Htv Punjabi
corona news crime news India Opinion Punjab

ਪਟਿਆਲਾ ਮਗਰੋਂ ਹੁਣ ਕੋਟਕਪੂਰਾ ‘ਚ ਪੁਲਿਸ ਨਾਕਾ ਪਾਰਟੀ ‘ਤੇ ਹੋਈ ਫਾਇਰਿੰਗ, ਇੱਕ ਜ਼ਖਮੀ 

ਕੋਟਕਪੂਰਾ (ਗੁਰਜੀਤ ਰੋਮਾਣਾ):- ਇੰਝ ਜਾਪਦਾ ਹੈ ਜਿਵੇਂ ਕਰਫਿਊ ਤੇ ਤਾਲਾਬੰਦੀ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਜਿਉਂ ਜਿਉਂ ਪੰਜਾਬ ਪੁਲਿਸ ਸਖਤੀ ਕਰਦੀ ਜਾ ਰਹੀ ਐ ਤਿਉਂ ਤਿਉਂ ਘਰਾਂ ‘ਚ ਬੰਦ ਮੁਜ਼ਰਿਮ ਦਿਮਾਗ ਲੋਕ ਹੁਣ ਪੁਲਿਸ ਪਾਰਟੀਆਂ ਉੱਤੇ ਹਾਵੀ ਹੋਣ ਦੀਆਂ ਕੋਸ਼ਿਸ਼ਾਂ ‘ਚ ਲੱਗ ਪਏ ਨੇ। ਜਿਨ੍ਹਾਂ ਵਿਚੋਂ ਕੁਝ ਨੇ ਪਹਿਲਾਂ ਜਲੰਧਰ ‘ਚ ਪੁਲਿਸ ਪਾਰਟੀ ‘ਤੇ ਪੈਟ੍ਰੋਲ ਬੰਬ ਨਾਲ ਹਮਲਾ ਕਰਕੇ ਦੋ ਪੁਲਿਸ ਮੁਲਾਜ਼ਮਾਂ ਨੂੰ ਝੁਲਸ਼ਾ ਦਿੱਤਾ, ਫੇਰ ਪਟਿਆਲਾ ‘ਚ ਨਿਹੰਗ ਬਾਣੇ ‘ਚ ਆਏ ਕੁਝ ਬੇਹਰੂਪੀਏ ਨਿਹੰਗਾਂ ਨੇ ਇੱਕ ਪੁਲਿਸ ਵਾਲੇ ਦਾ ਹੱਥ ਗੁੱਟ ਨਾਲੋਂ ਲਾਹ ਦਿੱਤਾ ਤੇ ਅੱਧੀ ਦਰਜਨ ਦੇ ਕਰੀਬ ਹੋਰ ਪੁਲਿਸ ਵਾਲਿਆਂ ਨੂੰ ਜ਼ਖਮੀ ਕਰ ਦਿੱਤਾ।  ਇਨ੍ਹਾਂ ਵਾਰਦਾਤਾਂ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਬੀਤੀ ਰਾਤ ਅਜਿਹੇ ਹੀ ਕੁਝ ਮੁਜਰੀਮਾਨਾਂ ਸੋਚ ਵਾਲੇ ਦੋ ਬੰਦਿਆਂ ਨੇ ਕੋਟਕਪੂਰਾ ‘ਚ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ।  ਇਸ ਦੌਰਾਨ ਹਮਲਾਵਰਾਂ ਨੇ ਪਹਿਲਾਂ ਪੁਲਿਸ ਵਾਲਿਆਂ ਤੇ ਇੱਟਾਂ ਪੱਥਰ ਮਾਰੇ ਤੇ ਫੇਰ ਆਪਣੀ ਲਾਇਸੈਂਸੀ ਪਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੌਰਾਨ ਇੱਕ ਰਾਹਗੀਰ ਜ਼ਖਮੀ ਹੋਇਆ ਦੱਸਿਆ ਜਾਂਦਾ ਹੈ ਜਦਕਿ ਗੋਲੀ ਚਲਾਉਣ ਵਾਲੇ ਸ਼ਕਸਾਂ ਵਿਚੋਂ ਪੁਲਿਸ ਨੇ ਇੱਕ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਜਦਕਿ ਦੂਜਾ ਫਰਾਰ ਹੋਣ ‘ਚ ਕਾਮਯਾਬ ਹੋ ਗਿਆ।
