ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) ਨਿਜਾਮੂਦੀਨ ਮਰਕਜ ‘ਚ ਤਬਲੀਗੀ ਜਮਾਤ ਦੇ ਲੋਕਾਂ ਵੱਲੋੰ ਸ਼ਾਮਲ ਹੋਣ ਮਗਰੋਂ ਲੋਕਾਂ ਨੇ ਗੁੱਜਰ ਭਾਈਚਾਰੇ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਰੋਨੇ ਦੇ ਚਲਦੇ ਲੋਕਾਂ ਨੇ ਗੁੱਜਰ ਭਾਈਚਾਰੇ ‘ਤੋਂ ਦੁਧ ਲੈਣਾ ਵੀ ਬੰਦ ਕਰ ਦਿੱਤਾ ਹੈ। ਲੋਕਾਂ ਵੱਲੋਂ ਗੁੱਜਰ ਭਾਈਚਾਰੇ ਨਾਲ ਕੀਤੇ ਜਾਂਦੇ ਵਿਤਕਰੇ ਬਾਰੇ ਕਬੱਡੀ ਕੁਮੈਂਟਰ ਮੱਖਣ ਅਲੀ ਨੇ ਐਚਟੀਵੀ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਸ ਸਭ ਨੂੰ ਬਕਵਾਸ ਦੱਸਦਿਆਂ ਕਿਹਾ ਕਿ ਤਾਬਲਿਗੀ ਜਮਾਤ ਮੁਸਲਮਾਨਾਂ ਦਾ ਇੱਕ ਹਿੱਸਾ ਜ਼ਰੂਰ ਐ ਪਰ ਸਾਰੇ ਮੁਸਲਮਾਨ ਤਾਬਲਿਗੀ ਜਮਾਤ ਨਾਲ ਨਹੀਂ ਜੁੜੇ ਹੋਏ। ਉਨ੍ਹਾਂ ਕਿਹਾ ਕਿ ਇਹ ਕਹਾਣੀ ਉਸ ਵੇਲੇ ਸ਼ੁਰੂ ਹੋਈ ਜਦੋਂ ਮੁੰਬਈ ਦਾ ਇੱਕ ਤਾਬਲਿਗੀ ਜਮਾਤੀ ਬਾਕੀ ਤਾਬਲਿਗੀਆਂ ਦੇ ਨਾਲ ਜਾ ਰਲਿਆ ਜੋ ਕਿ ਕਰੋਨਾ ਪਾਜ਼ਿਟਿਵ ਸੀ ਤੇ ਉਥੋਂ ਬਹੁਤ ਸਾਰੇ ਲੋਕਾਂ ਨੂੰ ਇਹ ਬਿਮਾਰੀ ਲੱਗ ਗਈ। ਮੱਖਣ ਅਲੀ ਅਨੁਸਾਰ ਇਹ ਬਿਮਾਰੀ ਮੁੰਬਈ ਤੋਂ ਪੰਜਾਬ ਆਈ ਐ ਨਾ ਕਿ ਪੰਜਾਬ ਦੇ ਤਾਬਲਿਗੀਆਂ ਵੱਲੋਂ ਫੈਲਾਈ ਜਾ ਰਹੀ ਐ…
ਇਸ ਤੋਂ ਇਲਾਵਾ ਹੋਰ ਕੀ ਕਿਹੈ ਮੱਖਣ ਅਲੀ ਨੇ ਇਸ ਗੱਲਬਾਤ ਦੌਰਾਨ ਇਹ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ….
