Htv Punjabi
Punjab

ਵਿਆਹ ਤੋਂ ਇੱਕ ਮਹੀਨੇ ਬਾਅਦ ਹੀ ਲੜਕੀ ਨੇ ਕੀਤੀ ਆਤਮਹੱਤਿਆ, ਦੇਖੋ ਕੋਰੋਨਾ ਦੌਰਾਨ ਕਿਤੇ ਭੱਜਣ ਜੋਗਾ ਵੀ ਨਹੀਂ ਰਿਹਾ ਸਹੁਰਾ ਪਰਿਵਾਰ

ਪਟਿਆਲਾ : ਘਟਨਾ ਸ਼ਹਿਰ ਦੇ ਅਮਰ ਦਰਸ਼ਨ ਕਲੋਨੀ ਦੀ ਹੈ ਜਿੱਥੇ ਇੱਕ ਮਹੀਨਾ ਪਹਿਲਾਂ ਵਿਆਹ ਕੇ ਆਈ ਪਿੰਡ ਘੜਾਮਾਂਖੁਰਦ ਵਾਸੀ ਇੱਕ ਲੜਕੀ ਨੇ ਜਦੋਂ ਆਤਮਹੱਤਿਆ ਕਰ ਲਈ ਤਾਂ ਕੋਰੋਨਾ ਵਾਇਰਸ ਦੇ ਡਰੋਂ ਆਪੋ ਆਪਣੇ ਘਰਾਂ ‘ਚ ਵੜੇ ਬੈਠੇ ਲੋਕ ਮ੍ਰਿਤਕ ਲੜਕੀ ਦੇ ਪਰਿਵਾਰ ਵਿੱਚੋਂ ਉੱਠੀਆਂ ਚੀਕਾਂ ਦੀ ਆਵਾਜ਼ ਸੁਣ ਕੇ ਦੌੜਦੇ ਬਾਹਰ ਨਿਕਲਣ ਨੂੰ ਮਜ਼ਬੂਰ ਹੋ ਗਏ।ਮ੍ਰਿਤਕ ਲੜਕੀ ਦੇ ਪਰਿਵਾਰ ਅਨੁਸਾਰ ਉਸ ਦਾ ਪਤੀ ਲੜਕੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਤੇ ਏਸੇ ਕਾਰਨ ਉਸ ਨੇ ਆਤਮਹੱਤਿਆ ਕੀਤੀ ਹੈ।ਇਸ ਸਾਰੀ ਘਟਨਾ ਦੌਰਾਨ ਹੈਰਾਨੀ ਵਾਲਾ ਪੱਖ ਇਹ ਰਿਹਾ ਕਿ ਲੜਕੀ ਦਾ ਪਤੀ ਕੋਰੋਲਾ ਵਾਇਰਸ ਕਾਰਨ ਚਾਰੇ ਪਾਸੇ ਬੰਦ ਹੋਣ ਕਰਕੇ ਕਿਤੇ ਭੱਜ ਵੀ ਨਹੀਂ ਸਕਿਆ ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਏਸ ਸੰਬੰਧ ਵਿੱਚ ਪਟਿਆਲਾ ਦੇ ਥਾਣਾ ਸਿਵਿਲ ਲਾਈਨ ਪੁਲਿਸ ਨੂੰ ਦਿੱਤੀ ਗਈ ਸਿ਼ਕਾਇਤ  ਵਿੱਚ ਲੜਕੀ ਦੀ ਮਾਂ ਮਹਿੰਦਰ ਕੌਰ ਨੇ ਦੋਸ਼ ਲਾਇਆ ਹੈ ਕਿ ਉਸ ਦੀ 19 ਸਾਲਾ ਧੀ ਨਵਜੀਤ ਕੌਰ ਦਾ ਵਿਆਹ 16 ਫਰਵਰੀ 2020 ਨੂੰ ਅਮਰ ਦਰਸ਼ਨ ਕਲੋਨੀ ਵਾਸੀ ਮਨਿੰਦਰ ਕੁਮਾਰ ਨਾਲ ਕੀਤਾ ਸੀ।ਪਰ ਇਸ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਕਿ ਮਨਿੰਦਰ ਕੁਮਾਰ ਪਹਿਲਾਂ ਵੀ ਵਿਆਹਿਆ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਹਨ।ਮਹਿੰਦਰ ਕੌਰ ਦੇ ਮੁਤਾਬਿਕ ਗੱਲ ਜੇਕਰ ਇੱਥੇ ਹੀ ਮੁੱਕ ਜਾਂਦੀ ਤਾਂ ਵੀ ਸ਼ਾਇਦ ਉਸ ਦੀ ਧੀ ਨਵਜੀਤ ਕੌਰ ਆਪਣੇ ਪਤੀ ਨਾਲ ਔਖੀ ਸੌਖੀ ਗੁਜ਼ਾਰਾ ਕਰ ਲੈਂਦੀ ਪਰ ਵਿਆਹ ਤੋਂ ਕੁਝ ਦਿਨ ਬਾਅਦ ਉਸ ਦੇ ਪਤੀ ਨੇ ਲੜਕੀ ਦੇ ਚਰਿੱਤਰ ਤੇ ਸ਼ੱਕ ਕਰਦਿਆਂ ਉਸ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ।

