Htv Punjabi
Uncategorized

ਪੁੱਠੇ ਸਿੱਧੇ ਜਾਨਵਰ ਖਾਣੋਂ ਨਹੀਂ ਹੱਟ ਰਹੇ ਚੀਨੀ, ਹੁਣ ਵੂਹਾਨ ‘ਚ ਹੰਤਾ ਵਾਇਰਸ ਨਾਲ ਹੋਈ ਇੱਕ ਮੌਤ ਨੇ ਲਿਆਂਦਾ ਸ਼ੋਸ਼ਲ ਮੀਡੀਆ ਤੇ ਭੂਚਾਲ

ਚੰਡੀਗੜ੍ਹ : ਉਸ ਸਮੇਂ ਜਦੋਂ ਕੋਰੋਨਾ ਨਾਮ ਦੇ ਵਾਇਰਸ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਬੰਦ ਕਰਕੇ ਤ੍ਰਾਹੀ ਤ੍ਰਾਹੀ ਕਰਨ ਤੇ ਮਜ਼ਬੂਰ ਕਰ ਦਿੱਤਾ ਹੈ ਤੇ ਅਜਿਹੇ ਸਮੇਂ ਲੋਕਾਂ ਨੂੰ ਪਹਿਲਾਂ ਹੀ ਸਮਝ ਨਹੀਂ ਆ ਰਹੀ ਕਿ ਇਸ ਵਾਇਰਸ ਦਾ ਤੋੜ ਕੀ ਹੈ ਤੇ ਉਹ ਕਦੋਂ ਆਪੋ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਪਾਉਣਗੇ, ਅਜਿਹੇ ਵਿੱਚ ਚੀਨ ਵਿੱਚੋਂ ਬਹੁਤ ਹੀ ਮਾੜੀ ਖਬਰ ਨਿਕਲ ਕੇ ਆਈ ਹੈ ਤੇ ਇਹ ਖਬਰ ਵੀ ਚੀਨ ਦੇ ਉਸੇ ਵੂਹਾਨ ਸ਼ਹਿਰ ਦੀ ਹੈ ਜਿੱਥੋਂ ਸਾਲ 2019 ਦੇ ਦਸੰਬਰ ਵਿੱਚ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾ ਮਰੀਜ਼ ਪਾਜ਼ੀਟਿਵ ਪਾਇਆ ਗਿਆ ਸੀ।ਜੇਕਰ ਮੀਡੀਆ ਵਿੱਚ ਪ੍ਰਕਾਸਿ਼ਤ ਹੋ ਰਹੀਆਂ ਖਬਰਾਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਚੀਨ ਦੇ ਵੂਹਾਨ ਸ਼ਹਿਰ ਵਿੱਚ ਹੁਣ ਹੰਤਾ ਵਾਇਰਸ ਨਾਮ ਦੇ ਇੱਕ ਨਵੇਂ ਵਾਇਰਸ ਦੀ ਪਛਾਣ ਕੀਤੀ ਗਈ ਹੈ ਤੇ ਚੀਨ ਦੇ ਸਿ਼ੰਗਡਾਂਗ ਸ਼ਹਿਰ ਤੋਂ ਬੱਸ ਰਾਹੀਂ ਪਰਤ ਰਹੇ ਇੱਕ ਵਿਅਕਤੀ ਦਾ ਜਦੋਂ ਟੈਸਟ ਕਰਵਾਇਆ ਗਿਆ ਤਾਂ ਉਸ ਨੂੰ ਹੰਤਾ ਟੈਸਟ ਪਾਜ਼ੀਟਿਵ ਪਾਇਆ ਗਿਆ , ਜਿਸਦੀ ਬਾਅਦ ਵਿੱਚ ਮੌਤ ਹੋ ਗਈ।

ਦੱਸ ਦਈਏ ਕਿ ਇਸ ਬੱਸ ਵਿੱਚ ਹੰਤਾ ਵਾਇਰਸ ਪਾਜ਼ੀਟਿਵ ਪਾਏ ਗਏ ਉਸ ਬੰਦੇ ਤੋਂ ਇਲਾਵਾ 32 ਹੋਰ ਲੋਕ ਵੀ ਸਫਰ ਕਰ ਰਹੇ ਸਨ ਤੇ ਆਪਣੀ ਆਦਤ ਮੁਤਾਬਕ ਚੀਨੀ ਸਰਕਾਰ ਨੇ ਬਿਨਾਂ ਕੋਈ ਢਿੱਲ ਕੀਤਿਆਂ ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਭੇਜ ਦਿੱਤਾ ਤੇ ਬਾਹਰ ਨਿਕਲ ਕੇ ਆ ਰਹੀਆਂ ਖਬਰਾਂ ਅਨੁਸਾਰ ਇਸ ਗੱਲ ਦੀ ਸਾਰੀ ਜਾਣਕਾਰੀ ਚੀਨ ਦੇ ਸਰਕਾਰੀ ਅਖਬਾਰ ਨੇ ਆਮ ਜਨਤਾ ਨੂੰ ਦੇ ਦਿੱਤੀ ਹੈ ਜਿਸ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਪਟਾਕਾ ਪੈ ਗਿਆ ਹੈ।

