Htv Punjabi
Punjab

ਲਓ ਬਈ ਇੱਕ ਹੋਰ ਗੈਂਗਸਟਰ ਨੂੰ ਪੁਲਿਸ ਨੇ ਮੁਕਾਬਲੇ ‘ਚ ਮਾਰ ਮੁਕਾਇਆ ਹੈ

ਹੁਸ਼ਿਆਰਪੁਰ : ਘਟਨਾ ਹੁਸ਼ਿਆਰਪੁਰ ਦੇ ਮਾਹਲਪੁਰ ਥਾਣੇ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਵਾਪਰੀ ਹੈ, ਜਿੱਥੇ ਸਥਿਤ ਇੱਕ ਐਨਆਰਆਈ ਦੀ ਕੋਠੀ ਦੇ ਬਾਹਰ ਚੱਲੀਆਂ ਗੋਲੀਆਂ ਕਾਰਨ ਅਚਾਨਕ ਦਹਿਸ਼ਤ ਦਾ ਮਾਹੌਲ ਬਣ ਗਿਆ, ਕਾਰਨ ਸੀ ਗੋਲੀਆਂ ਦਾ ਖੜਾਕ ਨਾਲ ਪੂਰੇ ਇਲਾਕੇ ਗੂੰਜਣ ਲੱਗ ਪੈਣਾ l ਅਵਾਜ਼ ਸੁਣ ਕੇ ਜਿੱਥੇ ਕਈ ਲੋਕਾਂ ਨੇ ਆਪਣੇ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ਦੇ ਦਰਵਾਜ਼ੇ ਗੇਟ ਬੰਦ ਕਰ ਲਏ, ਉੱਥੇ ਦੂਜੇ ਪਾਸੇ ਕਈ ਜਿਗਆਸੂ ਬੰਦ ਗੇਟਾ ਵਿੱਚੋਂ ਛਾਲਾਂ ਮਾਰ ਕੇ ਬਾਹਰ ਆ ਗਏ l ਜਿਨ੍ਹਾਂ ਨੂੰ ਪਤਾ ਲੱਗਾ ਕਿ ਇੱਥੇ ਪੁਲਿਸ ਮੁਕਾਬਲਾ ਹੋੋਇਆ l ਘਟਨਾ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਮੀਡੀਆ ਵਾਲੇ ਵੀ ਮੌਕੇ ਤੇ ਪਹੁੰਚ ਗਏ, ਤਾਂ ਜਾ ਕੇ ਕਿਤੇ ਭੇਦ ਖੁਲ੍ਹਾ ਕਿ ਇੱਥੇ ਪੁਲਿਸ ਮੁਕਾਬਲਾ ਹੋਇਆ ਜਿਸ ਵਿੱਚ ਕਪੂਰਥਲਾ ਦਾ ਨਾਮੀ ਗੈਂਗਸਟਰ ਵਰਿੰਦਰ ਸ਼ੂਟਰ ਪੁਲਿਸ ਨੇ ਮਾਰ ਮੁਕਾਇਐ l
ਏਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਡੀਐਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਇਹ ਪੁਲਿਸ ਮੁਕਾਬਲਾ ਸੀਆਈਏ ਨਵਾਂਸ਼ਹਿਰ ਅਤੇ ਮਾਹਲਪੁਰ ਥਾਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤਾ, ਜਿੱਥੇ ਪੁਲਿਸ ਵਾਲੇ ਆਏ ਤਾਂ 3 ਗੈਂਗਸਟਰਾਂ ਨੂੰ ਫੜਣ ਲਈ ਸੀ ਪਰ ਅਚਾਨਕ ਹੋਈ ਇਸ ਕਾਰਵਾਈ ਦਾ ਪਤਾ ਚੱਲਦਿਆਂ ਹੀ ਤਿੰਨੋਂ ਉਸ ਕੋਠੀ ‘ਚੋਂ ਨਿਕਲ ਕੇ ਬਾਹਰ ਦੌੜ ਪਏ, ਜਿੱਥੇ ਉਹ ਲੁਕੇ ਬੈਠੇ ਸਨ ਪੁਲਿਸ ਅਧਿਕਾਰੀ ਅਨੁਸਾਰ ਦੌੜਦੇ ਹੋਏ ਤਿੰਨਾਂ ਬੰਦਿਆਂ ਨੂੰ ਪੁਲਿਸ ਨੇ ਪਹਿਲਾਂ ਵਾਰਨਿੰਗ ਦਿੱਤੀ ਪਰ ਜਦੋਂ ਉਹ ਫੇਰ ਵੀ ਲਗਾਤਾਰ ਦੌੜਦੇ ਰਹੇ ਤਾਂ ਪੁਲਿਸ ਨੂੰ ਗੋਲੀ ਚਲਾਉਣੀ ਪਈ l ਇਸ ਦੌਰਾਨ ਵਰਿੰਦਰ ਉਰਫ ਕਾਕਾ ਸ਼ੂਟਰ ਨਾਮ ਦਾ ਇੱਕ ਗੈਂਗਸਟਰ ਮਾਰਿਆ ਗਿਆ ਤੇ ਗੁਰਜੰਟ ਸਿੰਘ ਨਾਮ ਦੇ ਇੱਕ ਹੋਰ ਗੈਂਗਸਟਰ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ l ਡੀਐਸਪੀ ਸਤੀਸ਼ ਕੁਮਾਰ ਅਨੁਸਾਰ ਇਨ੍ਹਾਂ ਦੋਵਾਂ ਦਾ ਇੱਕ ਹੋਰ ਸਾਥੀ ਬਦਮਾਸ਼ ਮਨਦੀਪ ਮੰਨਾ ਮੌਕੇ ਤੋਂ ਫਰਾਰ ਹੋ ਗਿਆ l ਅਧਿਕਾਰੀ ਅਨੁਸਾਰ ਮਾਰੇ ਗਏ ਵਰਿੰਦਰ ਉਰਫ ਕਾਕਾ ਕੋਲੋਂ ਇੱਕ 32 ਬੋਰ ਦਾ ਰਿਵਾਲਵਰ ਵੀ ਬਰਾਮਦ ਕੀਤਾ ਗਿਐ l
ਜ਼ਿਕਰਯੋਗ ਹੈ ਕਿ ਪੁਲਿਸ ਇਨ੍ਹਾਂ ਤਿੰਨਾਂ ਦਾ ਪਿਛਲੇ ਦੋ ਦਿਨਾਂ ਤੋਂ ਪਿੱਛਾ ਕਰ ਰਹੀ ਸੀ ਤੇ ਅੱਜ ਦੋਵਾਂ ਧਿਰਾਂ ਦਾ ਮਾਹਲਪੁਰ ਥਾਣੇ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਸਥਿਤ ਉਸ ਕੋਠੀ ਦੇ ਬਾਹਰ ਟਾਕਰਾ ਹੋ ਗਿਆ, ਜਿਸ ਅੰਦਰ ਇਹ ਗੈਂਗਸਟਰ ਲੁੱਕੇ ਬੈਠੇ ਸਨ l ਪੁਲਿਸ ਅਨੁਸਾਰ ਹੁਣ ਫੜੇ ਗਏ ਗੁਰਜੰਟ ਸਿੰਘ ਕੋਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਕੋਠੀ ਕਿਸਦੀ ਹੈ ਤੇ ਇਹ ਗੈਂਗਸਟਰ ਇੱਥੇ ਕਿੰਨੇ ਚਿਰਾਂ ਤੋਂ ਪਨਾਹ ਲਈ ਬੈਠੇ ਸਨ l
ਇਸ ਦੌਰਾਨ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕੀਤਾ ਹੋਇਆ ਸੀ ਤੇ ਹਰ ਆਉਣ ਜਾਣ ਵਾਲੇ ਦੀ ਚੱਪੇ ਚੱਪੇ ਤੇ ਤਲਾਸ਼ੀ ਲਈ ਜਾ ਰਹੀ ਸੀ l ਇੱਥੋਂ ਤੱਕ ਕਿ ਮਾਹਲਪੁਰ ਤੋਂ ਇਲਾਵਾ ਪੂਰੇ ਹੁਸ਼ਿਆਰਪੁਰ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਤੇ ਜ਼ਿਲ੍ਹੇ ਦੇ ਸਾਰੇ ਐਂਟਰੀ ਪੁਆਇੰਟਾਂ ਤੇ ਪੁਲਿਸ ਸਖ਼ਤ ਨਜ਼ਰ ਰੱਖ ਰਹੀ ਹੈ l

Related posts

ਲਓ ਬਈ ਬਾਕੀ ਦੀਆਂ ਗੱਲਾਂ ਛੱਡੋ ਤੇ ਆਹ ਪੜ੍ਹੋ, ਪੰਜਾਬ ਮੰਤਰੀ ਮੰਡਲ ‘ਚ ਹੋਵੇਗੀ ਆਹ ਵੱਡੀ ਹਲਚਲ, ਪੜ੍ਹੋ ਕਿਸਦਾ ਕੀ ਬਣੇਗਾ ਤੇ ਕੌਣ ਹੋਵੇਗਾ ਨਾਰਾਜ਼ ? 

Htv Punjabi

ਮੋਬਾਈਲ ਨਾ ਦੇਣ ਤੇ ਮਾ/ ਰਤੀ ਪ੍ਰਵਾਸਨ ?

htvteam

ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡਰਿਆ ਬੋਨੀ ਅਜਨਾਲਾ

htvteam

Leave a Comment