Htv Punjabi
Punjab

ਕਿਰਾਏਦਾਰ ਨੇ ਕਿਰਾਏ ਦੇ ਬਦਲੇ ਮਕਾਨ ਮਾਲਿਕ ਨੂੰ ਦਿੱਤੀ ਚਿੱਠੀ ਵਿੱਚੋਂ ਨਿਕਲੀ ਆਹ ਚੀਜ਼, ਦੇਖ ਪੁਲਿਸ ਵਾਲੇ ਵੀ ਹੈਰਾਨ

ਲੁਧਿਆਣਾ : ਇੱਥੋਂ ਦੇ ਨਿਊ ਜਨਤਾ ਨਗਰ ਇਲਾਕੇ ਵਿੱਚ ਕਿਰਾਏ ਤੇ ਰਹਿਣ ਵਾਲੇ ਇੱਕ ਵਿਅਕਤੀ ਨੇ ਕਿਰਾਇਆ ਨਾ ਦੇ ਕੇ ਮਕਾਨ ਮਾਲਿਕ ਨੂੰ ਚਿੱਠੀ ਦੇ ਦਿੱਤਾ l ਜਦੋਂ ਮਕਾਨ ਮਾਲਿਕ ਨੇ ਚਿੱਠੀ ਖੋਲ ਕੇ ਦੇਖੀ ਤਾਂ ਵਿੱਚ ਲਿਖਿਆ ਸੀ ਕਿ ਬੱਚੇ ਦੀ ਸਲਾਮਤੀ ਚਾਹੁੰਦੇ ਹੋ ਤਾਂ 50 ਹਜ਼ਾਰ ਰੁਪਏ ਦਿਓ l
ਚਿੱਠੀ ਫੜਾ ਕੇ ਮੁਲਜ਼ਮ ਉੱਥੇ ਤੋਂ ਫਰਾਰ ਹੋ ਗਿਆ l ਮਕਾਨ ਮਾਲਿਕ ਨੇ ਇਸ ਦੀ ਜਾਣਕਾਰੀ ਥਾਣਾ ਸ਼ਿਲਾਪੁਰੀ ਪੁਲਿਸ ਨੂੰ ਦਿੱਤੀ l ਪੁਲਿਸ ਨੇ ਜਾਂਚ ਦੇ ਬਾਅਦ ਨਿਊ ਜਨਤਾ ਨਗਰ ਨਿਵਾਸੀ ਸਰਬਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਉਸ ਦੇ ਕਿਰਾਏਦਾਰ ਮਨਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ.ਪੁਲਿਸ ਮੁਲਜ਼ਮ ਦੀ ਤਲਾਸ਼ ਵਿੱਚ ਲੱਗੀ ਹੋਈ ਹੈ l
ਸਰਬਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਇੰਸ਼ੋਰੈਂਸ ਏਜੰਟ ਦਾ ਕੰਮ ਕਰਦਾ ਹੈ l ਉਸ ਦੇ ਘਰ ਦੇ ਨਾਲ ਹੀ ਇੱਕ ਮਕਾਨ ਵਿੱਚ ਮੁਲਜ਼ਮ ਮਨਜੀਤ ਕਿਰਾਏ ਤੇ ਰਹਿੰਦਾ ਹੈ l ਸੱਤ ਮਾਰਚ ਨੂੰ ਮੁਲਜ਼ਮ ਨੇ ਉਨ੍ਹਾਂ ਨੂੰ ਇੱਕ ਚਿੱਠੀ ਦਿੱਤੀ l ਉਸ ਤੇ ਸੋਢੀ ਲਿਖਿਆ ਹੋਇਆ ਸੀ l ਚਿੱਠੀ ਖੋਲਣ ਤੋਂ ਪਹਿਲਾਂ ਹੀ ਮੁਲਜ਼ਮ ਉੱਥੇ ਤੋਂ ਨਿਕਲ ਗਿਆ ਅਤੇ ਕਹਿ ਕੇ ਗਿਆ ਕਿ ਉਸ ਨੂੰ ਕੋਈ ਜ਼ਰੂਰੀ ਕੰਮ ਹੈ l ਜਦ ਸਰਬਪ੍ਰੀਤ ਨੇ ਚਿੱਠੀ ਖੋਲੀ ਤਾਂ ਉਸ ਵਿੱਚ ਲਿਖਿਆ ਸੀ ਕਿ ਬੱਚੇ ਨਾਲ ਪਿਆਰ ਹੈ ਤਾਂ ਇੱਕ ਤੋਂ ਤਿੰਨ ਵਜੇੇ ਦੇ ਵਿੱਚ 50 ਹਜ਼ਾਰ ਰੁਪਏ ਭੇਜ ਦਿਓ l
