Htv Punjabi
Uncategorized

ਆਹ ਕੋਰੋਨਾ ਦੇ ਡਰੋਂ ਕਿਵੇਂ ਕਰਾਇਆ ਵਿਆਹ ਇਸ ਜੋੜੇ ਨੇ, ਬਜ਼ੁਰਗਾਂ ਨੇ ਕਰਵਾਇਆ ਉਹ ਕੰਮ ਜਿਸ ਤੋਂ ਅਕਸਰ ਬੱਚਿਆਂ ਨੂੰ ਰੋਕਿਆ ਕਰਦੇ ਨੇ

ਪਟਨਾ : ਕੋਰੋਨਾ ਵਾਇਰਸ ਦੇ ਡਰੋਂ ਜਿੱਥੇ ਇੱਕ ਪਾਸੇ ਪੂਰਾ ਦੇਸ਼ ਲਾਕਡਾਊਨ ਕਰ ਦਿੱਤਾ ਗਿਆ ਹੈ ਤੇ ਪੰਜਾਬ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕ ਡਾਂਗਾਂ ਖਾ ਰਹੇ ਹਨ, ਉੱਥੇ ਬਿਹਾਰ ਦੇ ਪਟਨਾ ਵਰਗੇ ਸ਼ਹਿਰ ‘ਚੋਂ ਇੱਕ ਅਜਿਹੀ ਖਬਰ ਆਈ ਹੈ,ਜਿਸ ਨੂੰ ਪੜ ਸੁਣ ਕੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਇਸ ਤੇ ਕਿਸੇ ਨੂੰ ਮੁਬਾਰਕਾਂ ਦੇਣ, ਅਫਸੋਸ ਕਰਨ ਜਾਂ ਹੈਰਾਨ ਹੋਣ।ਜੀ ਹਾਂ ਇਹ ਬਿਲਕੁਲ ਸੱਚ ਐ ਕਿਉਂਕਿ ਕੋਰੋਨਾ ਤੋਂ ਡਰੇ ਇੱਕ ਲਾੜੇ ਨੇ ਜਦੋਂ ਪਹਿਲਾਂ ਤੈਅ ਕੀਤੇ ਗਏ ਨਿਕਾਹ ਅਨੁਸਾਰ ਕੋਰੋਨਾ ਕਾਰਨ ਲਾਕਡਾਊਨ ਹੋਣ ਤੇ ਵਿਆਹ ਕਰਨ ਤੋਂ ਆਨਾਕਾਨੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਪਰਿਵਾਰ ਦੇ ਬਜ਼ੁਰਗਾਂ ਨੇ ਉਹ ਕਰ ਵਿਖਾਇਆ ਜਿਸ ਦੀ ਉਮੀਦ ਅੱਜ ਕੱਲ ਦੀ ਪੀੜੀ ਨੂੰ ਵੀ ਨਹੀਂ ਸੀ।ਦੱਸ ਦਈਏ ਕਿ ਬਜ਼ੁਰਗਾਂ ਵੱਲੋਂ ਕੀਤਾ ਗਿਆ ਉਹ ਉਪਰਾਲਾ ਲਾੜੇ ਲਾੜੀ ਦਾ ਆਨਲਾਈਨ ਵਿਆਹ ਕਰਾਉਣ ਦਾ ਸੀ।ਜਿਸ ਵਿੱਚ ਲਾੜੇ ਨੂੰ ਆਨਲਾਈਨ ਪੁੱਛਿਆ ਗਿਆ ਕਿ ਤੁਹਾਨੂੰ ਲਾੜੀ ਕਬੂਲ ਹੈ ਤੇ ਦੂਜੇ ਪਾਸੇ ਲਾੜੀ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਲਾੜਾ ਕਬੂਲ ਹੈ।

