ਫਿਰੋਜ਼ਪੁਰ : ਪਾਕਿਸਤਾਨ ਤੋਂ ਆ ਰਹੀ ਹੈਰੋਈਨ ਦੀ ਸਭ ਤੋਂ ਜ਼ਿਆਦਾ ਮਾਰ ਪ੍ਰਦੇਸ਼ ਨੂੰ ਪੈ ਰਹੀ ਹੈ l ਸੂਬੇ ਵਿੱਚ ਜ਼ਿਆਦਾਤਰ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ l ਨਸ਼ੇ ਤੋਂ ਬਚਾਉਣ ਦੇ ਲਈ ਪੰਜਾਬ ਸਰਕਾਰ ਇੱਕ ਸਕੀਮ ਸ਼ੁਰੂ ਕਰਨ ਜਾ ਰਹੀ ਹੈ, ਜਿਸਦੇ ਤਹਿਤ ਹਰ ਸਰਕਾਰੀ ਮੁਲਾਜ਼ਿਮ ਇੱਕ ਨਸ਼ੇੜੀ ਵਿਅਕਤੀ ਨੂੰ ਗੋਦ ਲੈ ਕੇ ਉਸ ਤੇ ਨਜ਼ਰ ਰੱਖੇਗਾ ਅਤੇ ਉਸ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਜਾਗਰੂਕ ਕਰੇਗਾ l ਹਾਲ ਹੀ ਵਿੱਚ ਚੰਡੀਗੜ ਵਿੱਚ ਡਾਕਟਰਾਂ ਦੀ ਬੈਠਕ ਵਿੱਚ ਯੋਜਨਾ ਤੇ ਵਿਚਾਰ ਕੀਤਾ ਗਿਆ ਹੈ l ਡਾਕਟਰਾਂ ਦਾ ਮੰਨਣਾ ਹੈ ਕਿ ਸ਼ਹੀਦੀ ਦਿਵਸ 23 ਮਾਰਚ ਵਾਲੇ ਦਿਨ ਯੋਜਨਾ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ l
ਪ੍ਰਦੇਸ਼ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਸ਼ੇ ਦਾ ਕਾਰੋਬਾਰ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ l ਹੈਰੋਇਨ ਦੇ ਨਸ਼ੇ ਤੋਂ ਔਰਤਾਂ ਵੀ ਨਹੀਂ ਬਚ ਸਕੀਆਂ ਹਨ l ਸੀਮਾਂਤ ਇਲਾਕਿਆਂ ਵਿੱਚ ਨਸ਼ੇੜੀਆਂ ਦੀ ਸੰਖਿਆ ਵੱਧਦੀ ਜਾ ਰਹੀ ਹੈ l ਉੱਥੇ ਦੂਜੇ ਪਾਸੇ ਨਸ਼ਾ ਛੁਡਾਊ ਸੈਂਟਰਾਂ ਵਿੱਚ ਨਸ਼ੇੜੀਆਂ ਦੀ ਓਪੀਡੀ ਵੀ ਕਾਫੀ ਵੱਧ ਗਈ ਹੈ l ਨਸ਼ੇੜੀਆਂ ਦੀ ਵੱਧਦੀ ਸੰਖਿਆ ਨੂੰ ਦੇਖ ਸਰਕਾਰ ਪ੍ਰਦੇਸ਼ ਭਰ ਵਿੱਚ ਅਤੇ ਨਵੇਂ ਨਸ਼ਾ ਛੁਡਾਊ ਸੈਂਟਰ ਸਥਾਪਿਤ ਕਰਨ ਜਾ ਰਹੀ ਹੈ l ਇਸ ਦੇ ਇਲਾਵਾ ਪੰਜਾਬ ਸਰਕਾਰ ਇੱਕ ਨਵੀਂ ਯੋਜਨਾ ਦੇ ਤਹਿਤ ਸਰਕਾਰੀ ਮੁਲਾਜ਼ਿਮਾਂ ਨੂੰ ਇੱਕ ਹੋਰ ਜਿੰ਼ਮੇਦਾਰੀ ਦੇਣ ਜਾ ਰਹੀ ਹੈ l ਇਸ ਸਕੀਮ ਦੇ ਤਹਿਤ ਹਰ ਸਰਕਾਰੀ ਮੁਲਾਜ਼ਿਮ ਨੂੰ ਇੱਕ ਨਸ਼ੇੜੀ ਨੌਜਵਾਨ ਦੀ ਜ਼ਿੰਮੇਦਾਰੀ ਦਿੱਤੀ ਜਾਵੇਗੀ l
ਮੁਲਾਜ਼ਿਮ ਨਸ਼ੇੜੀ ਨੌਜਵਾਨ ਨੂੰ ਜਾਗਰੂਕ ਕਰਨ ਦੇ ਇਲਾਵਾ ਉਸ ਤੇ ਨਿਗਰਾਨੀ ਰੱਖੇਗਾ ਕਿ ਇਲਾਜ ਦੌਰਾਨ ਉਹ ਨਸ਼ੇ ਦਾ ਸੇਵਨ ਨਾ ਕਰੇ l ਡਾਕਟਰਾਂ ਦਾ ਮੰਨਣਾ ਹੈ ਕਿ ਨਸ਼ੇੜੀ ਵਿਅਕਤੀ ਨੂੰ ਜਾਗਰੂਕ ਕਰ ਉਸ ਦਾ ਨਸ਼ਾ ਛੁਡਾਇਆ ਜਾ ਸਕਦਾ ਹੈ l ਇਸ ਸੰਬੰਧੀ ਨਸ਼ਾ ਛੁਡਾਊ ਸੈਂਟਰ ਦੀ ਮਨੋਚਿਕਿਤਸਿਕ ਡਾਕਟਰ ਰਚਨਾ ਮਿਤਲ ਨੇ ਦੱਸਿਆ ਕਿ ਨਸ਼ੇੜੀਆਂ ਦੀ ਵੱਧਦੀ ਸੰਖਿਆ ਨੂੰ ਦੇਖ ਸਰਕਾਰ ਅਤੇ ਨਸ਼ਾ ਛੁਡਾਊ ਸੈਂਟਰ ਖੋਲਣ ਜਾ ਰਹੀ ਹੈ l ਇਸ ਦੇ ਇਲਾਵਾ ਹਰ ਸਰਕਾਰੀ ਮੁਲਾਜ਼ਿਮ ਨੂੰ ਇੱਕ ਨਸ਼ੇੜੀ ਨੌਜਵਾਨ ਦੀ ਦੇਖਰੇਖ ਕਰਨ ਦੀ ਜ਼ਿੰਮੇਦਾਰੀ ਦਿੱਤੀ ਜਾ ਸਕਦੀ ਹੈ l
ਮੁਲਾਜ਼ਿਮ ਨਸ਼ੇੜੀ ਨੌਜਵਾਨ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰੇਗਾ ਅਤੇ ਉਸ ਦੀ ਨਿਗਰਾਨੀ ਕਰੇਗਾ l ਯੋਜਨਾ ਪੰਜਾ ਸਰਕਾਰ ਜਲਦ ਸ਼ੁਰੂ ਕਰਨ ਜਾ ਰਹੀ ਹੈ l ਇਸ ਸੰਬੰਧੀ ਚੰਡੀਗੜ ਵਿੱਚ ਡਾਕਟਰਾਂ ਦੀ ਹੋਈ ਬੈਠਕ ਵਿੱਚ ਵਿਚਾਰ ਕੀਤਾ ਗਿਆ ਹੈ l