ਇਸ ਸਬੰਧ ‘ਚ ਮਿਲੀ ਜਾਣਕਾਰੀ ਅਨੁਸਾਰ ਫਰੀਕੋਟ ਜਿਲ੍ਹੇ ‘ਚ ਪੈਂਦੇ ਕੋਟਕਪੂਰਾ ਸ਼ਹਿਰ ਅੰਦਰ ਰੇਲਵੇ ਫਾਟਕ ਕੋਲ ਬੀਤੀ ਰਾਤ ਕਰੀਬ 10 ਵਜੇ ਜਦੋਂ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਤੇ ਉਥੇ ਦੋ ਬੰਦੇ ਆਏ ਜਿਨ੍ਹਾਂ ਬਾਰੇ ਦੋਸ਼ ਐ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ।  ਦੋਸ਼ ਮੁਤਾਬਕ ਇਨ੍ਹਾਂ ਦੋਵਾਂ ਨੇ ਪਹਿਲਾਂ ਪੁਲਿਸ ਵਾਲਿਆਂ ਨਾਲ ਹੱਥਾਪਾਈ ਕੀਤੀ ਤੇ ਫੇਰ ਮਗਰੋਂ ਉਨ੍ਹਾਂ ‘ਤੇ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ।  ਤੇ ਜਦੋਂ ਇਸ ਨਾਲ ਵੀ ਉਨ੍ਹਾਂ ਨੂੰ ਗੱਲ ਬੰਦੀ ਨਾ ਦਿਖਾਈ ਦਿੱਤੀ ਤਾਂ ਉਨ੍ਹਾਂ ਵਿਚੋਂ ਇੱਕ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤੇ। ਜਿਸ ਫਾਇਰਿੰਗ ‘ਚ ਨਾਕਾ ਪੁਲਿਸ ਪਾਰਟੀ ਵਾਲੇ ਤਾਂ ਵਾਲ ਵਾਲ ਬਚ ਗਏ, ਪਰ ਕੋਲੋਂ ਦੀ ਲੰਘ ਰਿਹਾ ਇੱਕ ਰਾਹਗੀਰ ਜ਼ਖਮੀ ਹੋ ਗਿਆ। ਇਸ ਦੌਰਾਨ ਪੁਲਿਸ ਵਾਲਿਆਂ ਨੇ ਉਨ੍ਹਾਂ ਦੋਵਾਂ ਹਮਲਾਵਰਾਂ ਵਿਚੋਂ ਇੱਕ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਜਦਕਿ ਦੂਜਾ ਭੱਜਣ ਵਿਚ ਕਾਮਯਾਬ ਰਿਹਾ।  ਪੁਲਿਸ ਅੰਸਾਰ ਇਹੋ ਹਮਲਾਵਰ ਇੱਕ ਦਿਨ ਪਹਿਲਾਂ ਵੀ ਇਸੇ ਨਾਕੇ ਤੇ ਪੁਲਿਸ ਪਾਰਟੀ ਨਾਲ ਖਹਿਬੜ ਕੇ ਗਏ ਸਨ ਤੇ ਸ਼ਾਇਦ ਉਸੇ ਗੱਲ ਦਾ ਬਦਲਾ ਲੈਣ ਲਈ ਪੂਰੀ ਤਿਆਰੀ ਨਾਲ ਆਏ ਸਨ।