ਮੁਲਜ਼ਮ ਨੇ ਚਿੱਠੀ ਵਿੱਚ ਲਿਖਿਆ ਹੋਇਆ ਸੀ ਕਿ ਪੈਸੇ ਬਸੰਤ ਪਾਰਕ ਦੇ ਅੰਦਰ ਵੜ ਕੇ ਹੀ ਨਾਲ ਬਣੀ ਸੀਟ ਤੇ ਬੈਗ ਵਿੱਚ ਪਾ ਕੇ ਰੱਖ ਦਿਓ ਅਤੇ ਉੱਥੋਂ ਨਿਕਲ ਜਾਣ l ਮੁਲਜ਼ਮ ਨੇ ਧਮਕੀ ਵੀ ਦਿੱਤੀ ਕਿ ਜੇਕਰ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਬੱਚਿਆਂ ਨੂੰ ਨੁਕਸਾਨ ਹੋਵੇਗਾ l ਜਦ ਸਰਬਪ੍ਰੀਤ ਨੇ ਚਿੱਠੀ ਪੜੀ ਤਾਂ ਉਸ ਨੂੰ ਸ਼ੱਕ ਹੋਇਆ ਕਿ ਇਹ ਚਿੱਠੀ ਮਨਜੀਤ ਦੀ ਲਿਖੀ ਹੋਈ ਹੈ l
ਪਿਛਲੇ ਮਹੀਨੇ ਮੁਲਜ਼ਮ ਮਨਜੀਤ ਨੇ ਸਰਬਪ੍ਰੀਤ ਨੂੰ ਕਿਰਾਇਆ ਦੇਣ ਦੇ ਲਈ ਚੈਕ ਦਿੱਤਾ ਸੀ l ਉਸ ਦੀ ਲਿਖਾਈ ਅਤੇ ਚਿੱਠੀ ਦੀ ਲਿਖਾਈ ਮਿਲਦੀ ਜੁਲਦੀ ਸੀ l ਇਸ ਦੇ ਬਾਅਦ ਸਰਬਪ੍ਰੀਤ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ l ਪੁਲਿਸ ਨੇ ਜਾਂਚ ਕੀਤੀ ਤਾਂ ਇਲਜ਼ਾਮ ਸਹੀ ਨਿਕਲੇ l ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਤੇ ਮਾਮਲਾ ਦਰਜ ਕਰ ਲਿਆ.ਪੁਲਿਸ ਮੁਲਜ਼ਮ ਦੀ ਭਾਲ ਵਿੱਚ ਲੱਗੀ ਹੋਈ ਹੈ l

Related posts

ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ ਨੇ ਜਰੂਰਤਮੰਦ ਬੱਚਿਆਂ ਲਈ ਕੀਤੀ ਖਾਸ ਪਹਿਲ, ਹਰ ਪਾਸੇ ਹੋ ਰਹੀ ਸ਼ਲਾਘਾ

htvteam

ਲਓ ਜੀ ਪੰਜਾਬ ਪੁਲਿਸ SP ਸਾਹਿਬ ਹੋਏ ਫ਼ਰਾਰ; ਦੇਖੋ ਇਸ ਅਫ਼ਸਰ ਦੀ ਸ਼ਰਮਨਾਕ ਕਰਤੂਤ

htvteam

ਵਿਜੀਲੈਂਸ ਨੇ ਲਾਇਆ SHO ਦਾ ਘੜੀਸਾ; ਦੇਖੋ ਮੌਕੇ ਤੋਂ ਕਿਵੇਂ ਰੰਗੇ ਹੱਥੀਂ ਕੀਤਾ ਕਾਬੂ

htvteam

Leave a Comment