Htv Punjabi
Uncategorized

ਮਾਰ ਲਿਆ ਕੋਰੋਨਾ ਵਾਇਰਸ ਨੇ 31 ਮਾਰਚ ਤੱਕ ਸ਼ੋਅਰੂਮਾਂ ‘ਚ ਖੜੇ 8,32000 ਨਵੇਂ ਦੁਪਹੀਆ ਵਾਹਨ ਬਣ ਜਾਣਗੇ ਕਬਾੜ

ਨਵੀਂ ਦਿੱਲੀ : ਜਿਓਂ ਜਿਓਂ 31 ਮਾਰਚ ਦਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ, ਤਿਓਂ ਤਿਓਂ ਵਾਹਨ ਲੀਡਰਾਂ ਦਾ ਕਾਲਜਾ ਮੂੰਹ ਨੂੰ ਆਉਂਦਾ ਜਾ ਰਿਹਾ ਹੈ।ਕਾਰਨ ਐ ਸੁਪਰੀਮ ਕ!ਰਟ ਦੀ ਹੁਕਮਾਂ ਤੇ 31 ਮਾਰਚ ਤੋਂ ਬਾਅਦ ਬੀਐਸ 4 ਵਾਹਨਾਂ ਦੀ ਵਿਕਰੀ ਤੇ ਪਾਬੰਦੀ ਲੱਗਣਾ ਜਦਕਿ 18 ਮਾਰਚ ਤੱਕ ਅਜੇ ਵੀ ਦੇਸ਼ ਭਰ ਵਿੱਚ ਅੱਠ ਲੱਖ 32 ਹਜ਼ਾਰ ਬੀਐਸ 4 ਟੂ ਵੀਲ੍ਹਰ ਵਾਹਨ ਵਿਕ ਨਹੀਂ ਸਕੇ ਸਨ ਤੇ ਜੇਕਰ ਸੁਪਰੀਮ ਕੋਰਟ ਦੇ ਹੁਕਮਾਂ ਤੇ ਇਨ੍ਹਾਂ ਵਾਹਨਾਂ ਦੀ ਵਿਕਰੀ ਤੇ ਪਾਬੰਦੀ ਲੱਗ ਗਈ ਤਾਂ ਦੇਸ਼ ਭਰ ਵਿੱਚ ਵਾਹਨ ਡੀਲਰਾਂ ਦੇ 4600 ਕਰ!ੜ ਰੁਪਏ ਫਸ ਜਾਣਗੇ।ਜਿਸ ਨੂੰ ਲੈ ਕੇ ਵਾਹਨ ਡੀਲਰਾਂ ਦੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉੱਡ ਗਈ ਹੈ, ਉਤੋਂ ਦੂਜੇ ਪਾਸੇ ਕੋਰੋਨਾ ਵਾਇਰਸ ਦੇ ਡਰੋਂ ਸਾਰੇ ਪਾਸੇ ਕਾਰੋਬਾਰ ਬੰਦ ਹੋਇਆ ਪਿਆ।ਲਿਹਾਜ਼ਾ ਇਨ੍ਹਾਂ ਦੁਪਹੀਆ ਵਾਹਨ ਮਾਲਕਾਂ ਨੇ ਇੱਕਠੇ ਹੋ ਕੇ ਸੁਪਰੀਮ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਉਨ੍ਹਾਂ ਕੋਲ ਪਏ ਅੱਠ ਲੱਖ 32 ਹਜ਼ਾਰ ਬੀਐਸ 4 ਦੁਪਹੀਆ ਵਾਹਨਾਂ ਦੇ ਸਟਾਕ ਨੂੰ ਵੇਚੇ ਜਾਣ ਲਈ ਦੋ ਮਹੀਨੇ ਦੀ ਮੁਹਲੱਤ ਮੰਗੀ ਐ।