ਦੱਸ ਦਈਏ ਕਿ ਇਨ੍ਹਾਂ ਦੋ ਹਮਲਾਵਰਾਂ ਵਿੱਚੋ ਪੁਲਿਸ ਨੇ ਇੱਕ ਦੀ ਪਹਿਚਾਣ ਟਰਾਲੀ ਮੈਨ ਦੇ ਤੌਰ ਤੇ ਕੀਤੀ ਹੈ ਜਦਕਿ ਦੂਜੇ ਦੀ ਅਜੇ ਭਾਲ ਕੀਤੀ ਜਾ ਰਹੀ ਐ।  ਇਸ ਸਾਰੀ ਘਟਨਾ ਦੀ ਜਾਣਕਾਰੀ ਦੇਂਦੀਆਂ ਕੋਟਕਪੂਰਾ ਪੁਲਿਸ ਦੇ ਡੀਐਸਪੀ ਬਲਕਾਰ ਸਿੰਘ ਨੇ ਦੱਸਿਆ ਕਿ ਰਾਤ ਜਿਉਂ ਹੀ ਇਹ ਦੋਵੇਂ ਮੁਲਾਜ਼ਿਮ ਨਾਕਾ ਪਾਰਟੀ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਲਲਕਾਰਨ ਲੱਗੇ ਕਿ ਤੁਸੀਂ ਕੱਲ੍ਹ ਸਾਨੂ ਕਿਉਂ ਰੋਕਿਆ ਸੀ।  ਪੁਲਿਸ ਅਧਿਕਾਰ ਅਨੁਸਾਰ ਇਸ ਦੌਰਾਨ ਪਹਿਲਾਂ ਇਨ੍ਹਾਂ ਦੋਵਾਂ ਧਿਰਾਂ ਦੀ ਆਪਸ ‘ਚ ਥੋੜੀ ਬਹਿਸ ਹੋਈ ਤੇ ਫੇਰ ਦੋਵਾਂ ਮੁਲਜ਼ਮਾਂ ਨੇ ਨਾਕਾ ਪਾਰਟੀ ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਤੇ ਇਸ ਮਗਰੋਂ ਉਨ੍ਹਾਂ ਨੇ ਨਾਕਾ ਪਾਰਟੀ ਵਾਲੇ ਲੋਕਾਂ ਨੂੰ ਮਾਰ ਦੇਣ ਦੀ ਨੀਯਤ ਨਾਲ ਉਨ੍ਹਾਂ ਤੇ ਗੋਲੀ ਚਲਾ ਦਿੱਤੀ। ਪੁਲਿਸ ਅਧਿਕਾਰੀ ਅਨੁਸਾਰ ਇਸ ਪਥਰਾਅ ਦੌਰਾਨ ਕੋਲੋਂ ਲੰਘ ਰਿਹਾ ਇੱਕ ਬੰਦਾ ਪੱਥਰ ਲੱਗਣ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਐ। ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਸਤਪਾਲ ਨਾਮਕ ਇੱਕ ਹਮਲਾਵਰ ਨੂੰ ਕਾੱਬੂ ਕਰ ਲਿਆ ਜਦਕਿ ਦੂਜਾ ਭੱਜ ਗਿਆ। ਡੀਐਸਪੀ ਅਨੁਸਾਰ ਭਜੇ ਹੋਏ ਮੁਲਜ਼ਮ ਦਾ ਨਾਮ ਕੰਵਰ ਪਾਲ ਹੈ ਜਿਸਦੀ ਭਾਲ ਕੀਤੀ ਜਾ ਰਹੀ ਐ

Related posts

ਸੜਕ ਕਿਨਾਰੇ ਸੀਵਰੇਜ ਲਈ ਪੁੱਟੇ ਟੋਏ ਕਾਰਨ ਵਾਪਰਿਆ ਹਾਦਸਾ; 12 ਵੇਟਰਾਂ ਲਈ ਵਿਆਹ ਬਣਿਆ ਕਾਲ

htvteam

ਅੱਜ-ਕੱਲ ਐਵੇਂ ਵੀ ਹੋ ਜਾਂਦਾ ਹੈ

htvteam

ਕਰੋਨਾ ਦੀ ਸਾਰੀ ਵੈਕਸੀਨ ਆਪਣੇ ਹੱਥ ਕਰਨ ਨੂੰ ਫਿਰਦਾ ਆਹ ਦੇਸ਼, ਭਾਰਤ ਦੇ ਹੱਥ ਖਾਲੀ!

htvteam

Leave a Comment