Htv Punjabi
Punjab

ਸੁਨਿਆਰਾ ਕਹਿੰਦਾ ਲੁਟੇਰੇ ਕਿਲੋ ਸੋਨਾ ਲੁੱਟ ਕੇ ਲੈ ਗਏ, ਇਨਕਮ ਟੈਕਸ ਵਾਲਿਆਂ ਨੇ ਤੁਰੰਤ ਖੋਲ ਲਈਆਂ ਫਾਈਲਾਂ

ਲੁਧਿਆਣਾ : ਮਾਮਲਾ ਗਿੱਲ ਰੋਡ ਨੇੜੇ ਪੈਂਦੇ ਗੋਬਿੰਦ ਜਿਊਲਰ ਦਾ ਹੈ ਜਿੱਥੇ ਇੱਕ ਸੁਨਿਆਰੇ ਨੇ ਬੀਤੀ ਕੱਲ ਦੁਕਾਨ ਤੋਂ ਬਾਹਰ ਨਿਕਲ ਕੇ ਉਸ ਵੇਲੇ ਚਿੰਘਆੜਾਂ ਮਾਰਨੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਹਾਏ ਮੈਂ ਲੁੱਟਿਆ ਗਿਆ, 3 ਲੁਟੇਰੇ ਮੇਰਾ ਕਿਲੋ ਸੋਨਾ ਲੁੱਟ ਕੇ ਲੈ ਗਏ l ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਉਨ੍ਹਾਂ ਨੇ ਵੀ ਆ ਕੇ ਦੁਕਾਨ ਅੰਦਰ ਖੱਲਾਂ ਖੁੰਜਿਆਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਸੀਸੀਟੀਵੀ ਕੈਮਰੇ ਤਾਂ ਪਿਛਲੇ ਇੱਕ ਸਾਲ ਤੋਂ ਖਰਾਬ ਨੇ ਤਾਂ ਉਹ ਦੁਕਾਨਦਾਰ ਨੂੰ ਕੁਰਸੀ ਤੇ ਬਿਠਾ ਕੇ ਉਸ ਕੋਲੋਂ ਸਵਾਲ ਜਵਾਬ ਕਰਨ ਲੱਗੇ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਦੁਕਾਨਦਾਰ ਪੁਲਿਸ ਵਾਲਿਆਂ ਕੋਲ ਵਾਰ ਵਾਰ ਆਪਣੇ ਬਿਆਨ ਬਦਲਦਾ ਰਿਹਾ ਤੇ ਇਹ ਸੁਣ ਸੁਣ ਕੇ ਪੁਲਿਸ ਵਾਲਿਆਂ ਦੇ ਭਰਵੱਟੇ ਉੱਤੇ ਚੜ੍ਹਦੇ ਗਏ ਤੇ ਜਦੋਂ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗਿਆ ਕਿ ਇਸ ਦੁਕਾਨ ਤੇ ਲੋਕਾਂ ਨੇ ਆਪਣੇ ਗਹਿਣੇ ਗਿਰਵੀ ਰੱਖੇ ਹੋਏ ਸਨ ਜਿਹੜੇ ਕਿ ਲੁਟੇਰੇ ਲੁੱਟ ਕੇ ਲੈ ਗਏ ਤਾਂ ਪੁਲਿਸ ਵਾਲੇ ਸ਼ੱਕੀ ਅੰਦਾਜ਼ ਵਿੱਚ ਸਿਰ ਮਾਰਦੇ ਦੁਕਾਨ ਵਿੱਚੋਂ ਬਾਹਰ ਨਿਕਲ ਗਏ l
ਦੱਸ ਦਈਏ ਕਿ ਫਿਲਹਾਲ ਪੁਲਿਸ ਵਾਲੇ ਇਨ੍ਹਾਂ ਹਾਲਾਤਾਂ ਨੂੰ ਦੁਕਾਨਦਾਰ ਦਾ ਮਾਨਸਿਕ ਸੰਤੁਲਨ ਠੀਕ ਨਾ ਹੋਣਾ ਮੰਨ ਰਹੇ ਨੇ ਪਰ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਗੋਬਿੰਦ ਜਿਊਲਰ ਦੇ ਨੇੜੇ ਤੇੜੇ ਦੇ ਲੋਕਾਂ ਕੋਲੋਂ ਵੀ ਇਸ ਲੁੱਟ ਦੀ ਜਾਣਾਕਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦੇਣ ਦੀ ਬਜਾਏ ਅੱਗੋਂ ਪੁਲਿਸ ਕੋਲੋਂ ਹੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਕਿ ਸਾਹਿਬ ਜੀ ਕਦੋਂ ਹੋਈ ਐ ਲੁੱਟ ਸਾਨੂੰ ਵੀ ਦੱਸੋ l
