਨੇ ਜਿਨ੍ਹਾਂ ਕੋਲ ਇੱਕ ਇੰਚ ਜ਼ਮੀਨ ਦਾ ਟੁਕੜਾ ਵੀ ਨਹੀਂ ਹੈ ਤੇ ਉਹ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲ ਰਹੇ ਨੇ l
ਮਿਲੀ ਜਾਣਕਾਰੀ ਅਨੁਸਾਰ 55 ਸਾਲਾ ਭੋਲਾ ਸਿੰਘ ਦ ਸਿਰ ਤੇ 12 ਲੱਖ ਰੁਪਏ ਸਰਕਾਰੀ ਬੈਂਕ ਦਾ ਕਰਜ਼ਾ, 5 ਲੱਖ ਰੁਪਏ ਆੜ੍ਹਤੀਏ ਦਾ ਕਰਜ਼ਾ ਤੇ 1 ਲੱਖ ਰੁਪਏ ਕੋਅਪਰੇਟਿਵ ਸੁਸਾਇਟੀ ਦਾ ਕਰਜ਼ ਸੀ l ਜਿਹੜਾ ਕਿ ਕੁੱਲ 18 ਲੱਖ ਰੁਪਏ ਬਣਦਾ ਹੈ ਤੇ ਬੀਤੇ ਦਿਨੀਂ ਸਰਕਾਰੀ ਬੈਂਕ ਨੇ ਭੋਲਾ ਸਿੰਘ ਨੂੰ ਕਰਜ਼ਾ ਵਯੁਲੀ ਲਈ ਨੋਟਿਸ ਭੇਜ ਦਿੱਤਾ l ਜਿਸ ਉਪਰੰਤ ਉਹ ਘਰੋੋਂ ਲਾਪਤਾ ਹੋ ਗਿਆ ਤੇ ਉਸ ਦੀ ਲਾਸ਼ ਬਾਅਦ ਵਿੱਚ ਸਮਾਣਾ ਨੇੜਿਓਂ ਭਾਖੜਾ ਨਹਿਰ ਵਿੱਚੋਂ ਮਿਲੀ l ਇਸ ਸੰਬੰਧ ਵਿੱਚ ਭੋਲਾ ਸਿੰਘ ਦੇ ਭਰਾ ਜੀਤ ਸਿੰਘ ਦਾ ਕਹਿਣਾ ਹੈ ਕਿ ਭੋਲਾ ਸਿੰਘ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕੀਤੀ ਹੈ l
ਇਹ ਤਾਂ ਸੀ ਉਹ ਗੱਲ ਜਿਹੜੀ ਪ੍ਰਤੱਖ ਰੂਪ ਵਿੱਚ ਸਾਹਮਣੇ ਆਈ ਪਰ ਅਜਿਹੇ ਮਾਮਲਿਆਂ ਦੇ ਪ੍ਰਕਾਸ਼ ਵਿੱਚ ਆਉਣ ਤੋਂ ਬਾਅਦ ਸਮਾਜਿਕ ਮਾਹਿਰ ਲੋਕ ਕਹਿੰਦੇ ਨੇ ਕਿ ਅਜਿਹੀਆਂ ਖੁਦਕੁਸ਼ੀਆਂ ਕਰਜ਼ਿਆਂ ਕਾਰਨ ਘੱਟ ਤੇ ਬਦਨਾਮੀ ਦੇ ਡਰ ਕਾਰਨ ਵੱਧ ਕੀਤੀਆਂ ਜਾਂਦੀਆਂ ਨੇ ਕਿਉਂਕਿ ਜੇਕਰ ਘੱਟ ਤੋਂ ਘੱਟ ਵੀ ਲਾਈਏ ਤਾਂ 12 ਲੱਖ ਰੁਪਏ ਦੇ ਕਿੱਲੇ ਦੇ ਹਿਸਾਬ ਨਾਲ 42 ਲੱਖ ਰੁਪਏ ਦੀ ਪ੍ਰਾਪਰਟੀ ਦਾ ਭੋਲਾ ਸਿੰਘ ਮਾਲਿਕ ਸੀ ਤੇ ਜੇਕਰ ਉਹ ਕਰਜ਼ੇ ਤੋਂ ਨਿਜਾਤ ਲੈਣਾ ਚਾਹੁੰਦਾ ਤਾਂ ਆਪਣੀ ਕੁਝ ਜ਼ਮੀਨ ਵੇਚ ਕੇ ਕਰਜ਼ਾ ਉਤਾਰ ਸਕਦਾ ਸੀ ਕਿਉਂਕਿ ਦੁਨੀਆਂ ਵਿੱਚ ਹਰ ਬੰਦੇ ਕੋਲ ਜ਼ਮੀਨ ਜਾਇਦਾਦ ਨਹੀਂ ਹੁੰਦੀ ਪਰ ਇਸ ਦੇ ਬਾਵਜੂਦ ਵੀ ਉਹ ਜਿੰਦਾ ਹਨ ਤੇ ਕੋਈ ਹੋਰ ਕੰਮਕਾਰ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ ਪਰ ਅਜਿਹੇ ਮਾਮਲਿਆਂ ਵਿੱਚ ਜ਼ਿਆਦਾਤਰ ਲੋਕਾਂ ਦੀ ਸੋਚ ਜ਼ਮੀਨ ਦੀ ਨਿਲਾਮੀ ਹੋ ਕੇ ਬਦਨਾਮੀ ਹੋਣ ਦੇ ਡਰ ਨਾਲ ਜੁੜ ਜਾਂਦੀ ਹੈ ਤੇ ਉਹ ਬਦਨਾਮੀ ਦਾ ਡਰ ਇਨਸਾਨ ਨੂੰ ਆਤਮਹੱਤਿਆ ਕਰਨ ਲਈ ਪ੍ਰੇਰਦਾ ਤੇ ਇਸ ਸੋਚ ਨੂੰ ਨਾ ਸਿਰਫ ਕਿਸਾਨ ਆਪ ਬਲਕਿ ਉਨ੍ਹਾਂ ਦੇ ਪਰਿਵਾਰ ਵੀ ਮਿਲ ਬੈਠ ਕੇ ਲਏ ਫੈਸਲੇ ਅਨੁਸਾਰ ਬਦ ਸਕਦੇ ਨੇ ਬਾਕੀ ਰਹਿ ਗਈ ਸਰਕਾਰਾਂ ਦੀ ਗੱਲ ਉਨ੍ਹਾਂ ਵੱਲੋਂ ਕਰਜ਼ਾ ਮਾਫੀ ਦੇ ਲਾਏ ਗਏ ਲਾਅਰੇ ਸਾਰਿਆਂ ਨੂੰ ਸਪੱਸ਼ਟ ਨਜ਼ਰ ਆਉਂਦੇ ਨੇ ਤੇ ਜੇਕਰ ਉਨ੍ਹਾਂ ਦੇ ਲਾਅਰਿਆਂ ਤੇ ਰਹੋਗੇ ਤਾਂ ਫੇਰ ਖੁਦਕੁਸ਼ੀਆਂ ਘੱਟਣਗੀਆਂ ਨਹੀਂ ਬਲਕਿ ਹੋਰ ਵੱਧਣਗੀਆਂ l

Related posts

ਬੰਦਾ ਦਰਦਾਂ ਨੂੰ ਰੱਸਾ ਪਾਕੇ ਮਿੰਟੋਂ-ਮਿੰਟ ਕਰਦੇ ਖਤਮ, ਨਾਸਾ ਵਾਲੇ ਹੈਰਾਨ

htvteam

ਮਾਸੀ ਨੇ ਕੈਮਰਿਆਂ ਸਾਹਮਣੇ ਭਾਣਜੇ ਦੀ ਕੀਤੀ ਛਿੱਤਰੋਲ

htvteam

ਸੁਨੱਖੀ ਇੰਸਪੈਕਟਰ ਮੁਲਾਜ਼ਮਾਂ ਨਾਲ ਮਿਲ ਚੋਰੀ ਚੋਰੀ ਕਰਦੀ ਸੀ ਗੰਦੇ ਕੰਮ

htvteam

Leave a Comment