ਟਵਿੱਟਰ ਅਤੇ ਸ਼ੋਸ਼ਲ ਮੀਡੀਆ ਤੇ ਆਪਣੇ ਟਵਿੱਟਰ ਹੈਂਡਲਾਂ ਤੋਂ ਇਲਾਵਾ ਫੇਸਬੁੱਕ ਪੋਸਟਾਂ ਰਾਹੀਂ ਲੋਕਾਂ ਨੇ ਹੰਤਾ ਵਾਇਰਸ ਦਾ ਪਤਾ ਲੱਗਦਿਆਂ ਹੀ ਇਹ ਡਰ ਜਤਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਹੰਤਾ ਵਾ-ੲਰਸ ਵੀ ਆਉਣ ਵਾਲੇ ਸਮੇਂ ਦੌਰਾਨ ਕੋਰੋਨਾ ਵਾਇਰਸ ਦੀ ਤਰਜ਼ ਉੱਤੇ ਵਿਸ਼ਵ ਮਹਾਂਮਾਰੀ ਦਾ ਰੂਪ ਧਾਰ ਸਕਦੀ ਹੈ ਤੇ ਖਿੱਝੇ ਹੋਏ ਲੋਕ ਚੀਨੀਆਂ ਨੂੰ ਬੁਰਾ ਭਲਾ ਕਹਿੰਦਿਆਂ ਇੱਥੋਂ ਤੱਕ ਕਹਿ ਰਹੇ ਹਨ ਕਿ ਜਦੋਂ ਤੱਕ ਚੀਨੀ ਲੋਕ ਪੁੱਠੇ ਸਿੱਧੇ ਜਾਨਵਰਾਂ ਨੂੰ ਜਿ਼ੰਦਾ ਖਾਣਾ ਬੰਦ ਨਹੀਂ ਕਰਨਗੇ।ਉਦੋਂ ਤੱਕ ਅਜਿਹੇ ਭਿਆਨਕ ਭਿਆਨਕ ਵਾਇਰਸ ਚੀਨੀਆਂ ਰਾਹੀਂ ਇਨਸਾਨੀਅਤ ਦੀ ਮੌਤ ਦਾ ਕਾਰਨ ਬਣਨਾ ਬੰਦ ਨਹੀਂ ਕਰਨਗੇ।ਸਿ਼ਵਮ ਨਾਂ ਦੇ ਇੱਕ ਸ਼ੋਸ਼ਲ ਮੀਡੀਆ ਯੂਜ਼ਰ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਚੀਨੀ ਲੋਕ ਇੱਕ ਹੋਰ ਮਹਾਂਮਾਰੀ ਦੀ ਵਿਉਂਤਬੰਦੀ ਤੇ ਕੰਮ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਹੰਤਾ ਵਾਇਰਸ ਚੂਹੇ ਖਾਣ ਜਾਂ ਚੂਹਿਆਂ ਅਤੇ ਕਾਟੋਆਂ ਦੇ ਸੰਪਰਕ ਵਿੱਚ ਆਉਣ ਤੋਂ ਇਨਸਾਨਾਂ ਅੰਦਰ ਦਾਖਲ ਹੁੰਦਾ ਹੈ।ਮਾਹਿਰ ਕਹਿੰਦੇ ਹਨ ਪਰ ਇਸ ਦੇ ਬਾਵਜੂਦ ਹੰਤਾ ਵਾਇਰਸ ਕੋਰੋਨਾ ਜਿੰਨਾ ਨੁਕਸਾਨਦਾਇਕ ਨਹੀਂ ਹੈ ਕਿਉਂਕਿ ਇਹ ਕੋਰੋਨਾ ਦੇ ਉਲਟ ਹਵਾ ‘ਚ ਨਹੀਂ ਫੈਲਦਾ।ਇਹ ਚੂਹਿਆਂ ਤੇ ਕਾਟੋਆਂ ਦੇ ਸੰਪਰਕ ‘ਚ ਆਉਣ ਨਾਲ ਇਨਸਾਨਾਂ ‘ਚ ਫੈਲਦਾ ਹੈ।ਸੈਂਟਰ ਫਾਰ ਡਿਸਿਜ਼ ਕੰਟਰੋਲ ਐਂਡ ਪਰੀਵੈਨਸ਼ਨ ਮੁਤਾਬਿਕ ਚੂਹਿਆਂ ਦੀਆਂ ਖੁੱਡਾਂ ਦੇ ਅੰਦਰ ਜਾਂ ਬਾਹਰ ਇਨਸਾਨਾਂ ਦੇ ਸੰਪਰਕ ਵਿੱਚ ਆਉਣ ਨਾਲ ਰੋਗਾਣੂਆਂ ਦਾ ਅੱਗੇ ਫੈਲਣ ਦਾ ਖਤਰਾ ਰਹਿੰਦਾ ਹੈ।ਮਾਹਿਰਾਂ ਅਨੁਸਾਰ ਜਿਹੜੇ ਵਿਅਕਤੀ ਇਨ੍ਹਾ ਜਾਨਵਰਾਂ ਦੇ ਸੰਪਰਕ ਵਿੱਚ ਆਉਂਦੇ ਹਨ ਉਹ ਭਾਵੇਂ ਪੂਰੀ ਤਰ੍ਹਾਂ ਤੰਦਰੁਸਤ ਕਿਉਂ ਨਾ ਹੋਣ ਉਨ੍ਹਾਂ ਨੂੰ ਵੀ ਏਸ ਤੋਂ ਹੋਣ ਵਾਲੀ ਇਨਫੈਕਸ਼ਨ ਤੋਂ ਕੋਈ ਨਹੀਂ ਬਚਾ ਸਕਦਾ।