ਏਸ ਸੰਬੰਧ ਵਿੱਚ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਦੁਕਾਨ ਦੇ ਮਾਲਿਕ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਤਿੰਨ ਨੌਜਵਾਨ ਇੱਕ ਮੋਟਰ ਸਾਈਕਲ ਤੇ ਸਵਾਰ ਹੋ ਕੇ ਉਸ ਦੀ ਦੁਕਾਨ ਤੇ ਆਏ l ਜਿਨ੍ਹਾਂ ਵਿੱਚੋਂ ਇੱਕ ਬੰਦਾ ਹੈਲਮੇਟ ਪਾ ਕੇ ਬਾਹਰ ਖੜਾ ਰਿਹਾ ਤੇ ਦੋ ਹਥਿਆਰ ਲੈ ਕੇ ਦੁਕਾਨ ਅੰਦਰ ਵੜ ਆਏ ਤੇ ਅੰਦਰ ਵੜਦਿਆਂ ਹੀ ਲੁਟੇਰਿਆਂ ਨੇ ਤਿੱਖਾ ਹਥਿਆਰ ਅਤੇ ਪਿਸਤੌਲ ਦਿਖਾ ਕੇ ਉਸ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਤੇ ਇਸ ਦੌਰਾਨ ਉਹ ਦੁਕਾਨ ‘ਚ ਪਏ ਸੋਨੇ ਦੇ ਗਹਿਣੇ ਇੱਕ ਬੈਗ ‘ਚ ਭਰ ਕੇ ਤਿੱਤਰ ਹੋ ਗਏ.ਦੁਕਾਨਦਾਰ ਅਨੁਸਾਰ ਉਸ ਨੇ ਰੋਲਾ ਤਾਂ ਬਹੁਤ ਪਾਇਆ ਪਰ ਉਦੋਂ ਤੱਕ ਉਹ ਮੌਕੇ ਤੋਂ ਫਰਾਰ ਹੋ ਚੁੱਕੇ ਸਨ.ਜਿਸ ਤੋਂ ਬਾਅਦ ਉਹ ਸ਼ਾਹੋਸ਼ਾਹ ਹੋਇਆ ਆਪਣੇ ਭਰਾ ਦਲਜੀਤ ਕੋਲ ਜਾ ਪੁੱਜਾ ਤੇ ਬਾਅਦ ਵਿੱਚ ਪੁਲਿਸ ਨੂੰ ਇਤਲਾਹ ਦਿੱਤੀ l
ਇਸ ਸੰਬੰਧ ਵਿੱਚ ਏਡੀਸੀ ਜਸਕਰਨਜੀਤ ਸਿੰਘ ਤੇਜਾ ਕਹਿੰਦੇ ਹਨ ਕਿ ਬਲਵਿੰਦਰ ਸਿੰਘ ਡਿਪਰੈਸ਼ਨ ਦਾ ਮਰੀਜ਼ ਹੈ, ਜਿਸ ਦਾ ਕਿ ਪਿਛਲੇ 2 ਸਾਲਾਂ ਤੋਂ ਇਲਾਜ ਚੱਲ ਰਿਹਾ ਤੇਜਾ ਅਨੁਸਾਰ ਇਸ ਦੁਕਾਨ ਨੂੰ ਬਲਵਿੰਦਰ ਸਿੰਘ ਇੱਕਲਾ ਹੀ ਚਲਾਉਂਦਾ ਹੈ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ 8 ਮਹੀਨਿਆਂ ਤੋਂ ਉਸ ਦੀ ਦੁਕਾਨ ਤੇ ਕੋਈ ਵੀ ਗ੍ਰਾਹਕ ਖਰੀਦਦਾਰੀ ਕਰਨ ਨਹੀਂ ਆਇਆ ਬਸ ਉਹ ਲੋਕਾਂ ਦੇ ਗਹਿਣੇ ਗਿਰਵੀ ਰੱਖ ਕੇ ਹੀ ਆਪਣਾ ਗੁਜ਼ਾਰਾ ਚਲਾ ਰਿਹਾ ਸੀ l ਏਡੀਸੀ ਅਨੁਸਾਰ ਇਹ ਮਾਮਲਾ ਏਸ ਲਈ ਸ਼ੱਕੀ ਜਾਪਦਾ ਕਿਉਂਕਿ ਲੁਟੇਰੇ ਸੋਨੇ ਦੇ ਗਹਿਣੇ ਤਾਂ ਲੈ ਗਏ ਪਰ ਚਾਂਦੀ ਦੇ ਉੱਥੇ ਹੀ ਛੱਡ ਗਏ l ਉਨਾਂ ਨੇ ਕਿਹਾ ਕਿ ਜਾਂਚ ਜ਼ਾਰੀ ਹੈ ਤੇ ਜਲਦ ਹੀ ਖੁਲਾਸਾ ਕਰਾਂਗੇ l

Related posts

ਸੁਨਿਆਰੇ ਦੀ ਦੁਕਾਨ ਅੰਦਰ ਜਾ ਵੜੇ ਲੁਟੇਰੇ, ਮਾਲਕ ਨੇ ਸੋਨੇ ਦਾ ਪਤਾ ਨਹੀਂ ਦੱਸਿਆ ਤਾਂ ਦੇਖੋ ਕੀ ਕੀਤਾ ਹਾਲ

Htv Punjabi

ਆਹ ਸ਼ਹਿਰ ਚ ਵੱਡੇ ਬ/ ਦਮਾਸ਼ ਨਾਲ ਪੁਲਿਸ ਦਾ ਮੁ/ ਕਾਬ/ ਲਾ

htvteam

ਪੰਪ ਤੋਂ ਆਉਣ ਲੱਗੀਆਂ ਅਜਿਹੀਆਂ ਅਵਾਜ਼ਾ ?

htvteam

Leave a Comment