Htv Punjabi
Punjab

4 ਲੁਟੇਰੇ ਨੇ 400 ਬੋਰੀ ਸੀਮਿੰਟ ਦੀ ਲੁੱਟਣ ਦਾ ਕੱਢਿਆ ਨਵਾਂ ਫੰਡਾ, ਪੁਲਿਸ ਦੀ ਵਰਦੀ ਪਾ ਕੇ ਦੇਖੋ ਕਿਵੇਂ ਰਚਿਆ ਡਰਾਮਾ

ਫਿਰੋਜ਼ਪੁਰ : ਥਾਣਾ ਮੱਖੂ ਦੇ ਅੰਤਰਗਤ ਪਿੰਡ ਤਲਵੰਡੀ ਨੇਪਾਲਾਂ ਸਥਿਤ ਬੰਗਾਲੀ ਪੁਲ ਦੇ ਕੋਲ ਮੰਗਲਵਾਰ ਦੀ ਦੇਰ ਸ਼ਾਮ ਪੁਲਿਸ ਦੀ ਵਰਦੀ ਵਿੱਚ ਚਾਰ ਲੁਟੇਰੇ 400 ਬੋਰੀ ਸੀਮਿੰਟ ਲਦਿਆ ਟਰੱਕ ਲੁੱਟ ਕੇ ਫਰਾਰ ਹੋ ਗਏ l ਟਰੱਕ ਚਾਲਕ ਤੋਂ ਮੋਬਾਈਲ ਫੋਨ ਖੋਹ ਕੇ ਉਸ ਨੂੰ ਸੁੰਨਸਾਨ ਤੇ ਜਗ੍ਹਾ ਤੇ ਉਤਾਰ ਦਿੱਤਾ l ਲੁਟੇਰਿਆਂ ਨੇ ਟਰੱਕ ਦੇ ਅੱਗੇ ਕਾਰ ਲਾ ਕੇ ਉਸ ਨੂੰ ਰੋਕਿਆ ਅਤੇ ਕਿਹਾ ਕਿ ਤੂੰ ਐਕਸੀਡੈਂਟ ਕਰਕੇ ਆਇਆ ਹੈ, ਥਾਣੇ ਚੱਲ ਅਤੇ ਟਰੱਕ ਦੀ ਚਾਬੀ ਖੁਦ ਲੈ ਲਈ l ਥਾਣਾ ਮੱਖੂ ਪੁਲਿਸ ਨੇ ਬੁੱਧਵਾਰ ਨੂੰ ਪੀੜਿਤ ਟਰੱਕ ਚਾਲਕ ਦੇ ਬਿਆਨ ਤੇ ਚਾਰ ਲੁਟੇਰਿਆਂ ਦੇ ਖਿਲਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਚਾਲਕ ਰਾਜੂ ਸਿੰਘ ਵਾਸੀ ਜਵਾਹਰ ਨਗਰ ਬੈਕ ਸਾਈਡ ਟਾਟਾ ਏਜੰਸੀ ਬਠਿੰਡਾ ਰੋਡ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਗੁਰਜੰਟ ਸਿੰਘ ਵਾਸੀ ਬੁਰਜ ਢਿੱਲਵਾਂ ਦੇ ਟਰੱਕ ਤੇ ਪਿਛਲੇ 15 ਸਾਲ ਤੋਂ ਡਰਾਈਵਿੰਗ ਕਰ ਰਿਹਾ ਹੈ l 16 ਮਾਰਚ ਨੂੰ ਟਰੱਕ ਤੇ ਸੀਮਿੰਟ ਦੀ 400 ਬੋਰੀਆਂ ਲੱਦੇ ਕੇ ਦੀਨਾਨਗਰ ਗੁਰਦਾਸਪੁਰ ਜਾ ਰਿਹਾ ਸੀ l ਮੰਗਲਵਾਰ ਨੂੰ ਦੇਰ ਸ਼ਾਮ ਮੱਖੂ ਦੇ ਪਿੰਡ ਤਲਵੰਡੀ ਨੇਪਾਲਾਂ ਦੇ ਬੰਗਾਲੀ ਪੁਲ ਦੇੇ ਕੋਲ ਪਹੁੰਚਿਆ ਸਫੈਦ ਰੰਗ ਦੀ ਕਾਰ ਉਸ ਦੇ ਅਰੱਕ ਦੇ ਅੱਗੇ ਆ ਕੇ ਰੁਕੀ l ਕਾਰ ਵਿੱਚ 4 ਲੋਕ ਸਵਾਰ ਸਨ l ਇਨ੍ਹਾਂ ਵਿੱਚੋਂ ਦੇ ਲੋਕ ਕਾਰ ਤੋਂ ਬਾਹਰ ਨਿਕਲੇ l ਇੱਕ ਵਿਅਕਤੀ ਨੇ ਪੰਜਾਬ ਪੁਲਿਸ ਦੀ ਵਰਦੀ ਪਹਿਨੀ ਸੀ l ਉਕਤ ਦੋਨਾ ਲੋਕ ਟਰੱਕ ਦੇ ਕੋਲ ਆਏ ਅਤੇ ਕਹਿਣ ਲੱਗੇ ਕਿ ਤੂੰ ਪਿੱਛੇ ਐਕਸੀਡੈੱਟ ਕਰਕੇ ਆਇਆ ਹੈ, ਉਨ੍ਹਾਂ ਦੇ ਨਾਲ ਥਾਣੇ ਚੱਲ l
