Htv Punjabi
Uncategorized

ਬਿਪਿਨ ਰਾਵਤ ਨੇ ਚੀਨ ਨੂੰ ਕੀਤਾ ਸਾਵਧਾਨ: ਲੱਦਾਖ ‘ਚ ਫੇਲ੍ਹ ਹੋਈ ਗੱਲਬਾਤ ਤਾਂ ਸਾਡੀ ਫੌਜ ਜਵਾਬ ਦੇਣ ਨੂੰ ਤਿਆਰ

ਭਾਰਤ-ਚੀਨ ਸਰਹੱਦ ਵਿਵਾਦ ‘ਤੇ ਜਰਨਲ ਬਿਪਨ ਰਾਵਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਰਾਵਤ ਨੇ ਕਿਹਾ ਹੈ ਕਿ ਜੇਕਰ ਚੀਨ ਨਾਲ ਗੱਲਬਾਤ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਫੌਜ਼ ਦਾ ਰਸਤਾ ਖੁੱਲ੍ਹਾ ਹੈ। ਹਾਲਾਂਕਿ ਸ਼ਾਂਤੀ ਨਾਲ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਾਵਤ ਨੇ ਕਿਹਾ ਹੈ ਕਿ ਸਰਕਾਰ ਨਾਲ ਗੱਲਬਾਤ ਨਾਲ ਇਹ ਮਸਲਾ ਸੁਲਝਣਾ ਚਾਹੀਦਾ ਹੈ ਪਰ ਜੇਕਰ ਐੱਲਓਸੀ ‘ਤੇ ਹਾਲਾਤ ਨਹੀਂ ਸਹੀ ਹੋਣਗੇ ਤਾਂ ਫੌਜ ਹਰ ਸਮੇਂ ਤਿਆਰ ਰਹਿੰਦੀ ਹੈ। ਰਾਵਤ ਨੇ ਕਿਹਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਦੂਸਰੇ ਸੰਬੰਧਿਤ ਲੋਕ ਐੱਲਓਸੀ ‘ਤੇ ਪਹਿਲਾਂ ਵਾਲੀ ਸਥਿਤੀ ਲੱਭਣ ਲਈ ਹਰ ਤਰ੍ਹਾਂ ਦੇ ਰਸਤੇ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਕਿਹਾ ਹੈ ਕਿ ਸਾਰੀਆਂ ਏਜੰਸੀਆਂ ਨਾਲ ਹਰ ਰੋਜ਼ ਗੱਲ ਹੁੰਦੀ ਰਹਿੰਦੀ ਹੈ ਅਤੇ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਫੌਜ ਵੱਲੋਂ ਸਰਹੱਦ ‘ਤੇ 24 ਘੰਟੇ ਨਿਗਰਾਨੀ ਦੀ ਵਿਵਸਥਾ ‘ਤੇ ਕੰਮ ਕੀਤਾ ਜਾ ਰਿਹਾ ਹੈ।

ਗਲਵਾਨ ਦੀ ਝੜਪ ਤੋਂ ਬਾਅਦ ਐਨਐਸਏ ਡੋਭਾਲ ਨਾਲ ਗੱਲਬਾਤ ਦੇ ਦੌਰਾਨ ਚੀਨ ਇਸ ਗੱਲ ‘ਤੇ ਰਾਜ਼ੀ ਹੋ ਗਿਆ ਹੈ ਕਿ ਉਹ ਵਿਵਾਦਤ ਇਲਾਕੇ ਤੋਂ ਪਿੱਛੇ ਹੋ ਜਾਵੇਗਾ। ਆਰਮੀ ਪੱਧਰ ‘ਤੇ ਗੱਲਬਾਤ ਦੇ ਕਾਫੀ ਰਾਊਂਡ ਦੇ ਬਾਅਦ ਵੀ ਚੀਨ ਲੱਦਾਖ ‘ਚ ਫਿੰਗਰ ਏਰੀਏ, ਦੇਪਸਾਂਗ ਅਤੇ ਗੋਗਰਾ ‘ਚ ਆਪਣੇ ਸੈਨਿਕ ਪਿਛੇ ਨਹੀਂ ਹਟਾ ਰਿਹਾ। ਗਲਵਾਨ ਵੈਲੀ ‘ਚ ਭਾਰਤ-ਚੀਨ ਦੇ ਵਿੱਚ ਹੋਈ ੧੫ ਜੂਨ ਨੂੰ ਝੜਪ ‘ਚ ਕਈ 20 ਫੋਜੀ ਸ਼ਹੀਦ ਹੋ ਗਏ ਸਨ ਜਿਸ ‘ਚ ਚੀਨ ਦੇ ਵੀ ਤਕਰੀਬਨ 35 ਫੌਜੀ ਮਾਰੇ ਗਏ ਸਨ ਪਰ ਉਹਨਾਂ ਵੱਲੋਂ ਇਹ ਗੱਲ ਮੰਨੀ ਨਹੀਂ ਗਈ।

Related posts

ਕੋਰੋਨਾ : ਅਮਰੀਕਾ ਨੇ ਦਿੱਤੀ ਚੀਨ ਨੂੰ ਨਤੀਜੇ ਭੁਗਤਣ ਦੀ ਧਮਕੀ, ਇੱਕ ਇੱਕ ਅਮਰੀਕੀ ਦੀ ਮੌਤ ਦਾ ਬਦਲਾ ਲਿਆ ਜਾਵੇਗਾ : ਟਰੰਪ

Htv Punjabi

ਡੇਰਾ ਪ੍ਰੇਮੀ ਦੇ ਪਿਤਾ ਨੂੰ ਗੋਲੀ ਮਾਰਨ ਤੋਂ ਬਾਅਦ ਇਸ ਗਰੁੱਪ ਨੇ ਲਈ ਜ਼ਿੰਮੇਵਾਰੀ, ਕਮੇਟੀ ਗਠਿਤ….

htvteam

ਬਿਨਾ ਡਰਾਈਵਰ ਤੋਂ ਚੱਲਣ ਵਾਲੀ ਪਹਿਲੀ ਮੈਟਰੋ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ

htvteam