ਨਿਊਜ਼ ਡੈਸਕ : ਵਿਸ਼ਵ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਲੋਕਾਂ ਨੇ ਰੈਸਟੋਰੈਂਟ ਵਿੱਚ ਖਾਣਾ ਤਾਂ ਲਾਕਡਾਊਨ ਤੇ ਕਰਫਿਊ ਤੋਂ ਪਹਿਲਾਂ ਹੀ ਘਟਾ ਦਿੱਤਾ ਸੀ ਪਰ ਹੁਣ ਕਰਫਿਊ ਨੇ ਤਾਂ ਚਾਰੇ ਪਾਸੇ ਹ!ਮ ਡਿਲੀਵਰੀ ਰਾਹੀਂ ਖਾਣਾ ਪਹੁੰਚਾਉਣ ਵਾਲਿਆਂ ਦਾ ਧੰਦਾ ਹੀ ਚੌਪਟ ਕਰਕੇ ਰੱਖ ਦਿੱਤਾ ਹੈ ਅਜਿਹਾ ਸਿਰਫ ਪੰਜਾਬ ‘ਚ ਹੀ ਨਹੀਂ ਬਲਕਿ ਦੇਸ਼ ਦੇ ਉਨ੍ਹਾਂ ਸੂਬਿਆਂ ਅੰਦਰ ਵੀ ਹੋਇਆ ਹੈ ਜਿੱਥੇ ਲੋਕਡਾਊਨ ਕਾਰਨ ਸਾਰਾ ਕੁਝ ਬੰਦ ਕਰਨਾ ਪਿਆ ਹੈ।ਆਲਮ ਇਹ ਹੈ ਕਿ ਜਿਹੜੇ ਲੋਕ ਨੇ ਮੋਬਾਈਲ ਐਪ ਦੇ ਜ਼ਰੀਏ ਵੀ ਖਾਣਾ ਅਤੇ ਹੋਰ ਸਮਾਨਾਂ ਦਾ ਆਰਡਰ ਕਰਕੇ ਘਰੇ ਬੈਠੇ ਹੀ ਹਰ ਚੀਜ਼ ਦਾ ਆਨੰਦ ਮਾਨਣ ਦੇ ਆਦੀ ਹ! ਗਏ ਸਨ ਕੋਰੋਨਾ ਵਾਇਰਸ ਦੇ ਡਰੋਂ ਉਹ ਪਾਣੀ ਛੱਡਣਾ ਹੀ ਬੰਦ ਕਰ ਦਿੱਤਾ ਹੈ ਜਿਹੜਾ ਪਾਣੀ ਬਜ਼ਾਰ ਦਾ ਪਾਣੀ ਮੰਗਦਾ ਸੀ।
ਮੌਜੂਦਾ ਸਮੇਂ ਪੰਜਾਬ ਵਿੱਚ ਕਰਫਿਊ ਦੀ ਮਜ਼ਬੂਰੀ ਨਾਲ ਤੇ ਬਾਹਰੀ ਰਾਜਾਂ ਵਿੱਚ ਲਾਕਡਾਊਨ ਦੀ ਮਜ਼ਬੂਰੀ ਨਾਲ ਲੋਕ ਘਰਾਂ ਵਿੱਚ ਹੀ ਖਾਣਾ ਬਣਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ।ਇੱਕ ਪ੍ਰਾਈਵੇਟ ਕੰਪਨੀ ਦਾ ਡਿਲੀਵਰੀ ਬੁਆਏ ਮੁਕੇਸ਼ ਕਹਿੰਦਾ ਹੈ ਕਿ ਉਸ ਨੇ ਅੱਜ ਤੱਕ ਹੋਮ ਡਿਲੀਵਰੀ ਵਿੱਚ ਇੰਨੀ ਮੰਦੀ ਪਹਿਲਾਂ ਕਦੇ ਨਹੀਂ ਦੇਖੀ ਹੈ।ਉਨ੍ਹਾਂ ਦਾ ਕਹਿਣਾ ਹੈ ਉਹ ਨਾਰਮਲ ਦਿਨਾਂ ਵਿੱਚ 12 ਚੀਜ਼ਾਂ ਦੀ ਡਿਲੀਵਰੀ ਕਰਦੇ ਸਨ, ਮਗਰ ਅੱਜ ਕੱਲ 3 ਡਿਲੀਵਰੀ ਵੀ ਮੁਸ਼ਕਿਲ ਨਾਲ ਹੋ ਪਾ ਰਹੀ ਹੈ।
ਸਮਾਜ ਵਿੱਚ ਤੇਜ਼ੀ ਨਾਲ ਬਦਲ ਰਹੇ ਇਸ ਵਰਤਾਰੇ ਨੂੰ ਦੇਖ ਕੇ ਜਿੱਥੇ ਉਹ ਲੋਕ ਬੇਹੱਦ ਦੁਖੀ ਤੇ ਚਿੰਤਤ ਹਨ ਜਿਨ੍ਹਾਂ ਨੇ ਅਜਿਹੇ ਖਾਣ ਪੀਣ ਤੇ ਘਰਾਂ ਵਿੱਚ ਡਿਲੀਵਰੀ ਕੀਤੇ ਜਾਣ ਵਾਲੇ ਸਮਾਨ ਦੇ ਧੰਦੇ ਚੌਪਟ ਹੋ ਗਏ ਹਨ,ਉੱਥੇ ਦੂਜੇ ਪਾਸੇ ਸਮਾਜ ਦਾ ਭਲਾ ਚਾਹੁਣ ਵਾਲੇ ਲੋਕ ਇਹ ਸਭ ਦੇਖ ਕੇ ਖੁਸ਼ ਹਨ ਕਿ ਚੱਲੋ ਮਜ਼ਬੂਰੀ ਵੱਸ ਹੀ ਸਹੀ ਲੋਕਾਂ ਨੇ ਬਜ਼ਾਰੀ ਸਮਾਨ ਖਾਣਾ ਪੀਣਾ ਤੇ ਵਰਤਣਾ ਬੰਦ ਕਰਕੇ ਆਪਣੀ ਸਿਹਤ ਵੱਲ ਥੋੜਾ ਧਿਆਨ ਤਾਂ ਦਿੱਤਾ ਤੇ ਜੇਕਰ ਅਜਿਹਾ ਲੰਬੇ ਸਮੇਂ ਤੱਕ ਚੱਲਦਾ ਰਿਹਾ ਤਾਂ ਕੁਝ ਭਾਵੇਂ ਹੋਵੇ ਚਾਹੇ ਨਾ ਲੋਕਾਂ ਦੇ ਸਰੀਰਾਂ ਅੰਦਰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਜ਼ਰੂਰ ਵੱਧ ਜਾਵੇਗੀ ਜਿਹੜੀ ਕਿ ਕੋਰੋਨਾ ਵਰਗੇ ਵਾਇਰਸਾਂ ਨਾਲ ਲੜਨ ਦੀ ਵੀ ਤਾਕਤ ਦਿੰਦੀ ਹੈ।