ਨਵੀਂ ਦਿੱਲੀ : ਬੀਤੇ ਸਮੇਂ ਦੌਰਾਨ ਸਟੇਟ ਬੈਂਕ ਆਫ ਪਟਿਆਲਾ ਵਰਗੇ ਵੱਡੇ ਬੈਂਕਾਂ ਦਾ ਰਲੇਵਾਂ ਸਟੇਟ ਬੈਂਕ ਆਫ ਇੰਡੀਆ ਵਿੱਚ ਕਰਨ ਤੋਂ ਬਾਅਦ ਹੁਣ ਸਰਕਾਰ 10 ਹੋਰ ਸਰਕਾਰੀ ਬੈਂਕਾਂ ਦਾ ਰਲੇਵਾਂ 4 ਵੱਡੇ ਬੈਂਕਾਂ ‘ਚ ਕਰਨ ਜਾ ਰਹੀ ਹੈ ਤੇ ਇਸ ਸੰਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵੀ ਕੀਤੀ ਗਈ ਮੰਤਰੀ ਮੰਡਲ ਦੀ ਬੈਠਕ ਦੌਰਾਨ 10 ਬੈਂਕਾਂ ਦਾ ਰਲੇਵਾਂ 4 ਬੈਂਕਾਂ ‘ਚ ਕੀਤੇ ਜਾਣ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ l
ਦੱਸ ਦਈਏ ਕਿ ਜਿਹੜੇ ਬੈਂਕਾਂ ਦਾ ਰਲੇਵਾਂ ਇੱਕ ਦੂਜੇ ਵਿੱਚ ਹੋ ਰਿਹਾ ਹੈ l ਉਸ ਤਹਿਤ ਨੈਸ਼ਨਲ ਬੈਂਕ ਵਿੱਚ ਓਰੀਐਂਟਲ ਬੈਂਕ ਆਫ ਕਮਰਸ ਅਤੇ ਯੂਨਾਈਟਿਡ ਬੈਂਕ ਆਫ ਇੱਡੀਆ ਦਾ ਰਲੇਵਾਂ ਹੋਵੇਗਾ ਤੇ ਕੈਨਰਾ ਬੈਂਕ ‘ਚ ਸਿੰਡੀਕੇਟ ਬੈਂਕ ਦਾ ਯੂਨੀਅਨ ਬੈਂਕ ਆਫ ਇੰਡੀਆ ਵਿੱਚ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਤੇ ਇੰਡੀਅਨ ਬੈਂਕ ‘ਚ ਇਲਾਹਾਬਾਦ ਬੈਂਕ ਦਾ ਰਲੇਵਾਂ ਹੋਵੇਗਾ.ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਤੋਂ ਬਾਅਦ ਭਾਵੇਂ ਸਾਰੇ ਬੈਂਕ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਪਰ ਇਨ੍ਹਾਂ 10 ਬੈਂਕਾਂ ਅਤੇ ਗ੍ਰਾਹਕਾਂ ਨੂੰ ਇਹ ਸੋਚ ਸੋਚ ਕੇ ਭਾਜੜਾਂ ਪੈ ਗਈਆਂ ਨੇ ਕਿ ਇਸ ਹਫੜਾ ਦਫੜੀ ਵਿੱਚ ਉਨ੍ਹਾਂ ਦਾ ਪੈਸਾ ਨਾ ਡੁੱਬ ਜਾਵੇ l ਲਿਹਾਜ਼ਾ ਜਿੱਥੇ ਇਨ੍ਹਾਂ ਬੈਂਕਾਂ ਦੇ ਗ੍ਰਾਹਕ ਰਲੇਵੇਂ ਤੱਕ ਆਪੋ ਆਪਣਾ ਪੈਸਾ ਬੈਂਕਾਂ ਵਿੱਚੋਂ ਬਾਹਰ ਕੱਢ ਰਹੇ ਨੇ ਉੱਥੇ ਉਨ੍ਹਾਂ ਨੂੰ ਇਹ ਚਿੰਤਾ ਵੀ ਸਤਾਉਣ ਲੱਗ ਪਈ ਐ ਕਿ ਕਿਤੇ ਬੈਂਕਾਂ ਤੋਂ ਬਾਹਰ ਪਿਆ ਅਸੁਰੱਖਿਅਤ ਪੈਸਾ ਕੋਈ ਲੁੱਟ ਕੇ ਨਾਂ ਲੈ ਜਾਵੇ l ਯਾਨੀ ਕਿ ਬੈਂਕਾਂ ‘ਚ ਪਿਆ ਤਾਂ ਵੀ ਡਰ ਜੇ ਕੱਢ ਲਿਆ ਤਾਂ ਵੀ ਡਰ l