Htv Punjabi
Punjab

ਹੁਣ ਐਮਬੀਬੀਐਸ ਡਾਕਟਰਾਂ ਨੂੰ ਮਿਲੇਗੀ ਇੰਨੀ ਤਨਖਾਹ ਕਿ ਨਹੀਂ ਛੱਡਣਗੇ ਸਰਕਾਰੀ ਨੌਕਰੀ

ਚੰਡੀਗੜ੍ਹ : ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਤੈਨਾਤ ਡਾਕਟਰਾਂ ਦੇ ਵੇਤਨਮਾਨ ਦਾ ਇੱਕ ਅਲੱਗ ਕਾਡਰ ਬਣਾਉੁਣ ਦੀ ਤਿਆਰੀ ਹੋ ਰਹੀ ਹੈ l ਕਾਡਰ ਬਣਨ ਦੇ ਬਾਅਦ ਭਰਤੀ ਹੋਣ ਵਾਲੇ ਨਵੇਂ ਡਾਕਟਰਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਸੇਵਾ ਦੇ ਰਹੇ ਡਾਕਟਰਾਂ ਨੂੰ ਫਾਇਦਾ ਹੋਵੇਗਾ l ਵਿਭਾਗ ਨੂੰ ਇਸ ਨਵੇਂ ਕਾਡਰ ਨੂੰ ਬਣਾਉਣ ਦੀ ਇਸ ਲਈ ਜ਼ਰੂਰਤ ਮਹਿਸੂਸ ਹੋਈ ਕਿਉਂਕਿ ਨਵੀਂ ਭਰਤੀ ਵਿੱਚ ਡਾਕਟਰ ਦਿਲਚਸਪੀ ਨਹੀਂ ਦਿਖਾ ਰਹੇ ਸਨ l ਬਾਅਦ ਵਿੱਚ ਵਿਭਾਗ ਦੇ ਸਾਹਮਣੇ ਇਹ ਗੱਲ ਆਈ ਕਿ ਐਮਬੀਬੀਐਸ ਡਾਕਟਰਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਸਰਕਾਰੀ ਹਸਪਤਾਲਾਂ ਦੇ ਮੁਕਾਬਲੇ ਜ਼ਿਆਦਾ ਤਨਖਾਹ ਮਿਲਦੀ ਹੈ l ਇਸ ਲਈ ਡਾਕਟਰ ਸਰਕਾਰੀ ਹਸਪਤਾਲਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦੇ l
ਦੱਸ ਦਈਏ ਕਿ ਨਵਾਂ ਕਾਡਰ ਲਾਗੂ ਹੋਣ ਦੇ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਤੈਨਾਤ ਐਮਬੀਬੀਐਸ ਅਤੇ ਨਵੇਂ ਭਰਤੀ ਹੋਣ ਵਾਲੇ ਡਾਕਟਰਾਂ ਦੀ ਤਨਖਾਰ 65 ਤੋਂ 70 ਹਜ਼ਾਰ ਰੁਪਏ ਤੱਕ ਰੱਖੀ ਜਾਵੇਗੀ l ਹਾਲਾਂਕਿ ਕੁਝ ਸਮਾਂ ਪਹਿਲਾਂ ਵੀ ਵਿਭਾਗ ਨੇ ਡਾਕਟਰਾਂ ਦੀ ਤਨਖਾਹ ਵਧਾਉਣ ਨੂੰ ਲੈ ਕੇ ਇੱਕ ਫੈਸਲਾ ਲਿਆ ਸੀ l ਪਰ ਇਸ ਦੇ ਬਾਅਦ ਵੀ ਨਿੱਜੀ ਹਸਪਤਾਲਾਂ ਦੇ ਮੁਕਾਬਲੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘੱਟ ਹੀ ਸੀ l ਇਸ ਦੇ ਲਈ ਸਿਹਤ ਵਿਭਾਗ ਨੇ ਦੂਸਰੇ ਸੂਬਿਆਂ ਹਰਿਆਣਾ ਅਤੇ ਚੰਡੀਗੜ ਵਿੱਚ ਡਾਕਟਰਾਂ ਨੂੰ ਮਿਲਣ ਵਾਲੀਆਂ ਤਨਖਾਹਾਂ ਦੀ ਜਾਂਚ ਕੀਤੀ l ਜਿਸ ਤੋਂ ਬਾਅਦ ਵਿਭਾਗ ਨੇ ਇਸ ਬਾਰੇ ਵਿੱਚ ਫੈਸਲਾ ਲਿਆ ਹੈ l ਇਸ ਫੈਸਲੇ ਨੂੰ ਲੈ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਆਪਣੇ ਵਿਭਾਗ ਦੇ ਮੰਤਰੀ ਦੇ ਨਾਲ ਕਈ ਬੈਠਕਾਂ ਵੀ ਹੋਈਆਂ ਹਨ l ਸਿਹਤ ਵਿਭਾਗ ਵੱਲੋਂ ਇਸ ਬਾਰੇ ਵਿੱਚ ਇੱਕ ਪੇਸ਼ਕਸ਼ ਬਣਾ ਕੇ ਵਿੱਤ ਵਿਭਾਗ ਨੂੰ ਭੇਜਿਆ ਗਿਆ ਹੈ l ਜਿਸ ਵਿੱਚ ਵਿੱਤ ਵਿਭਾਗ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਘੱਟ ਤਨਖਾਹ ਹੋਣ ਦੀ ਵਜ੍ਹਾ ਕਾਰਨ ਐਮਬੀਬੀਐਸ ਡਾਕਟਰ ਸਰਕਾਰ ਦੀ ਭਰਤੀ ਵਿੱਚ ਆਪਣੀ ਦਿਲਚਸਪੀ ਨਹੀਂ ਦਿਖਾਉਂਦੇ ਹਨ l ਜਿਸ ਦੀ ਵਜ੍ਹਾ ਨਾਲ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ l

Related posts

ਮੌਸਮ ਵੱਲੋਂ ਮੀਂਹ ਨਾਲ ਬਿਜ਼ਲੀ ਡਿੱਗਣ ਦੀ ਦਿੱਤੀ ਚੇ। ਤਾਵਨੀ! ਦੇਖੋ ਕਿੱਥੇ ਖ਼ਤ। ਰਾ

htvteam

ਰਾਹ ਜਾਂਦੇ ਬੰਦੇ ਨਾਲ ਕੀ ਹੋਇਆ

htvteam

ਰਾਤ ਨੂੰ ਨੀਂਦ ਨਹੀਂ ਆਉਂਦੀ ਇੱਕ ਗਲਾਸ ਇਸ ਬੂਟੀ ਦਾ ਪੀਣਾ ਸ਼ੁਰੂ ਕਰੋ

htvteam

Leave a Comment