Htv Punjabi
Uncategorized

ਲਾਕਡਾਊਨ : ਹੋਰ ਘੁੰਮੋ ਬਾਹਰ ਪੁਲਿਸ ਫੜਾਉਂਦੀ ਹੈ ਹੱਥਾਂ ‘ਚ ਪਰਚਾ ਲਿਖਿਆ ਹੁੰਦੈ ਮੈਂ ਸਮਾਜ ਦਾ ਦੁਸ਼ਮਣ ਹਾਂ ਘਰ ਨਹੀਂ ਰਹਾਂਗਾ ਤੇ ਖਿੱਚ ਲੈਂਦੀ ਹੈ ਫੋਟੋ

ਨਿਊਜ਼ ਡੈਸਕ : ਪੰਜਾਬ ‘ਚ ਜਿੱਥੇ ਕੋਰੋਨਾ ਵਾਇਰਸ ਕਾਰਨ ਲਾਏ ਗਏ ਕਰਫਿਊ ਦੌਰਾਨ ਪੁਲਿਸ ਵਾਲੇ ਸੜਕਾਂ ਤੇ ਆਮ ਲੋਕਾਂ ਦੀ ਛਿੱਤਰਪਰੇਡ ਕਰਦੇ ਦਿਖਾਈ ਦਿੱਤੇ, ਉੱਥੇ ਦੂਜੇ ਪਾਸੇ ਮੱਧ ਪ੍ਰਦੇਸ਼ ਪੁਲਿਸ ਨੇ ਤਾਂ ਉੱਥੇ ਜਾਰੀ ਲਾਕਡਾਊਨ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਦਾ ਨਵਾਂ ਹੀ ਫੰਡਾ ਕੱਢ ਲਿਆਉਂਦਾ ਹੈ।ਅਜਿਹੇ ਬੇਵਜ੍ਹਾ ਬਾਹਰ ਘੁੰਮ ਰਹੇ ਲੋਕਾਂ ਨੂੰ ਪੁਲਿਸ ਵਾਲੇ ਹੱਥਾਂ ‘ਚ ਇੱਕ ਅਜਿਹਾ ਪਰਚਾ ਫੜਾ ਕੇ ਉਸ ਦੀ ਫੋਟੋ ਖਿੱਚ ਰਹੇ ਹਨ, ਜਿਸ ਉੱਤੇ ਲਿਖਿਆ ਹੁੰਦਾ ਮੈਂ ਸਮਾਜ ਦਾ ਦੁਸ਼ਮਣ ਹਾਂ ਮੈਂ ਘਰ ਨਹੀਂ ਰਹਾਂਗਾ ਤੇ ਏਸ ਦੇ ਨਾਲ ਹੀ ਪੁਲਿਸ ਵਾਲੇ ਉਸ ਬੰਦੇ ਕੋਲੋਂ ਉੱਚੀ ਉੱਚੀ ਉਹ ਪਰਚਾ ਪੜਵਾਉਂਦੇ ਵੀ ਹਨ ਤੇ ਕਈ ਥਾਈਂ ਏਸ ਦੀ ਵੀਡੀਓ ਰਿਕਾਰਡਿੰਗ ਵੀ ਹੋਈ ਹੈ।ਆਪਣੀ ਕਿਸਮ ਦੀ ਇੱਕ ਵੱਖਰੀ ਹੀ ਕੀਤੀ ਜਾ ਰਹੀ ਬੇਇੱਜ਼ਤੀ ਨੇ ਉਨ੍ਹਾਂ ਲੋਕਾਂ ਦੀ ਰੂਹ ਤੱਕ ਕੰਬਾ ਕੇ ਰੱਖ ਦਿੱਤੀ ਹੈ ਜਿਹੜੇ ਗੱਲ ਗੱਲ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਦੁਹਾਈ ਦਿੰਦੇ ਫਿਰਦੇ ਸਨ।

