Htv Punjabi
Punjab

ਤੰਦਰੁਸਤ ਬੰਦੇ ਊਈਂ ਨਾ ਪਾਈ ਜਾਓ ਮੂੰਹ ਤੇ ਮਾਸਕ, ਕਿਤੇ ਭੁਲਖ ‘ਚ ਨਾ ਲਾ ਬੈਠਿਓ ਕੋਰੋਨਾ ਦੀ ਬੀਮਾਰੀ : ਸਿੱਧੂ

ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਰਕਾਰ ਨੇ ਕਰਫਿਊ ਲਾਇਆ ਹੈ ਜਾਂ ਫੇਰ ਲਾਕਡਾਊਨ ਕੀਤਾ ਹੈ, ਇੲ ਤੁਹਾਡੀ ਬੇਹਤਰੀ ਦੇ ਲਈ ਹੈ।ਕੋਈ ਸਰਕਾਰ ਨਹੀਂ ਚਾਹੁੰਦੀ ਕਿ ਆਰਥਿਕ ਵਿਕਾਸ ਦਰ ਘੱਟ ਹੋ ਜਾਵੇ, ਵਪਾਰ ਬੰਦ ਹੋ ਜਾਣ ਪਰ ਤੁਹਾਡੀ ਜਾਨ ਬਚਾਉਣ ਲਈ ਸਰਕਾਰ ਨੇ ਪਹਿਲ ਦਿੱਤੀ ਹੈ, ਇਸ ਲਈ ਤੁਹਾਨੂੰ ਆਈਸੋਲੇਟ ਕਰਨ ਦੇ ਲਈ ਇਹ ਲਾਗੂ ਕੀਤਾ ਗਿਆ ਹੈ ਤਾਂ ਕਿ ਤੁਸੀਂ ਆਪਣੇ ਘਰਾਂ ਵਿੱਚ ਰਹੋ।
ਸਿੱਧੂ ਨੇ ਕਿਹਾ ਕਿ ਡਬਲਿਊਐਚਓ ਦੇ ਅਧਿਕਾਰੀਆਂ ਨੇ ਸਾਫ ਕਿਹਾ ਹੈ ਕਿ ਸਿਹਤਮੰਦ ਵਿਅਕਤੀ ਨੂੰ ਮਾਸਕ ਪਹਿਣ ਦੀ ਲੋੜ ਨਹੀਂ ਹੈ।ਮਾਸਕ ਸਿਰਫ ਉਸੀ ਵਿਅਕਤੀ ਨੂੰ ਪਹਿਨਣਾ ਚਾਹੀਦਾ ਹੈ ਜਿਸ ਨੂੰ ਖਾਂਸੀ ਜਾਂ ਜ਼ੁਕਾਮ ਹੈ।ਜਿਹੜਾ ਬਿਲਕੁਲ ਠੀਕ ਹੈ ਉਸ ਨੂੰ ਮਾਸਕ ਪਹਿਲਣ ਦੀ ਕੋਈ ਜ਼ਰੂਰਤ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਮਾਸਕ ਪਾ ਕੇ ਤੁਸੀਂ ਆਪਣਾ ਜੀਵਨ ਖਤਰੇ ਵਿੱਚ ਪਾ ਰਹੇ ਹੋ ਕਿਉਂਕਿ ਮਾਸਕ ਵਾਰ ਵਾਰ ਨੀਚੇ ਖਿਸਕਦਾ ਹੈ ਤੁਸੀਂ ਆਪਣਾ ਹੱਥ ਮਾਸਕ ਠੀਕ ਕਰਨ ਦੇ ਲਈ ਵਾਰ ਵਾਰ ਮੂੰਹ ਤੇ ਲਗਾਉਂਦੇ ਹੋ।ਸਿੱਧੂ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਹੈ ਜਿਨ੍ਹਾਂ ਦੇ ਕੋਲ ਪੈਸੇ ਹਨ ਉਹ ਆਪਣੇ ਇੱਥੇ ਕੰਮ ਕਰਨ ਵਾਲਿਆਂ ਦਾ ਧਿਆਨ ਰੱਖਣ।
ਸਿੱਧੂ ਬੋਲੇ ਕਿ ਉਨ੍ਹਾਂ ਨੇ ਗਰੀਬਾਂ ਤੱਕ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਦੇ ਲਈ ਡਿਪਟੀ ਕਮਿਸ਼ਨਰ ਸਿ਼ਵ ਦੁਲਾਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਹੈ ਅਤੇ ਹਰ ਉਸ ਵਿਅਕਤੀ ਤੱਕ ਖਾਣਾ ਪਹੁੰਚਾਇਆ ਜਾਵੇਗਾ ਜਿਸ ਦੇ ਕੋਲ ਖਾਣਾ ਨਹੀਂ ਹੈ।ਪ੍ਰਸ਼ਾਸਨ ਗਰੀਬਾਂ ਤੱਕ ਖਾਣਾ ਪਹੁੰਚਾਉਣ ਦੀ ਪੂਰੀ ਕੋਸਿ਼ਸ਼ ਕਰ ਰਿਹਾ ਹੈ।ਸਿੱਧੂ ਨੇ ਵਿਧਾਨਸਭਾ ਹਲਕੇ ਦੇ ਵਿਧਾਇਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਜ਼ਰੂਰਤਮੰਦ ਲੋਕਾਂ ਤੱਕ ਰੋਜ਼ਮਰਾ ਦਾ ਸਮਾਨ ਪਹੁੰਚਾਉਣ।ਉਨ੍ਹਾਂ ਨੂੰ ਦੁੱਧ, ਸਬਜ਼ੀ, ਫਲ ਖਾਣ ਪੀਣ ਦੀ ਕਿਸੀ ਤਰ੍ਹਾਂ ਦੀ ਕੋਈ ਮਸ਼ਕਿਲ ਨਾ ਆਉਣ ਦੇਣ।

Related posts

ਚਾਹ ਛੱਡਣ ਦਾ ਮੂਡ ਹੈ ਤਾਂ ਸੁਣੋ ਪਹਾੜ੍ਹੀ ਵੈਦ ਦਾ ਕਾਰਗਰ ਤਰੀਕਾ

htvteam

ਛੋਟੇ ਹਾਥੀ ‘ਚ ਬੰਦਾ ਕਰ ਰਿਹਾ ਸੀ ਮਾੜਾ ਕੰਮ

htvteam

ਆਹ ਵੇਲ ਕਰਵਾਉਂਦੀ ਹੈ ਤੰਦਰੁਸਤੀ ਨਾਲ ਸਿੱਧਾ ਮੇਲ

htvteam

Leave a Comment