Htv Punjabi
Uncategorized

ਆਧਾਰ ਕਾਰਡ ਤੇ ਲਿਖਾਈ ਫਿਰਦਾ ਸੀ ਜ਼ੇਲ੍ਹ ਦਾ ਪਤਾ, ਫੇਰ ਦੇਖੋ ਪੁਲਿਸ ਨੇ ਕਿਵੇਂ ਵਜਾਇਆ ਬੈਂਡ

ਲਖਨਊ : ਤੁਸੀਂ ਲੋਕਾਂ ਦੇ ਆਧਾਰ ਕਾਰਡ ਦੇ ਉੱਤੇ ਫੋਟੋ ਖਿੱਚਣ ਵਾਲੇ ਦੀ ਗਲਤੀ ਨਾਲ ਵਿੰਗੇ ਟੇਢੇ ਮੂੰਹ ਛਪਦੇ ਤਾਂ ਵੇਖੇ ਹੋਣੇ ਪਰ ਜੇ ਕੋਈ ਜਾਣਬੁੱਝ ਕੇ ਆਪਣਾ ਪਤਾ ਹੀ ਆਧਾਰ ਕਾਰਡ ਤੇ ਜ਼ੇਲ੍ਹ ਦਾ ਲਿਖਵਾ ਦੇਵੇ ਤਾਂ ਅਜਿਹੇ ਬੰਦੇ ਨੂੰ ਤੁਸੀਂ ਕੀ ਕਹੋਗੇ ਤੇ ਇਹ ਇੱਕ ਅਜਿਹਾ ਸੱਚ ਸਾਹਮਣੇ ਆਇਆ ਲਖਨਊ ‘ਚ ਜਿੱਥੇ ਇੱਕ ਬੰਦੇ ਨੇ ਆਪਣੇ ਆਧਾਰ ਕਾਰਡ ਤੇ ਘਰ ਦਾ ਪਤਾ ਹੀ ਲਖਨਊ ਜ਼ੇਲ੍ਹ ਲਿਖਾ ਦਿੱਤਾ ਤੇ ਉਸ ਨਾਲ ਕਲੋਲ ਉਸ ਸਮੇਂ ਹੋ ਗਈ ਜਦੋਂ ਪੁਲਿਸ ਨੇ ਉਸ ਨੂੰ ਇੱਕ ਕਤਲ ਦੇ ਕੇਸ ਵਿੱਚ ਫੜ ਲਿਆ ਤੇ ਫੇਰ ਉਸ ਨੂੰ ਕਿਤੇ ਹੋਰ ਭੇਜਣ ਦੀ ਬਜਾਏ ਆਪਣੇ ਘਰ ਭੇਜ ਦਿੱਤਾ ਯਾਨੀ ਕਿ ਲਖਨਊ ਜ਼ੇਲ੍ਹ l ਜੀ ਹਾਂ ਇਹ ਬਿਲਕੁਲ ਸੱਚ ਐ ਤੇ ਜਿਸ ਬੰਦੇ ਨਾਲ ਇਹ ਕਲੋਲ ਹੋਈ ਹੈ ਉਸ ਦਾ ਨਾਮ ਹੈ ਸਨੀ ਚੋਹਾਨ ਤੇ ਇਹ ਖੁਲਾਸਾ ਓਸ ਵੇਲੇ ਹੋਇਆ ਜਦੋਂ ਉੱਥੋਂ ਦੀ ਪੁਲਿਸ 40 ਸਾਲ ਦੇ ਇੱਕ ਡਰਾਈਵਰ ਸੰਤੋਸ਼ ਤਿਵਾੜੀ ਦੀ ਮੋਤ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ l ਸੰਤੋਸ਼ ਤਿਵਾੜੀ ਦੀ ਲਾਸ਼ ਲਖਨਊ ਦੇ ਬਾਹਰਲੇ ਇਲਾਕੇ ਗੋਸਾਈਗੰਜ ਦੇ ਸ਼ੇਖਨਾਪੁਰ ਖੇਤਰ ਵਿੱਚ ਇੱਕ ਸੜਕੇ ਦੇ ਕਿਨਾਰੇ ਮਿਲੀ ਸੀ l ਇਸ ਸੰਬੰਧ ਵਿੱਚ ਗੋਸਾਈਗੰਜ ਥਾਣੇ ਦੇ ਐਸਐਚਓ ਡੀਪੀ ਕੁਸ਼ਵਾਹਾ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਮਾਮਲੇ ਦੀ ਜਾਂਚ ਦੋਰਾਨ ਕੁਝ ਲੋਕਾਂ ਨੂੰ ਪੁੱਛਗਿਛ ਲਈ ਸੱਦਿਆ ਤਾਂ ਉਨ੍ਹਾਂ ਵਿੱਚੋਂ ਸੰਨੀ ਚੋਹਾਨ ਵੀ ਉਹ ਨਾਂਮ ਸੀ ਜਿਸਨੇ ਥਾਣੇ ਵਿੱਚ ਆ ਕੇ ਸੰਤੋਸ਼ ਤਿਵਾੜੀ ਦੀ ਮੋਤ ਦੇ ਮਾਮਲੇ ਵਿੱਚ ਆਪਣੇ ਬਿਆਨ ਕਲਮਬੱਧ ਕਰਵਾਏ ਤੇ ਜਦੋਂ ਪੁਲਿਸ ਨੇ ਸੰਨੀ ਦਾ ਆਧਾਰ ਕਾਰਡ ਚੈਕ ਕੀਤਾ ਤਾਂ ਉਸ ਤੇ ਲਖਨਊ ਜ਼ੇਲ੍ਹ ਦਾ ਪਤਾ ਲਿਖਿਆ ਹੋਇਆ ਸੀ l ਪੁੱਛਗਿਛ ਦੋਰਾਨ ਸੰਨੀ ਚੋਹਾਨ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਲਖਨਊ ਜ਼ੇਲ੍ਹ ਦੇ ਮੁਲਾਜ਼ਮ ਹਨ ਪਰ ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਜ਼ੇਲ੍ਹ ਅਧਿਕਾਰੀਆਂ ਨੇੇ ਦੱਸਿਆ ਕਿ ਸੰਨੀ ਚੋਹਾਨ ਦਾ ਪਿਓ ਜ਼ੇਲ੍ਹ ਵਿੱਚ ਗੈਂਗਸਟਰ ਕਾਨੂੰਨ ਦੇ ਤਹਿਤ ਬੰਦ ਸੀ l ਇੱਥੋਂ ਪੁਲਿਸ ਨੂੰ ਹੋਰ ਸ਼ੱਕ ਪੈ ਗਿਆ ਤੇ ਡੂੰਘਾਈ ਨਾਲ ਪੜਤਾਲ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਸੰਨੀ ਚੋਹਾਨ ਨੇ ਹੀ 4 ਹੋਰ ਬੰਦਿਆਂ ਨਾਲ ਮਿਲ ਕੇ ਸ਼ਰਾਬ ਦੇ ਨਸ਼ੇ ਵਿੱਚ ਸੰਤੋਸ਼ ਤਿਵਾੜੀ ਦੀ ਹੱਤਿਆ ਕੀਤੀ ਸੀ, ਜਿਸ ਤੋਂ ਬਾਅਦ ਸੰਨੀੀ ਚੋਹਾਨ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਸ ਦੇ ਘਰ ਯਾਨੀ ਲਖਨਊ ਜ਼ੇਲ੍ਹ ਭੇਜ ਦਿੱਤਾ ਗਿਆ l

Related posts

ਆਹ ਦੇਖੋ, ਜਾਨਵਰ ਵੀ ਖਿੜ ਖਿੜ ਕੇ ਹੱਸਦੇ ਹਨ ?

Htv Punjabi

ਇਹਨਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਮਚਾਇਆ ਤਹਿਲਕਾ

htvteam

ਸ਼ੁਗਰ ਮਿਲ ਵਰਕਰ ਦੇਖੋ ਕਿਵੇਂ ਹੋਏ ਚਾਕੂਓ ਚਾਕੂ, ਕਾਰਨ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ 

Htv Punjabi

Leave a Comment