Htv Punjabi
Punjab

ਆਖਰ 10 ਦਿਨਾਂ ਮਗਰੋਂ ਜ਼ਿੰਦਗੀ ਦੀ ਜੰਗ ਹਾਰ ਹੀ ਗਈ ਗੁਰਲੀਨ ਕੌਰ

ਰਾਜਪੁਰਾ : ਬੀਤੀ 23 ਫਰਵਰੀ ਨੂੰ 12ਵੀਂ ਜਮਾਤ ਦੀ ਗੁਰਲੀਨ ਕੌਰ ਨਾਮਕ ਜਿਸ ਵਿਦਿਆਰਥਣ ਨੇ ਇੱਕ ਭੂੰਡ ਆਸ਼ਕ ਵੱਲੋਂ ਤੰਗ ਕੀਤੇ ਜਾਣ ਤੋਂ ਬਾਅਦ ਆਪਣੇ ਤੇ ਤੇਲ ਪਾ ਕੇ ਅੰਗ ਲਾ ਲਈ ਸੀ ਤੇ ਉਹ 55 ਫੀਸਦੀ ਸੜ ਗਈ ਸੀ l ਉਹ ਗੁਰਲੀਨ ਕੌਰ ਹੁਣ ਆਪਣੀ ਜਿੰਦਗੀ ਦੀ ਜੰਗ 10 ਦਿਨਾਂ ਮਗਰੋਂ ਹਾਰ ਗਈ ਤੇ ਪਿੱਛੇ ਛੱਡ ਗਈ ਅਜਿਹੇ ਕਈ ਸਾਲ ਜਿਨ੍ਹਾਂ ਨੇ ਸਮਾਜ ਚਿੰਤਕਾਂ ਨੂੰ ਝੰਜੋੜ ਕੇ ਰੱਖ ਦਿੱਤਾ l
ਦੱਸ ਦਈਏ ਕਿ ਗੁਰਲੀਨ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਇਹ ਦੋਸ਼ ਲਾਇਆ ਸੀ ਕਿ ਬੀਤੇ ਵਰ੍ਹੇ ਜਦੋਂ ਉਹ 11ਵੀਂ ਜਮਾਤ ਵਿੱਚ ਸੀ ਤਾਂ ਉਸ ਦੀ ਜਮਾਤ ਇੱਕ ਭੂੰਡ ਆਸ਼ਕ ਮੁੰਡਾ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਜਦੋਂ ਉਹ 12ਵੀਂ ਜਮਾਤ ਵਿੱਚ ਹੋਈ ਤਾਂ ਉਸ ਨੇ ਆਪਣੇ ਮਾਪਿਆਂ ਨੂੰ ਕਹਿ ਕੁਹਾਕੇ ਸਕੂਲ ਹੀ ਬਦਲ ਲਿਆ ਪਰ ਗੁਰਲੀਨ ਕੌਰ ਅਨੁਸਾਰ ਉਸ ਭੂੰਡ ਆਸ਼ਕ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਤੇ ਗੁਰਲੀਨ ਦੀ ਪਿਛਲੇ ਸਕੂਲ ਦੇ ਇੱਕ ਸਮਾਗਮ ਵਾਲੀ ਤਸਵੀਰ ਵਿੱਚੋਂ ਕੱਢ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ l ਇਹ ਗੱਲ ਗੁਰਲੀਨ ਨੂੰ ਇਨੀ ਚੁੱਭ ਗਈ ਕਿ ਉਸ ਨੇ ਆਪਣੇ ਪਿੰਡੇ ਤੇ ਤੇਲ ਪਾ ਕੇ ਅੱਗ ਲਾ ਲਈ l ਜਿਸ ਤੋਂ ਬਾਅਦ 55 ਫੀਸਦੀ ਸੜੀ ਹਾਲਤ ਵਿੱਚ ਪਹਿਲਾਂ ਉਸ ਨੂੰ ਘਨੌਰ ਫੇਰ ਪਟਿਆਲਾ ਫੇਰ ਉਸ ਮਗਰੋਂ ਚੰਫੀਗੜ ਦੇ ਸੈਕਟਰ 32 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਫੇਰ ਉੱਥੇ ਵੀ ਜਦੋਂ ਹਾਲਤ ਮਾੜੀ ਹੋ ਗਈ ਤਾਂ ਉਸ ਨੂੰ ਪੀਜੀਆਈ ਭੇਜ ਦਿੱਤਾ ਗਿਆ ਪਰ ਜਿੰਦਗੀ ਤੇ ਮੌਤ ਦੀ ਇਸ ਜੰਗ ਵਿੱਚ ਗੁਰਲੀਨ ਹਾਰ ਗਈ ਤੇ ਮੌਤ ਉਸ ਮਾਸੂਮ ਦੀ ਆਤਮਾ ਸਰੀਰ ਵਿੱਚੋਂ ਕੱਢ ਕੇ ਸਦਾ ਲਈ ਅਲੋਪ ਹੋ ਗਈ l
ਇਸ ਤੋਂ ਬਾਅਦ ਥਾਣਾ ਖੇੜੀ ਗੰਢੀਆਂ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਭੂੰਡ ਆਸ਼ਕ ਨੂੰ ਤਾਂ ਉਸੇ ਵੇੇਲੇ ਫੜ ਕੇ ਜ਼ੇਲ੍ਹ ਭੇਜ ਦਿੱਤਾ ਗਿਆ ਸੀ ਤੇ ਹੁਣ ਕਿਉਂਕਿ ਲੜਕੀ ਦੀ ਮੌਤ ਹੋ ਚੁੱਕੀ ਹੈ ਏਸ ਲਈ ਉਸ ਭੂੰਡ ਆਸ਼ਕ ਵਿਰੁੱਧ ਦਰਜ ਮਾਮਲੇ ਵਿੱਚ ਧਾਰਾ 306 ਦਾ ਵਾਧਾ ਕਰ ਦਿੱਤਾ ਗਿਆ ਹੈ l
ਗੁਰਲੀਨ ਦੀ ਮੌਤ ਤੋਂ ਬਾਅਦ ਬੇਸ਼ੱਕ ਕਾਨੂੰਨ ਉਸ ਭੂੰਡ ਆਸ਼ਕ ਨੂੰ 10 ਸਾਲਾਂ ਲਈ ਜ਼ੇਲ੍ਹ ਅੰਦਰ ਢੱਕ ਦੇਵੇ ਪਰ ਜੋ ਘਾਟਾ ਉਸ ਬੱਚੀ ਦੇ ਇਸ ਦੁਨੀਆਂ ਤੋਂ ਜਾਣ ਮਗਰੋਂ ਪਰਿਵਾਰ ਨੂੰ ਪਿਆ ਉਹ ਘਾਟ ਸ਼ਾਇਦ ਕੋਈ ਪੂਰੀ ਨਾ ਕਰ ਪਾਵੇ.ਕਿਉਂਕਿ ਇਹ ਮਾਮਲਾ ਉਨ੍ਹਾਂ ਲੋਕਾਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਹੈ ਜਿਹੜੇ ਧੀਆਂ ਨੂੰ ਬਚਾਉਣ ਦੀਆਂ ਗੱਲਾਂ ਤਾਂ ਕਰਦੇ ਨੇ ਪਰ ਸਮਾਜ ‘ਚ ਖੁੱਲੇ ਫਿਰਦੇ ਅਜਿਹੇ ਭੇੜੀਆਂ ਨੂੰ ਨੱਥ ਪਾਉਣ ਵਿੱਚ ਅਸਮਰਥ ਹਨ l

Related posts

ਨਸ਼ੇੜੀਆਂ ਦੀ ਹੋਈ ਬੱਲੇ ਬੱਲੇ, ਜ਼ੇਲ੍ਹਾਂ ‘ਚ ਕੱਛਾਂ ਵਜਾਉਂਦੇ ਫਿਰਦੇ ਨੇ, ਆਹ ਦੇਖੋ ਕਿਵੇਂ

Htv Punjabi

ਕੰਗਣਾ ਰਣੌਤ ਦੀ ਪੇਸ਼ੀ ਮਾਮਲੇ ਚ ਵੱਡਾ ਫੈਸਲਾ !

htvteam

ਪਠਾਨਕੋਟ ਵਿੱਚ ਸੌਂ ਰਹੇ ਪਰਿਵਾਰ ‘ਤੇ ਹਮਲਾ, ਖਿਡੌਣਾ ਪਿਸਤੌਲ ਦਿਖਾ ਕੇ ਕੁੜੀ ਦਾ ਅਪਹਰਣ ਕੀਤਾ

Htv Punjabi

Leave a Comment