Htv Punjabi
Punjab

ਕੁੱਤੇ ਪਿੱਛੇ ਬੁਰੀ ਤਰ੍ਹਾਂ ਲੜ ਪਏ ਬੰਦੇ, ਚੱਲੀਆਂ ਡਾਂਗਾਂ ਅਤੇ ਤਲਵਾਰਾਂ ਬੰਦੇ ਹਸਪਤਾਲ ਦਾਖਲ, ਕੁੱਤਾ ਆਰਾਮ ਨਾਲ ਘੁੰਮਦਾ ਰਿਹਾ

ਲੁਧਿਆਣਾ : ਮੁੰਡੀਆਂ ਦੇ ਜੀਟੀਬੀ ਨਗਰ ਇਲਾਕੇ ਵਿੱਚ ਮੰਗਲਵਾਰ ਦੀ ਦੇਰ ਰਾਤ ਨੂੰ ਕੁੱਤਾ ਘੁਮਾਉਣ ਨੂੰ ਲੈ ਕੇ ਹੋਈ ਕਹਾਸੁਣੀ ਦੇ ਬਾਅਦ ਦੋ ਗੁੱਟ ਆਪਸ ਵਿੱਚ ਲੜ ਪਏ l ਦੋਨਾਂ ਗੁੱਟਾਂ ਵਿੱਚ ਖੂਬ ਲਾਠੀਆਂ, ਡੰਡੇ ਅਤੇ ਤਲਵਾਰਾਂ ਚੱਲੀਆਂ l ਮਾਰ ਕੁੱਟ ਦੇ ਦੌਰਾਨ ਦੋਨਾਂ ਗੁੱਟਾ ਦੇ ਕੁੱਲ 6 ਲੋਕ ਜਖ਼ਮੀ ਹੋ ਗਏ l ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਅਤੇ ਚੌਂਕੀ ਮੁੰਡੀਆਂ ਕਲਾਂ ਦੀ ਪੁਲਿਸ ਮੌਕੇ ਤੇ ਪਹੁੰਚ ਗਈ l ਮਾਰਕੁੱਟ ਵਿੱਚ ਜ਼ਖ਼ਮੀ ਹੋਏ ਦੋਨਾਂ ਗੁੱਟਾਂ ਦੇ ਮੈਂਬਰਾਂ ਨੂੰ ਸਿਵਿਲ ਹਸਪਤਾਲ ਪਹੁੰਚਾਇਆ ਗਿਆ l ਜਿੱਥੇ ਇਲਾਜ ਦੇ ਬਾਅਦ ਦੋਨਾਂ ਗੁੱਟਾਂ ਦੇ ਜ਼ਖ਼ਮੀਆਂ ਨੂੰ ਛੁੱਟੀ ਦੇ ਦਿੱਤੀ ਗਈ l ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ l
ਇੱਕ ਗੁੱਟ ਦੇ ਹਰਵਿੰਦਰ, ਮਨਜੀਤਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੂਜੇ ਪੱਖ ਦੇ ਜਤਿੰਦਰ ਸਿੰਘ ਨੇ ਕੁੱਾ ਪਾਲ ਰੱਖਿਆ ਹੈ l ਉਹ ਰੋਜ਼ਾਨਾ ਕੁੱਤਾ ਘੁਮਾਉਣ ਦੇ ਲਈ ਨਿਕਲ ਪਿਆ ਹੈ l ਕੁੱਤਾ ਕਈ ਵਾਰ ਕਈ ਲੋਕਾਂ ਦੇ ਪਿੱਛੇ ਪੈ ਚੁੱਕਿਆ ਹੈ ਅਤੇ ਕਈ ਲੋਕ ਉਸ ਨੂੰ ਕਾਬੂ ਵਿੱਚ ਰੱਖਣ ਦੀ ਗੱਲ ਕਹਿ ਚੁੱਕੇ ਹਨ ਪਰ ਜਤਿੰਦਰ ਕਿਸੇ ਦੀ ਸੁਣਦਾ ਨਹੀਂ ਹੈ l ਉਹ ਕਈ ਵਾਰ ਉਨ੍ਹਾਂ ਦੇ ਘਰ ਦੇ ਅੱਗੇ ਕੁੱਤੇ ਨੂੰ ਬਾਥਰੂਮ ਵਿੱਚ ਸ਼ੌਚਾਲਿਆ ਕਰਵਾਉਂਦਾ ਹੈ l ਜਦ ਉਨ੍ਹਾਂ ਨੇ ਦੇਰ ਰਾਤ ਨੂੰ ਮਨ੍ਹਾਂ ਕੀਤਾ ਤਾਂ ਜਤਿੰਦਰ ਨੇ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ l ਜਦ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਜਤਿੰਦਰ ਅਤੇ ਉਸ ਦੇ ਮੁੰੰਡਿਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ l ਹਮਲਾਵਰਾਂ ਨੇ ਉਨ੍ਹਾਂ ਤੇ ਇੱਟਾਂ, ਪੱਥਰ, ਡੰਡੇ ਅਤੇ ਤੇਜ਼ਧਾਰ ਹਥਿਆਰ ਮਾਰ ਕੇ ਉਨ੍ਹਾਂ ਤਿੰਨਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ l
ਦੂਜੇ ਪੱਖ ਦੇ ਜ਼ਖ਼ਮੀ ਜਤਿੰਦਰ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਕੁੱਤਾ ਗਲੀ ਵਿੱਚ ਘੁਮਾ ਰਹੇ ਸਨ l ਕੁੱਤਾ ਹਮਲਾਵਰਾਂ ਦੇ ਘਰ ਦੇ ਅੱਗੇ ਚਲਾ ਗਿਆ ਤਾਂ ਉਨ੍ਹਾਂ ਨੇ ਕੁੱਤੇ ਨੂੰ ਮਾਰਿਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ l ਇਸ ਦੌਰਾਨ ਹਰਵਿੰਦਰ ਅਤੇ ਮਨਜੀਤ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ l ਜਦ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਨ੍ਹਾਂ ਤੇ ਹਮਲਾ ਕਰ ਕੇ ਉਨ੍ਹਾ ਨੂੰ ਜ਼ਖ਼ਮੀ ਕਰ ਦਿੱਤਾ l ਚੌਂਕੀ ਮੁੰਡੀਆਂ ਕਲਾਂ ਦੇ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਦੋਨੋਂ ਪਾਸੇ ਤੋਂ ਉਨ੍ਹਾਂ ਦੇ ਕੋਲ ਸ਼ਿਕਾਇਤ ਆ ਗਈ ਹੈ l ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ l ਰਿਪੋਰਟ ਮਿਲਣ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ l

Related posts

ਹੁਣੇ ਹੁਣੇ ਸ਼ੰਭੂ ਬਾਰਡਰ ਤੇ ਦੇਖੋ ਕੀ ਹੋਇਆ

htvteam

ਸਵੇਰੇ ਸਵੇਰੇ ਹਰੀ ਮਿਰਚ ਵਾਲਾ ਪਾਣੀ ਪੀਓ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਕੇ ਜੀਓ

htvteam

ਦੇਖੋ ਕਿਵ਼ੇਂ ਆਪਣਿਆਂ ਦੀ ਗਲਤੀ ਨਾਲ ਹੀ ਸਰਹੱਦ ‘ਤੇ ਤਾਇਨਾਤ ਇਕ ਜਵਾਨ ਦੀ ਮੌਤ ਤਿੰਨ ਗੰਭੀਰ ਜ਼ਖਮੀ ਹੋਏ!

Htv Punjabi

Leave a Comment