Htv Punjabi
Uncategorized

ਇਹਨਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਮਚਾਇਆ ਤਹਿਲਕਾ

ਪੰਜਾਬ ਵਿੱਚ ਦਿਨੋਂ-ਦਿਨ ਵਧ ਰਹੀਆਂ ਕਤਲ, ਲੁੱਟਾਂ-ਖੋਹਾਂ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ, ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਨਾਭਾ ਦੇ ਭਵਾਨੀਗਡ਼੍ਹ ਰੋਡ ਵਿਖੇ ਜਿੱਥੇ ਤੜਕਸਾਰ ਗੁੰਡਾਗਰਦੀ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈਆਂ। ਗੁੰਡਾ ਅਨਸਰਾਂ ਦੇ ਵੱਲੋਂ ਇਕ ਮੋਟਰ ਗੈਰਜ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਜਿੱਥੇ ਕਿ ਪੰਜ ਗੁੰਡਾ ਅਨਸਰਾਂ ਦੇ ਵੱਲੋਂ ਮੋਟਰ ਗੈਰਜ ਦੇ ਅੰਦਰ ਖਡ਼੍ਹੇ ਵਹੀਕਲਾਂ ਤੇ ਪੈਟਰੋਲ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਵਿੱਚ ਮੋਟਰਸਾਈਕਲ ਅੱਗ ਦੇ ਵਿੱਚ ਨੁਕਸਾਨਿਆ ਗਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਮੋਟਰ ਗੈਰੇਜ ਵਿੱਚ ਪਿਛਲੇ ਦੋ ਮਹੀਨਿਆਂ ਦੇ ਵਿੱਚ ਇਹ ਤੀਸਰਾ ਹਮਲਾ ਕੀਤਾ ਗਿਆ। ਇਸ ਮੋਟਰ ਗੈਰਜ ਦੇ ਮਾਲਕਾਂ ਦੇ ਵੱਲੋਂ ਪਹਿਲਾਂ ਵੀ ਦੋ ਵਾਰੀ ਪੁਲੀਸ ਨੂੰ ਆਪਣੇ ਨਾਲ ਹੋਈ ਘਟਨਾ ਬਾਰੇ ਜਾਣੂ ਕਰਵਾਇਆ ਸੀ। ਜਿਸ ਤੇ ਪੁਲੀਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਇਹ ਤੀਸਰਾ ਵੱਡਾ ਘਟਨਾਕ੍ਰਮ ਹੋਣ ਤੋਂ ਵਾਲ-ਵਾਲ ਬਚ ਗਿਆ।

ਇਸ ਮੌਕੇ ਤੇ ਮੋਟਰ ਗੈਰਜ ਦੇ ਮਾਲਕ ਜਸਪਾਲ ਸਿੰਘ ਨੇ ਕਿਹਾ ਕਿ ਮੇਰੇ ਗੈਰਜ ਦੇ ਵਿਚ ਪੰਜ ਬੰਦਿਆਂ ਦੇ ਵੱਲੋਂ ਅੰਦਰ ਆ ਕੇ ਮੋਟਰਸਾਈਕਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਗੈਰਜ ਦੇ ਵਿਚ ਪੰਜ ਗੱਡੀਆਂ ਖੜ੍ਹੀਆਂ ਸਨ ਜਿਨ੍ਹਾਂ ਵਿਚੋਂ ਤਿੰਨ ਗੱਡੀਆਂ ਪੈਟਰੋਲ ਨਾਲ ਭਰੀਆਂ ਹੋਈਆਂ ਸਨ ਤੇ ਦੋ ਡੀਜ਼ਲ ਦੀਆਂ ਸਨ।

ਜੇਕਰ ਇਹ ਅੱਗ ਮੋਟਰਸਾਈਕਲ ਤੋਂ ਵਧ ਕੇ ਕਾਰਾਂ ਤਕ ਪਹੁੰਚ ਜਾਂਦੀ ਤਾਂ ਬੰਬ ਬਲਾਸਟ ਵੀ ਹੋ ਸਕਦਾ ਸੀ। ਪਹਿਲਾਂ ਵੀ ਸਾਡੇ ਮੋਟਰ ਗੈਰਜ ਦੇ ਵਿੱਚ ਦੋ ਵਾਰੀ ਹਮਲਾ ਹੋਇਆ।

ਅਸੀਂ ਪਹਿਲਾਂ ਵੀ ਦੋ ਵਾਰੀ ਹੋਈ ਘਟਨਾ ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੇ ਕੋਲ ਕਿਰਪਾਨਾਂ ਵੀ ਸਨ ਜੇਕਰ ਇਹ ਅੱਗ ਵਧ ਜਾਂਦੀ ਤਾਂ ਸਾਡੀ ਜਾਨ ਦਾ ਖਤਰਾ ਬਣ ਸਕਦਾ ਸੀ।

Related posts

ਮਹਿਜ 2400 ਰੁਪਏ ਪਿੱਛੇ ਮੁੰਡੇ ਨਾਲ ਕੀਤੀ ਕੁੱਟਮਾਰ

htvteam

ਕੋਰੋਨਾ ਵਾਇਰਸ ਨੂੰ ਲੈ ਸਰਕਾਰ ਨੇ ਪੈਟਰੋਲ ਤੇ 6 ਤੇ ਡੀਜ਼ਲ ਤੇ ਲਾਇਆ 5 ਰੁਪਏ ਸੈਸ, ਫੈਸਲਾ ਲਾਗੂ, ਮੱਚ ਗਈ ਹਾਹਾਕਾਰ!

Htv Punjabi

47 ਸਾਲ ਪਹਿਲਾਂ ਖੋਈ ਅੰਗੂਠੀ ਦਾ ਅੱਜ ਦੇਖੋ ਕੀ ਬਣਿਆ

Htv Punjabi