Htv Punjabi
corona news crime news Fitness Health

ਪ੍ਰ. ਦਵਿੰਦਰ ਪਾਲ ਸਿੰਘ ਭੁੱਲਰ ਦੀ ਭੈਣ ਸੁਮੇਧ ਸਿੰਘ ਸੈਣੀ ਖਿਲਾਫ ਬਣੀ ਅਦਾਲਤੀ ਗਵਾਹ, 4 ਅਧਿਕਾਰੀਆਂ ਨੂੰ ਪਈਆਂ ਭਾਜੜਾਂ

ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸੈਣੀ ਸਣੇ ਹੋਰ ਪੁਲਿਸ ਅਧਿਕਾਰੀ ਵੀ ਹੁਣ ਬਹੁਚਰਚਿਤ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਅਗ਼ਵਾ ਮਾਮਲੇ ‘ਚ ਘਿਰਦੇ ਨਜ਼ਰ ਆ ਰਹੇ ਹਨ। ਕਾਬਿਲੇਗੌਰ ਹੈ ਕੇ ਹੁਣ ਇਕ ਤੋਂ ਬਾਅਦ ਇਕ ਚਸ਼ਮਦੀਦ ਗਵਾਹ ਸਾਹਮਣੇ ਆ ਰਹੇ ਹਨ ਅਤੇ ਹੁਣ ਤੱਕ ਪੰਜ ਗਵਾਹ ਆਪਣਾ ਬਿਆਨ ਦਰਜ ਕਰਵਾ ਚੁੱਕੇ ਹਨ, ਜਿਸ ਤੋਂ ਬਾਅਦ ਸਾਬਕਾ ਪੁਲਿਸ ਅਫਸਰਾਂ ਵਿਚ ਘਬਰਾਹਟ ਹੈ।
ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਤੋਂ ਬਾਅਦ ਪੁਲਿਸ ਅਫਸਰ ਵੀ ਅਗਾਊਂ ਜ਼ਮਾਨਤ ਲਈ ਅਦਾਲਤ ਪਹੁੰਚੇ ਹਨ। ਜਿਹਨਾਂ ‘ਚ ਨਾਮਜ਼ਦ ਤਤਕਾਲੀ ਸਬ ਇੰਸਪੈਕਟਰ ਹਰਸਹਾਏ ਸ਼ਰਮਾ, ਜਗੀਰ ਸਿੰਘ, ਅਨੂਪ ਸਿੰਘ ਤੇ ਏਐਸਆਈ ਕੁਲਦੀਪ ਸਿੰਘ ਸੰਧੂ ਹਨ। ਕਾਬਿਲੇਗੌਰ ਹੈ ਕਿ ਇਸ ਮਾਮਲੇ ਵਿਚ ਅਦਾਲਤ ਤਤਕਾਲੀ ਪੁਲਿਸ ਕਪਤਾਨ ਸੁਮੇਧ ਸੈਣੀ ਨੂੰ ਪੇਸ਼ਗੀ ਜ਼ਮਾਨਤ ਦੇ ਚੁੱਕੀ ਹੈ। ਸੋਮਵਾਰ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿਚ ਅਗਾਉਂ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਦੌਰਾਨ ਸਰਕਾਰੀ ਵਕੀਲ, ਪੀੜਤ ਪਰਿਵਾਰ ਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਤਿੱਖੀ ਬਹਿਸ ਵੀ ਹੋਈ । ਜਿਸ ਤੋਂ ਬਾਅਦ ਅਦਾਲਤ ਨੇ ਮੰਗਲਵਾਰ ਤੱਕ ਆਪਣਾ ਫੈਸਲਾ ਰਾਖਵਾਂ ਰੱਖ ਲਿਆ।
ਇਸ ਮੌਕੇ ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ‘ਤੇ ਸਰਕਾਰੀ ਵਕੀਲ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕੇ  ਤਲਾਸ਼ੀ ਦੌਰਾਨ ਪੁਲਿਸ ਨੇ ਬਲਵੰਤ ਸਿੰਘ ਮੁਲਤਾਨੀ ਦੇ ਜਾਅਲੀ ਦਸਤਖਤ ਕੀਤੇ ਸਨ ਕਿਉਂਕਿ ਸਿਟਕੋ ਦੇ ਰਿਕਾਰਡ ਤੇ ਪੁਲਿਸ ਦਸਤਾਵੇਜ਼ਾਂ ‘ਤੇ ਕੀਤੇ ਦਸਤਖਤ ਆਪਸ ਵਿੱਚ ਮੇਲ ਨਹੀਂ ਖਾਂਦੇ ਸਨ।

ਇਸ ਮੌਕੇ ਸਰਕਾਰੀ ਵਕੀਲ ਨੇ ਕਿਹਾ ਮੁਲਤਾਨੀ ਖਿਲਾਫ ਟਾਡਾ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਮੁਲਤਾਨੀ ਨੂੰ ਪੁਲਿਸ ਨੇ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ ਐਸਡੀਐੱਮ ਅੱਗੇ ਪੇਸ਼ ਕਰ ਕੇ ਖਾਨਪੂਰਤੀ ਕੀਤੀ। ਇਸ ਮੌਕੇ ਇਹ ਕਿਹਾ ਗਿਆ ਕਿ ਜੇਕਰ ਮੁਲਜ਼ਮਾਂ ਨੂੰ ਜ਼ਮਾਨਤ ਦਿੱਤੀ ਗਈ ਤਾਂ ਕੇਸ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਦੂਸਰੇ ਪਾਸੇ ਬਚਾਅ ਪੱਖ ਦੇ ਵਕੀਲ ਐਚਐਸ ਧਨੋਆ ਤੇ ਗੁਰਮੇਲ ਸਿੰਘ ਧਾਲੀਵਾਲ ਨੇ ਲੰਮੇ ਸਮੇਂ ਤੋਂ ਬਾਅਦ ਕੇਸ ਦਰਜ ਕਰਨ ‘ਤੇ ਇਤਰਾਜ਼ ਜਤਾਇਆ।
ਬਹਿਸ ਦੌਰਾਨ ਅਦਾਲਤ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਪੁਲਿਸ ਟੀਮ ਵੱਲੋਂ ਸੀਨੀਅਰ ਅਧਿਕਾਰੀ ਤੋਂ ਪ੍ਰਵਾਨਗੀ ਨਹੀਂ ਲਈ ਗਈ ਸੀ ਜਦੋਂ ਮੁਲਤਾਨੀ ਨੂੰ ਘਰੋਂ ਚੁੱਕਿਆ ਗਿਆ। ਇਸ ਮੌਕੇ ਸਰਕਾਰੀ ਵਕੀਲ ਨੇ ਜਾਂਚ ਅਧਿਕਾਰੀ ਹਰਮਦੀਪ ਸਿੰਘ ਹਾਂਸ ਦੀ ਮੌਜੂਦਗੀ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਬਿਆਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੈਣੀ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਮੁਲਤਾਨੀ ਨੂੰ ਘਰੋਂ ਚੁੱਕਣ ਜਾਂ ਗ੍ਰਿਫਤਾਰੀ ਬਾਰੇ ਯੂਟੀ ਪੁਲਿਸ ਦੇ ਕਿਸੇ ਮੁਲਾਜ਼ਮ ਨੇ ਉਨ੍ਹਾਂ ਤੋਂ ਇਜ਼ਾਜਤ ਨਹੀਂ ਲਈ ਸੀ।
ਇਸ ਮਾਮਲੇ ਵਿੱਚ ਇਕ ਹੋਰ ਚਸ਼ਮਦੀਦ ਸਰਬਜੀਤ ਕੌਰ ਗਵਾਹ ਵਜੋਂ ਸਾਹਮਣੇ ਆਈ ਜੋ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਭੈਣ ਲਗਦੀ ਹੈ। ਸਰਕਾਰੀ ਵਕੀਲ ਅਤੇ ਪੀੜਤ ਪਰਿਵਾਰ ਦੇ ਵਕੀਲ ਨੇ ਦੱਸਿਆ ਹੈ ਕਿ ਸਰਬਜੀਤ ਕੌਰ ਨੇ ਧਾਰਾ 164 ਤਹਿਤ ਸੁਮੇਧ ਸੈਣੀ ਖਿਲਾਫ ਬਿਆਨ ਦਰਜ ਕਰਵਾਏ ਹਨ। ਇਸ ਤੋਂ ਪਹਿਲਾਂ ਸੀਨੀਅਰ ਵਕੀਲ ਗੁਰਸ਼ਰਨ ਕੌਰ ਮਾਨ ਵੀ ਬਿਆਨ ਦਰਜ ਕਰਵਾ ਚੁੱਕੇ ਹਨ।

Related posts

ਵੈਦ ਨੇ ਬਣਾ ਲਈ ਖੇਤਾਂ ਵਾਗੂੰ ਸਰੀਰ ਦੀ ਖਾਦ

htvteam

ਇਸ਼ਕ ‘ਚ ਅੰਨੀ ਹੋਈ ਕੁੜੀ ਨੇ ਘਰ ‘ਚ ਹੀ ਕਰ’ਤਾ ਗੰਦਾ ਕੰਮ; ਦੇਖੋ ਵੀਡੀਓ

htvteam

ਹਿਮਾਚਲ ‘ਚ ਹੋਇਆ ਪੰਜਾਬੀਆਂ ਨਾਲ ਵੱਡਾ ਐਕਸੀਡੈਂਟ; ਦੇਖੋ ਹਾਦਸੇ ਦੀਆਂ ਤਸਵੀਰਾਂ

htvteam

Leave a Comment