ਇਹ ਤਾਂ ਸੀ ਉਹ ਮਾਮਲਾ ਜਿਸ ਨੂੰ ਪੜ ਕੇ ਲੋਕਾਂ ਨੂੰ ਦੁੱਖ ਲੱਗਿਆ ਹੋਵੇਗਾ ਤੇ ਹੁਣ ਤੁਹਾਨੂੰ ਦੱਸਦੇ ਆਂ ਮੁੰਬਈ ਦਾ ਇੱਕ ਅਜਿਹਾ ਮਾਲਾ ਜਿੱਥੇ ਵਿਹਲੇ ਬੈਠੇ ਦਫਤਰ ਮੁਲਾਜ਼ਮਾਂ ਨੂੰ ਜਦੋਂ ਘਰੋਂ ਕੰਮ ਕਰਨ ਲਈ ਦੇ ਦਿੱਤਾ ਗਿਆ ਤਾਂ ਉਹ ਲੋਕ ਜੋ ਘਰ ਬੈਠਣ ਦੇ ਆਦੀ ਨਹੀਂ ਸਨ ਉਹ ਘਰ ਬੈਠ ਕੇ ਬੋਰ ਹੋਣ ਲੱਗ ਪਏ ਕੀ ਕਰਨ ਜਾਣ ਵੀ ਕਿੱਥੇ ਜਾਣ।ਅਜਿਹੇ ਹੀ ਇੱਕ ਬੰਦੇ ਦੇ ਸ਼ਰਾਰਤੀ ਦਿਮਾਗ ਦੀ ਕਾਢ ਟਵਿੱਟਰ ਤੇ ਦੇਖਣ ਨੂੰ ਮਿਲੀ ਜਿੱਥੇ ਉਸ ਬੰਦੇ ਨੇ ਕੋਰੋਨਾ ਵਾਇਰਸ ਦੀ ਸ਼ਕਲ ਦੇ ਪਕੌੜੇ ਤਲ ਕੇ ਉਸ ਦੀ ਫੋਟੋ ਟਵਿੱਟਰ ਤੇ ਪਾ ਕੇ ਲਿਖ ਦਿੱਤਾ ਕਿ ਲਓ ਬਈ ਬਣ ਗਏ ਕੋਰੋਨਾ ਵਾਇਰਸ ਦੇ ਪਕੌੜੇ।ਇਹ ਪੜ ਕੇ ਹੁਣ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਹੱਸਣ ਕਿ ਇਸ ਗੰਭੀਰ ਮਾਮਲੇ ਨੂੰ ਮਜ਼ਾਕ ਵਿੱਚ ਬਦਲਣ ਵਾਲੇੇ ਅਜਿਹੇ ਬੰਦੇ ਨੂੰ ਫਿੱਟ ਲਾਹਨਤਾਂ ਪਾਉਣ।

Related posts

ਡਿੱਗੀ ਹੋਈ ਇਨਸਾਨੀਅਤ ਦੀ ਘਟਨਾ,ਗੂੰਗੇ ਬੋਲੇ ਗੁਰਸਿੱਖ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ,

htvteam

ਵਿਆਹ ਕਰਾਓ, ਪੈਸਾ ਕਮਾਓ:  ਨੌਜਵਾਨ ਕਤਰਾਉਣ ਲੱਗੇ ਵਿਆਹ ਤੋਂ ਤਾਂ ਸਰਕਾਰ ਨੇ ਕਰ ਤਾ ਵੱਡਾ ਐਲਾਨ

htvteam

ਪੈਰਿਸ ਪੈਰਾਲੰਪਿਕਸ- ਭਾਰਤ ਨੇ 20ਵਾਂ ਤਮਗਾ ਜਿੱਤਿਆ: ਛੇਵੇਂ ਦਿਨ ਜੈਵਲਿਨ ਥਰੋਅ ਅਤੇ ਹਾਈ ਜੰਪ ‘ਚ 2 ਚਾਂਦੀ ਅਤੇ 2 ਕਾਂਸੀ ਦੇ ਤਗਮੇ

htvteam

Leave a Comment