Htv Punjabi
corona news India siyasat

ਪ੍ਰਧਾਨ ਮੰਤਰੀ ਦੂਸਰੇ ਫੇਜ਼ `ਚ ਲਗਵਾ ਸਕਦੇ ਨੇ ਟੀਕਾ!, ਲੋਕਾਂ ਨੇ ਚੁੱਕੇ ਕਈ ਸਵਾਲ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਰੋਨਾ ਵੈਕਸੀਨੇਸ਼ਨ ਦੇ ਦੂਸਰੇ ਫੇਜ਼ `ਚ ਟੀਕਾ ਲਗਵਾਉਣਗੇ, ਦੂਸਰੇ ਫੇਜ਼ `ਚ ਮੋਦੀ ਦੇ ਨਾਲ ਨਾਲ ਸਾਰੀ ਮੁੱਖ ਮੰਤਰੀਆਂ ਨੂੰ ਵੀ ਵੈਕਸੀਨ ਲਗਾਈ ਜਾਵੇਗੀ, ਇਹ ਦਾਅਵਾ ਮੀਡੀਆ ਰਿਪੋਰਟਸ ਰਾਂਹੀ ਕੀਤਾ ਗਿਆ ਹੈ, ਕਾਂਗਰਸ ਸਮੇਤ ਵਿਰੋਧੀ ਪੱਖ ਦੇ ਕੁੱਝ ਮੰਤਰੀਆਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨੂੰ ਪਹਿਲੇ ਫੇਜ਼ `ਚ ਵੈਕਸੀਨ ਲਗਵਾਉਣੀ ਚਾਹੀਦੀ ਸੀ।

ਦੇਸ਼ `ਚ ਪਹਿਲੇ ਫੇਜ਼ ਦੀ ਵੈਕਸੀਨੇਸ਼ਨ 16 ਜਨਵਰੀ ਨੂੰ ਸ਼ੁਰੂ ਹੋਈ ਇਸ `ਚ 3 ਕਰੋੜ ਫਰੰਟਲਾਈਨ ਵਰਕਰਸ ਨੂੰ ਟੀਕੇ ਲਗਾਏ ਗਏ, ਦੂਸਰੇ ਫੇਜ਼ `ਚ 50 ਸਾਲ ਤੋਂ ਜਿਆਦਾ ਦੀ ਉਮਰ ਵਾਲੇ ਲੋਕਾਂ ਅਤੇ ਗੰਭੀਰ ਬਿਮਾਰੀ ਨਾਲ ਜੂਝ ਰਹੇ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ, ਦੂਸਰਾ ਫੇਜ਼ ਕਰੋ ਤੋਂ ਸ਼ੁਰੂ ਹੋਵੇਗਾ ਇਸ ਦਾ ਹਾਲੇ ਪਤਾ ਨਹੀਂ ਲੱਗਿਆ ਹੈ।

ਪਹਿਲੇ ਫੇਜ਼ `ਚ ਵੈਕਸੀਨੇਸ਼ਨ ਤੋਂ ਬਾਅਦ ਕਈ ਥਾਵਾਂ ਤੇ ਲੋਕਾਂ ਵਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਗਿਆ ਸੀ ਕਿ ਟੀਕਾ ਲੱਗਣ ਤੋਂ ਬਾਅਦ ਉਹਨਾਂ ਦੀ ਹਾਲਤ ਵਿਚ ਗੜਬੜ ਵੇਖਣ ਨੂੰ ਮਿਲੀ ਸੀ ਪਰ ਜਿਆਦਾ ਥਾਵਾਂ ਤੇ ਸਥਿਤੀ ਠੀਕ ਰਹੀ ਸੀ। ਇਸ ਮੌਕੇ ਆਮ ਲੋਕਾਂ ਵਲੋਂ ਵੀ ਪ੍ਰਧਾਨ ਮੰਤਰੀ ਦੇ ਵੈਕਸੀਨ ਨਾ ਲਗਾਉਣ ਤੇ ਵੀ ਸਵਾਲ ਚੁੱਕੇ ਗਏ ਸਨ।

Related posts

ਸਾਬਕਾ ਵਿਧਾਇਕ ਸਿਮਰਜੀਤ ਬੈਂਸ ਭਗੌੜਾ ਕਰਾਰ; ਥਾਣੇ ਲੱਗੇ ਪੋਸਟਰ

htvteam

ਵਿਧਾਨ ਸਭਾ ‘ਚ ਹੋਈ ਜਿੰਦਰੇ ਵਾਲੀ ਗੱਲ ਤੋਂ ਮਜੀਠੀਆ ਹੋਇਆ ਤੱਤਾ

htvteam

ਖਾਲੀ ਪਈ ਸੜਕ ਨੂੰ ਮੁੰਡੇ ਨੇ ਬਣਾਇਆ ਫਾਰਮੂਲਾ ਵਨ ਦਾ ਰੇਸਿੰਗ ਟ੍ਰੈਕ, ਸਟੰਟ ਕਰ ਕਰ ਪੂਰੇ ਸ਼ਹਿਰ ਨੂੰ ਪਈ ਬਿਪਤਾ, ਵੀਡੀਓ ਦੇਖ ਲੋਕਾਂ ਨੇ ਦੰਦਾਂ ਹੇਠ ਲਈਆਂ ਉਂਗਲਾਂ 

Htv Punjabi