ਮਹਿੰਦਰ ਕੌਰ ਨੇ ਸਿ਼ਕਾਇਤ ਵਿੱਚ ਲਿਖਿਆ ਹੈ ਕਿ 22 ਮਾਰਚ ਵਾਲੇ ਦਿਨ ਜਦੋਂ ਸਾਰਾ ਦੇਸ਼ ਲਾਕਡਾਊਨ ਸੀ ਤਾਂ ਉਦੋਂ ਉਨ੍ਹਾਂ ਦੇ ਜਵਾਈ ਦੀ ਭੈਣ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਨਵਜੀਤ ਕੌਰ ਬੀਮਾਰ ਹੈ।ਅਗਲੇ ਦਿਨ ਜਦੋਂ ਉਹ ਨਵਜੀਤ ਨੂੰ ਲੈਣ ਉਸ ਦੇ ਸਹੁਰੇ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਨਵਜੀਤ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਲਾਸ਼ ਰਜਿੰਦਰਾ ਹਸਪਤਾਲ ਵਿੱਚ ਰੱਖੀ ਗਈ ਹੈ।ਲੜਕੀ ਦੀ ਮਾਂ ਮਹਿੰਦਰ ਕੌਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਧੀ ਨਵਜੀਤ ਕੌਰ ਆਪਣੇ ਪਤੀ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਉਪਰੰਤ ਹੀ ਆਤਮਹੱਤਿਆ ਕਰਕੇ ਪ੍ਰਾਣ ਤਿਆਗ ਗਈ ਹੈ।ਇਸ ਉਪਰੰਤ ਪੁਲਿਸ ਨੇ ਬਿਨਾਂ ਕੋਈ ਦੇਰੀ ਕੀਤਿਆਂ ਮਨਿੰਦਰ ਕੁਮਾਰ ਵਿਰੁੱਧ ਧਾਰਾ 306 ਤਹਿਤ ਪਰਚਾ ਦਰਜ ਕਰਕੇ ਉਸ ਨੂੰ ਆਸਾਨੀ ਨਾਲ ਗਿ੍ਰਫਤਾਰ ਕਰ ਲਿਆ ਕਿਉਂਕਿ ਬਾਹਰ ਕੋਰੋਨਾ ਦਾ ਡਰ ਸੀ ਤੇ ਉਹ ਭੱਜ ਵੀ ਨੀਂ ਸਕਿਆ।

Related posts

ਹੜ੍ਹਾਂ ਵਾਲੀ ਥਾਂ ਗੱਡੀਆਂ ਭਰਕੇ ਆਏ ਮੁਸਲਮਾਨ ਮੁੰਡੇ ਦੇਖੋ ਕੀ ਚੁੱਕੀ ਫਿਰਦੈ ਨੇ

htvteam

ਐਂਵੇ ਨੀ ਪੰਦਰਾਂ- ਪੰਦਰਾਂ ਘੰਟੇ ਡਿਊਟੀ ਹੁੰਦੀ ਪੁਲਿਸੀਏ ਨਾਕਿਆਂ ‘ਤੇ ਹੀ ਪੀ ਰਹੇ ਨੇ ਸ਼ਰੇਆਮ ਆਹ, ਅਸੀਂ ਤਾਂ ਪਹਿਲਾਂ ਹੀ ਦੱਸ ਦਿੱਤਾ ਸੀ ਆਹ ਫਾਰਮੂਲਾ!

Htv Punjabi

ਪਿਆਜ਼ ਨੂੰ ਇਸ ਕਰਾਮਾਤੀ ‘ਚ ਪਾਕੇ ਖਾਓ ਆਪਣੀ ਗਰਮੀ ਘਟਾਓ

htvteam

Leave a Comment