ਫਿਰੋਜ਼ਪੁਰ : ਪਤਨੀ ਦੇੇ ਚਰਿੱਤਰ ਤੇ ਸ਼ੱਕ ਦੇ ਕਾਰਨ ਜੋੜੇ ਵਿੱਚ ਰੋਜ਼ ਝਗੜਾ ਹੁੰਦਾ ਰਹਿੰਦਾ ਸੀ l ਇਸ ਤੋਂ ਤੰਗ ਆ ਕੇ ਪਤੀ ਨੇ ਆਤਮਹੱਤਿਆ ਕਰ ਲਈ l ਮ੍ਰਿਤਕ ਦੇ ਭਾਈ ਦੇ ਬਿਆਨ ਤੇ ਪੁਲਿਸ ਨੇ ਪਤਨੀ ਸੁਨੀਤਾ ਅਤੇ ਸਵਰਣਾ ਸਿੰਘ ਵਾਸੀ ਪਿੰਡ ਮਿਸ਼ਰੀ ਵਾਲਾ ਦੇ ਖਿਲਾਫ ਆਤਮਹੱਤਿਆ ਦੇ ਲਈ ਮਜ਼ਬੂਰ ਕਰਨ ਦਾ ਮਾਮਲਾਾ ਦਰਜ ਕੀਤਾ ਹੈ l ਪਿੰਡ ਕਾਸੂ ਬੇਗੂ ਦੇ ਰਹਿਣ ਵਾਲੇ ਵਿਜੈ ਕੁਮਾਰ ਨੇ 5 ਮਾਰਚ ਨੂੰ ਆਪਣੀ ਪਤਨੀ ਸੁਨੀਤਾ ਨੂੰ ਫੋਨ ਕਰਕੇ ਕਿਸੇ ਨਾਲ ਗੱਲ ਕਰਦੇ ਸੁਣਿਆ l ਇਸ ਕਾਰਨ ਦੋਨਾਂ ਦਾ ਝਗੜਾ ਹੋਇਆ l ਇਸ ਦੌਰਾਨ ਵਿਜੈ ਨੇ ਆਪਣੀ ਪਤਨੀ ਸੁਨੀਤਾ ਦੇ ਸਿਰ ਤੇ ਸੱਟਾਂ ਮਾਰੀਆਂ, ਜਿਸ ਕਾਰਨ ਉਹ ਜਖ਼ਮੀ ਹੋ ਗਈ.ਇਸ ਦੇ ਬਾਅਦ ਸੁਨੀਤਾ ਨੇ ਝਗੜੇ ਦੀ ਜਾਣਕਾਰੀ ਆਪਣੇ ਪੇਕੇ ਪਰਿਵਾਰ ਨੂੰ ਦਿੱਤੀ l ਜਾਣਕਾਰੀ ਮਿਲਣ ਤੇ ਸੁਨੀਤਾ ਦੇ ਪੇਕੇ ਤੋਂ ਆਏ ਸਵਰਣਾ ਸਿੰਘ ਨੇ ਵਿਜੈ ਕੁਮਾਰ ਤੋਂ ਮੁੱਕਦਮੇ ਦੀ ਧਮਕੀ ਦੇ ਕੇ 20 ਹਜ਼ਾਰ ਰੁਪਏ ਦੀ ਮੰਗ ਕੀਤੀ l ਧਮਕੀ ਤੋਂ ਦੁਖੀ ਹੋ ਕੇ ਵਿਜੈ ਕੁਮਾਰ ਨੇ ਬੀਤੀ ਰਾਤ ਗਲੇੇ ਵਿੱਚ ਦੁਪੱਟਾ ਲਪੇਟ ਕੇ ਪੱਖੇੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ l ਪੁਲਿਸ ਨੂੰ ਮ੍ਰਿਤਕ ਦੇ ਭਾਈ ਰਾਜ ਕੁਮਾਰ ਨੇ ਇਲਜ਼ਾਮ ਲਾਉਂਦੇ ਹੋਏ ਦੱਸਿਆ ਕਿ ਵਿਜੈ ਕੁਮਾਰ ਆਪਣੀ ਪਤਨੀ ਸੁਨੀਤਾ ਦੇ ਚਰਿੱਤਰ ਤੇ ਸ਼ੱਕ ਦੇ ਕਾਰਨ ਦੋਨਾਂ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ l