Htv Punjabi
Uncategorized

ਜ਼ੋਰ ਨਾਲ ਬੋਲਣਾ ਵੀ ਕਰੋਨਾ ਵਾਇਰਸ ਦੇ ਪ੍ਰਸਾਰ ‘ਚ ਹੋ ਸਕਦਾ ਹੈ ਮਦਦਗਾਰ: ਵਿਧਾਨ ਸਭਾ ਸਪੀਕਰ

ਪੂਰੀ ਦੁਨੀਆਂ ‘ਚ ਪਸਾਰੇ ਤੋਂ ਬਾਅਦ ਹੁਣ ਜਿੱਥੇ ਕਰੋਨਾ ਵਾਇਰਸ ਦਾ ਇਲਾਜ ਪੂਰੀ ਤੇਜ਼ੀ ਨਾਲ ਲੱਭਿਆ ਜਾ ਰਿਹਾ ਹੈ ਉਥੇ ਹੀ ਫਿਲਹਾਲ ਇਸ ਦੇ ਰੋਕ ਲਈ ਪਰਹੇਜ਼ ‘ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ,, ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਵਿਪਿਨ ਸਿੰਘ ਪਰਮਾਰ ਨੇ ਮੰਗਲਵਾਰ ਨੂੰ ਵਿਧਾਇਕਾਂ ਨੂੰ ਕਰੋਨਾ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ, ਉਨ੍ਹਾਂ ਨੇ ਕਿਹਾ ਕੇ ਜ਼ੋਰ ਨਾਲ ਬੋਲਣ ਨਾਲ ਵੀ ਇਸ ਵਾਇਰਸ ਦੀ ਇੰਨਫੈਕਸ਼ਨ ਦਾ ਪ੍ਰਸਾਰ ਵੱਧ ਸਕਦਾ ਹੈ।


ਉਥੇ ਹੀ ਸੋਮਵਾਰ ਨੂੰ ਇੰਦੋਰਾ ਤੋਂ ਭਾਜਪਾ ਦੀ ਵਿਧਾਇਕ ਰੀਤਾ ਦੇਵੀ ਕਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਸੀ ਜਿਸ ਤੋਂ ਬਾਅਦ ਉਹ ਵਿਧਾਨ ਸਭਾ ‘ਚ ਹੋਰ ਵਿਧਾਇਕਾਂ ਤੋਂ ਦੂਰੀ ਬਣਾ ਕੇ ਬੈਠੀ ਸੀ।


ਜਦੋਂ ਦੂਸਰੇ ਦਿਨ ਦੇ ਸੈਸ਼ਨ ਦੀ ਸ਼ੁਰੂਆਤ ‘ਚ ਪਰਮਾਰ ਨੇ ਜ਼ੋਰ ਨਾਲ ਬੋਲਣ ‘ਤੇ ਬਿਆਨ ਦਿੱਤਾ ਤਾਂ ਨਾਲ ਦੇ ਵਿਧਾਇਕ ਇਸ ‘ਤੇ ਹੱਸ ਪਏ ਸਨ। ਵਿਰੋਧੀ ਧਿਰ ਦੇ ਨੇਤਾ ਵੱੋਂ ਪੇਸ਼ ਕੀਤੇ ਪ੍ਰਸਤਾਵ ‘ਤੇ ਚਰਚਾ ਦੌਰਾਨ ਕਈ ਵਿਧਾਇਕ ਜ਼ੋਰ ਨਾਲ ਬੋਲ ਰਹੇ ਸਨ। ਦੂਸਰੇ ਪਾਸੇ ਪਰਮਾਰ ਦੇ ਬਿਆਨ ਦਾ ਵੀ ਕਈ ਵਿਧਾਇਕਾਂ ਵੱਲੋਂ ਸਨਮਾਨ ਕੀਤਾ ਗਿਆ ਸੀ।

Related posts

ਸ਼ਰਾਬ ਬਣਾਉਣ ਵਾਲੇ ਲੋਕ ਵੀ ਹੋ ਗਏ ਹਾਇਟੇਕ

htvteam

ਬੰਦੇ ਨੇ ਦੁਕਾਨ ਤੋਂ ਮੰਗਾਇਆ ਰਾਸ਼ਨ ਦੇਣ ਪਹੁੰਚਿਆ ਮੁਸਲਿਮ ਡਿਲੀਵਰੀ ਵਾਲਾ, ਬੰਦੇ ਨੇ ਪਾ ਲਈ ਭਸੂੜੀ, ਫੇਰ ਪੁਲਿਸ ਨੇ ਵੀ ਕੀਤਾ ਆਹ ਕੰਮ!

Htv Punjabi

ਪੁੱਤਰ ਦੇ ਹੱਥਾਂ ਵਿੱਚ ਤੜਫਦੀ ਮਾਂ ਦੀ ਵੀਡੀਓ ਆਈ ਸਾਹਮਣੇ, ਮੁੰਡਾ ਡਾਕਟਰ ਡਾਕਟਰ ਚੀਕਾਂ ਮਾਰਦਾ ਰਹਿ ਗਿਆ ਤੇ….ਪੜ੍ਹੋ ਦਿਲ ਦਹਿਲਾ ਦੇਣ ਵਾਲਾ ਮਾਮਲਾ!  

Htv Punjabi