ਹੋ ਗਈ ਨਾ ਹੈਰਾਨੀ ਵਾਲੀ ਗੱਲ, ਚੱਲੋ ਅੱਗੇ ਦੱਸਦੇ ਆਂ ਇਸ ਘਟਨਾ ਦਾ ਵਿਸਥਾਰ ਦਰਅਸਲ, ਸਾਦੀਆ ਨਸਰੀਨ ਅਤੇ ਦਾਨਿਸ਼ ਰਜ਼ਾ ਨਾਮ ਦੇ ਇਸ ਜੋੜੇ ਦਾ ਨਿਕਾਹ 23 ਮਾਰਚ ਨੂੰ ਹੋਣਾ ਸੀ।ਪਟਨਾ ‘ਚ ਪਰਿਵਾਰਾਂ ਵੱਲੋਂ ਨਿਕਾਹ ਦੀਆਂ ਤਿਆਰੀਆਂ ਵੀ ਮੁਕੰਮਲ ਕੀਤੀਆਂ ਜਾ ਚੁੱਕੀਆਂ ਸਨ ਪਰ ਕੋਰੋਨਾ ਵਾਇਰਸ ਦੇ ਰੌਲੇ ਨੇ ਸਾਰਾ ਮਾਲਾ ਗੁੜ ਗੋਬਰ ਕਰ ਦਿੱਤਾ।ਅਚਾਨਕ ਸਭ ਪਾਸੇ ਲਾਕਡਾਊਨ ਹੋ ਗਿਆ ਤੇ ਇਸ ਦੌਰਾਨ ਦਾਨਿਸ਼ ਰਜ਼ਾ ਨੂੰ ਯੂਪੀ ਦੇ ਸਾਹਿਬਾਬਾਦ ਇਲਾਕੇ ਵਿੱਚ ਮਜ਼ਬੂਰੀ ਵੱਸ਼ ਰੁਕਣਾ ਪੈ ਗਿਆ।ਅਜਿਹੇ ਮੌਕੇ ਉਹ ਕੰਪਿਊਟਰ ਉਨ੍ਹਾਂ ਪਰਿਵਾਰਾਂ ਦੇ ਬਜ਼ੁਰਗਾਂ ਦੇ ਵੀ ਕੰਮ ਆਇਆ ਜਿਹੜਾ ਕੰਪਿਊਟਰ ਅਕਸਰ ਵੱਡੇ ਬਜ਼ੁਰਗਾਂ ਦੀ ਅੱਖਾਂ ਵਿੱਚ ਸਿਰਫ ਏਸ ਲਈ ਰੜਕਦਾ ਰਹਿੰਦਾ ਕਿ ਨਵੀਂ ਪੀੜੀ ਸਾਰਾ ਦਿਨ ਕੰਪਿਊਟਰ ਵਿੱਚ ਹੀ ਵੜੀ ਰਹਿੰਦੀ ਹੈ।ਦੋਵਾਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਵੀਡੀਓਕਾਲ ਲਗਾਈ ਤੇ ਕਾਜ਼ੀ ਨੇ ਵੀਡੀਓਕਾਲਿੰਗ ਤੇ ਹੀ ਮੁੰਡੇ ਤੇ ਕੁੜੀ ਨੂੰ ਇਹ ਪੁੱਛਿਆ ਕਿ ਤੁਹਾਨੂੰ ਇਹ ਨਿਕਾਹ ਕਬੂਲ ਹੈ ਤੇ ਜਿਓਂ ਹੀ ਮੁੰਡੇ ਤੇ ਕੁੜੀ ਨੇ 3 ਵਾਰ ਕਬੂਲ ਹੈ ਕਬੂਲ ਹੈ ਕਬੂਲ ਹੈ ਕਿਹਾ ਤਾਂ ਸਾਰਿਆਂ ਨੇ ਇੱਕ ਦੂਜੇ ਨੂੰ ਵਧਾਈਆਂ ਬਾਅਦ ‘ਚ ਦਿੱਤੀਆਂ ਪਹਿਲਾਂ ਇੱਕ ਲੰਬਾ ਸਾਰਾ ਸੁੱਖ ਦਾ ਸਾਹ ਲਿਆ ਕਿ ਚੱਲੋ ਇਹ ਨਿਕਾਹ ਸੁੱਖੀ ਸਾਂਦੀ ਨਿਬੜ ਗਿਆ।

Related posts

ਤਬਲੀਗੀ ਜਮਾਤ ਮਾਮਲਾ : ਮੌਲਾਨਾ ਸਾਧ ਕੰਧਾਲਵੀ ਤੇ ਸਾਥੀਆਂ ਵਿਰੁੱਧ ਗੈਰ ਇਰਾਦਤਨ ਹੱਤਿਆ ਦੀਆਂ ਧਾਰਾਵਾਂ ਵੀ ਲੱਗੀਆਂ

Htv Punjabi

ਬਠਿੰਡਾ ‘ਚ NIA ਨੇ BKU ਕ੍ਰਾਂਤੀਕਾਰੀ ਦੀ ਮਹਿਲਾ ਆਗੂ ਦੇ ਘਰ ‘ਤੇ ਕੀਤੀ Raid: ਫੇਰ ਕਿਸਾਨਾਂ ਨੇ……..?

htvteam

ਪੈਰਿਸ ਓਲੰਪਿਕ: ਜੈਵਲਿਨ ਥ੍ਰੋਅ ‘ਚ ਨੀਰਜ ਨੇ ਭਾਰਤ ਲਈ ਜਿੱਤਿਆ ਚਾਂਦੀ ਦਾ ਮੈਡਲ

htvteam

Leave a Comment