ਮਾਹਿਰਾਂ ਅਨੁਸਾਰ ਚੰਗੀ ਗੱਲ ਇਹ ਹੈ ਕਿ ਹੰਤਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਰਾਹੀਂ ਨਹੀਂ ਫੈਲਦਾ ਪਰ ਜੇਕਰ ਕੋਈ ਚੂਹੇ ਦੀਆਂ ਮਿੰਗਣਾਂ, ਪਿਸ਼ਾਬ ਆਦਿ ਨੂੰ ਹੱਥ ਲਾਉਣ ਤੋਂ ਬਾਅਦ ਆਪਣੇ ਨੱਕ, ਕੰਨ ਤੇ ਮੂੰਹ ਨੂੰ ਹੱਥ ਲਾ ਬੈਠਦਾ ਹੈ ਤਾਂ ਉਸ ਨੂੰ ਹੰਤਾ ਵਾਇਰਸ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਕੀ ਹਨ ਹੰਤਾ ਵਾਇਰਸ ਦੇ ਲੱਛਣ

ਮਾਹਿਰਾਂ ਅਨੁਸਾਰ ਜੇਕਰ ਕਿਸੇ ਵਿਅਕਤੀ ਨੂੰ ਹੰਤਾ ਵਾਇਰਸ ਆਪਣੀ ਚਪੇਟ ਵਿੱਚ ਲੈ ਲੈਂਦਾ ਹੈ ਤਾਂ ਉਸ ਇਨਸਾਨ ਨੂੰ ਬੁਖਾਰ, ਸਿਰ ਦਰਦ, ਪੇਟ ਦਰਦ, ਸਰੀਰ ‘ਚ ਪੀੜਾ ਹੋਣਾ, ਉਲਟੀਆਂ ਟੱਟੀਆਂ ਲੱਗ ਜਾਣੀਆਂ ਅਤੇ ਢਿੱਡ ਪੀੜ ਹੋਣਾ ਆਮ ਗੱਲ ਹੁੰਦੀ ਹੈ।ਸੈਂਟਰ ਫਰ ਡਿਸੀਜ਼ ਕੰਟਰੋਲ ਐਂਡ ਪਰਵੈਨਸ਼ਨ ਮੁਤਾਬਕ ਹੰਤਾ ਵਾਇਰਸ ਵੀ ਇਨਸਾਨ ਦੀ ਜਾਨ ਲੈਣ ਲਈ ਕਾਫੀ ਹੈ ਕਿਉਂਕਿ ਇਸ ਇਨਫੈਕਸ਼ਨ ਤੋਂ ਪੀੜਿਤ ਵਿਅਕਤੀਆਂ ਦੇ ਮਰਨ ਦਾ ਅੰਕੜਾ 38 ਫੀਸਦੀ ਹੈ ਤੇ ਚੀਨ ਦੇ ਵੂਹਾਨ ਸ਼ਹਿਰ ਅੰਦਰ ਹੰਤਾ ਵਾਇਰਸ ਦਾ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਕੋਰੋਨਾ ਵਾਇਰਸ ਦੇ ਵੂਹਾਨ ਸ਼ਹਿਰ ‘ਚੋਂ ਫੈਲ ਕੇ ਦੁਨੀਆਂਭਰ ਵਿੱਚ ਹਾਹਾਕਾਰ ਮਚਾਉਣ ਕਾਰਨ ਵੂਹਾਨ ਸ਼ਹਿਰ ਪਹਿਲਾਂ ਹੀ ਬਦਨਾਮ ਹੋ ਚੁੱਕਿਆ ਹੈ।

Related posts

ਹੁਣ ਗਾਇਕ ਅਨੁਰਾਧਾ ਪੌਡਵਾਲ ਦੇ ਜਵਾਨ ਪੁੱਤ ਨੂੰ ਲੈ ਬੈਠੀ ਇਹ ਬਿਮਾਰੀ, 35 ਸਾਲ ਦੀ ਉਮਰ ‘ਚ ਦੇਹਾਂਤ

htvteam

ਐਪ ਡਾਊਨਲੋਡ ਕਰਨ ਲੱਗਿਆਂ ਜੇ ਕੀਤੀ ਆਹ ਬੰਦੇ ਵਰਗੀ ਗਲਤੀ ਤਾਂ ਝੱਲਣੀ ਪਏਗੀ ਕਨੂੰਨੀ ਕਾਰਵਾਈ

Htv Punjabi

ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

htvteam

Leave a Comment