ਮਊ : ਉੱਤਰ ਪ੍ਰਦੇਸ਼ ਵਿੱਚ ਮਊ ਦੇ ਸਮਨਪੁਰ ਪਿੰਡ ਵਿੱਚ ਮੱਝ ਚੋਰੀ ਕਰਨ ਪਹੁੰਚਿਆ ਇੱਕ ਗਿਰੋਹ ਮਾਲਕਿਨ ਨੂੰ ਹੀ ਚੁੱਕ ਕੇ ਲੈ ਗਿਆ l ਹਾਲਾਂਕਿ ਫੇ ਜਾਣ ਦੇ ਡਰ ਤੋਂ ਬੇਹੋਸ਼ੀ ਦਾ ਇੰਜੈਕਸ਼ਨ ਲਾ ਕੇ ਪਿੰਡ ਤੋਂ ਕੁਝ ਹੀ ਦੂਰ ਤੇ ਛੱਡ ਗਏ ਅਤੇ ਫਰਾਰ ਹੋ ਗਏ l ਔਰਤ ਨੇ ਦੱਸਿਆ ਕਿ ਚੋਰ ਘਰ ਦੇ ਬਾਹਰ ਬੰਨੀ ਮੱਝ ਖੋਲ ਰਹੇ ਸਨ l ਖੜਕਾ ਹੋਇਆ ਅਤੇ ਜਾ ਕੇ ਜਦੋਂ ਬਾਹਰ ਦੇਖਿਆ ਤਾਂ ਵਿਰੋਧ ਵੀ ਕੀਤਾ l ਫੇਰ ਚੋਰਾਂ ਨੇ ਮੂੰਹ ਦੱਬ ਕੇ ਉਸ ਨੂੰ ਪਿੱਕਅਪ ਵਿੱਚ ਪਾ ਦਿੱਤਾ l ਰਿਸ਼ਤੇਦਾਰਾਂ ਨੇ ਦੱਸਿਆ ਕਿ ਕੁਝ ਦੇਰ ਬਾਅਦ ਘਰ ਦੇ ਲੋਕ ਜਾਗੇ ਤਾਂ ਔਰਤ ਦੀ ਤਲਾਸ਼ ਜਾਰੀ ਕੀਤੀ l
previous post