ਏਸ ਸੰਬੰਧ ਵਿੱਚ ਦੁਪਹੀਆ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਦੇ ਡੀਲਰਾਂ ਦੀ ਐਸੋਸੀਏਸ਼ਨ ਫਾਡਾ ਦੇ ਪ੍ਰਧਾਨ ਅਸ਼ੀਸ਼ ਕਾਲੇ ਕਹਿੰਦੇ ਨੇ ਕਿ ਕੋਰੋਨਾ ਵਾਇਰਸ ਕਾਰਨ ਪਿਛਲੇ ਇੱਕ ਹਫਤੇ ਤੋਂ ਆਟੋਮੋਬਾਈਲ ਸੈਕਟਰ ‘ਚ ਵਾਹਨਾਂ ਦੀ ਵਿਕਰੀ ਸੱਤਰ ਪ੍ਰਤੀਸ਼ਤ ਘੱਟ ਗਈ ਐ ਤੇ ਆਉਣ ਵਾਲੇ ਹਫਤੇ ਦੌਰਾਨ ਜਿ਼ਆਦਾਤਰ ਸ਼ਹਿਰਾਂ ਵਿੱਚ ਇਹ ਵਿਕਰੀ ਬਿਲਕੁਲ ਬੰਦ ਹੋ ਸਕਦੀ ਹੈ।ਲਿਹਾਜ਼ਾ ਮਿੱਥੀ ਗਈ 31 ਮਾਰਚ ਤੱਕ ਅੱਠ ਲੱਖ 32 ਹਜ਼ਾਰ ਦੁਪਹੀਆ ਵਾਹਨਾਂ ਦੀ ਵਿਕਰੀ ਸੰਭਵ ਨਹੀਂ।ਉਨ੍ਹਾਂ ਨੇ ਕਿਹਾ ਕਿ ਡੀਲਰ ਪਹਿਲਾਂ ਹੀ ਮਾਲ ਖਰੀਦ ਚੁੱਕੇ ਨੇ ਤੇ ਅਜਿਹੇ ਵਿੱਚ ਜੇਕਰ ਉਨ੍ਹਾਂ ਦਾ ਸਟਾਕ ਨਹੀਂ ਵਿਕਦਾ ਤਾਂ ਇਹ ਸਾਰਾ ਨੁਕਸਾਨ ਵਾਲਾ ਭਾਂਡਾ ਡੀਲਰਾਂ ਦੇ ਸਿਰ ਫੁੱਟ ਜਾਵੇਗਾ।ਸੁਪਰੀਮ ਕੋਰਟ ਹੁਣ ਇਸ ਦੀ ਸੁਣਵਾਈ ਕਰਕੇ ਕੀ ਫੈਸਲਾ ਸੁਣਾਉਂਦੀ ਐ ਏਸ ਉੱਤੇ ਆਟੋਮੋਬਾਈਲ ਕੰਪਨੀਆਂ ਦੀ ਨਿਗ੍ਹਾ ਬੜੀ ਬੁਰੀ ਤਰ੍ਹਾਂ ਟਿਕੀ ਹੋਈ ਹੈ।

Related posts

ਨੌਕਰੀ ਜਾਣ ਤੋਂ ਬਾਅਦ ਮੋਦੀ ਸਰਕਾਰ ਦਏਗੀ 2 ਸਾਲ ਤਕ ਦਾ ਪੈਸਾ !

admin

ਹਨੇਰ ਸਾਂਈ ਦਾ ਹੁਣ ਮੌਤ ਵੀ ਚਾਈਨਜ਼ ਬਣ ਗਈ ਐ, ਆਹ ਸੁਣੋ ਵੁਹਾਨ ਸ਼ਹਿਰ ‘ਚੋਂ ਪਰਤੇ ਭਾਰਤੀ ਨਾਗਰਿਕ ਦੀ ਜ਼ੁਬਾਨੀ ਅਸਲ ਕਹਾਣੀ

Htv Punjabi

ਪ੍ਰਧਾਨ ਮੰਤਰੀ ਦੂਸਰੇ ਫੇਜ਼ `ਚ ਲਗਵਾ ਸਕਦੇ ਨੇ ਟੀਕਾ!, ਲੋਕਾਂ ਨੇ ਚੁੱਕੇ ਕਈ ਸਵਾਲ

htvteam

Leave a Comment