ਇੰਨੀ ਗੱਲ ਕਹਿੰਦੇ ਹੋਏ ਲੁਟੇਰਿਆਂ ਨੇ ਉਸ ਤੋਂ ਟਰੱਕ ਦੀ ਚਾਬੀ ਖੋਹ ਲਈ ਅਤੇ ਉਸ ਨੂੰ ਕਾਰ ਵਿੱਚ ਬਿਠਾ ਲਿਆ l ਦੋ ਹੋਰ ਲੁਟੇਰਿਆਂ ਨੇ ਟਰੱਕ ਸਟਾਰਟ ਕੀਤਾ ਅਤੇ ਹਰਿਕੇ ਪਤੱਣ ਵੱਲ ਲੈ ਕੇ ਚਲੇ ਗਏ l ਦੋ ਹੋਰ ਲੁਟੇਰੇ ਰਾਜੂ ਨੂੰ ਕਾਰ ਵਿੱਚ ਬਿਠਾ ਕੇ ਜੀਰਾ ਸਾਈਡ ਲੈ ਗਏ l ਕੁਝ ਦੂਰ ਜਾ ਕੇ ਲੁਟੇਰਿਆਂ ਨੇ ਉਸ ਦਾ ਮੋਬਾਈਲ ਫੋਨ ਲੁੱਟਿਆ ਅਤੇ ਮਾਰ ਕੁੱਟ ਕਰ ਉਸ ਨੂੰ ਸੁੰਨਸਾਨ ਜਗ੍ਹਾ ਤੇ ਉਤਾਰ ਦਿੱਤਾ ਅਤੇ ਕਾਰ ਲੈ ਕੇ ਫਰਾਰ ਹੋ ਗਏ l ਕਿਸੀ ਤਰ੍ਹਾਂ ਉਹ ਮੱਖੂ ਪਹੁੰਚਿਆ ਅਤੇ ਪੁਲਿਸ ਨੂੰ ਆਪਬੀਤੀ ਕਹਾਣੀ ਸੁਣਾਈ l ਏਐਸਆਈ ਲਾਲ ਸਿੰਘ ਦੇ ਮੁਤਾਬਿਕ ਪੀੜਿਤ ਚਾਲਕ ਦੇ ਬਿਆਨ ਤੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ l ਲੁਟੇਰਿਆਂ ਦੇ ਭੱਜਣ ਵਾਲੇ ਰਸਤੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ l ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ l

Related posts

ਪੰਜਾਬ ‘ਚ 30-40 ਸਾਲ ਦੇ ਲੋਕਾਂ ਦੀ ਲੱਗੀ ਹੋਈ ਸੀ ਪੈਨਸ਼ਨ, 3 ਸਾਲ ਚੱਲੀ ਜਾਂਚ ‘ਚ ਹੈਰਾਨੀਜਨਕ ਤੱਥ ਆਏ ਸਾਹਮਣੇ, ਦੇਖੋ ਕੌਣ ਫਸਿਆ!

Htv Punjabi

6 ਭੈਣਾਂ ਦੇ ਇਕਲੌਤੇ ਭਰਾ ਨਾਲ ਟ੍ਰੈਕਟਰ ਵਾਲਾ ਕਰ ਗਿਆ ਧੱਕਾ

htvteam

ਕੁੱਤਿਆਂ ਨੂੰ ਇਕੱਲੇ ਸੈਰ ਕਰਵਾਉਣ ਵਾਲੀਆਂ ਕੁੜੀਆਂ ਸਾਵਧਾਨ; ਦੇਖੋ ਵੀਡੀਓ

htvteam

Leave a Comment