Htv Punjabi
Punjab Video

ਲਓ ਜੀ ਗੁੰ-ਡਾ-ਗਰ-ਦੀ ਦੀ ਰੇਟ ਲਿਸਟ ਹੋਈ ਜਾਰੀ

ਲਓ ਜੀ ਜੇਕਰ ਤੁਸੀਂ ਵੀ ਕਿਸੇ ਦੇ ਤੋੜਨਾ ਚਾਹੁੰਦੇ ਹੋ ਹੱਡ ਪੈਰ, ਜਾ ਧਮਕਾਉਣਾ ਚਾਹੁੰਦੇ ਹੋ ਜਾਂ ਫਿਰ ਹਮੇਸ਼ਾ ਹਮੇਸ਼ਾ ਲਈ ਗੱਡੀ ਚੜਾਉਂਦਾ ਚਾਹੁੰਦੇ,, ਇਹ ਸ਼ਬਦ ਸਾਡੇ ਨਹੀਂ ਸੰਗੋਂ ਆਹ ਲਿਸਟ ਦੇ ਨੇ,,ਜਰਾ ਧਿਆਨ ਨਾਲ ਪੜ੍ਹ ਲਿਓ ਇਹ ਲਿਸਟ,,, ਕਿਉਂਕਿ ਹੁਣ ਇੰਨਾ ਕੰਮਾਂ ਦੀ ਰੇਟ ਲਿਸਟ ਜਾਰੀ ਹੋ ਚੁੱਕੀ,,, ਪਰ ਇਹ ਲਿਸਟ ਪੜ ਕੇ ਜਰਾ ਕਾਨੂੰਨ ਵੱਲ ਜਰੂਰ ਧਿਆਨ ਮਾਰ ਲਿਓ,,, ਦੇਖਿਓ ਕਿਤੇ ਆਪਣੀ ਕਿਸੇ ਨਾਲ ਕਿੜ ਕੜਵਾਉਣ ਲਈ ਤੁਸੀਂ ਲਿਸਟ ਦਾ ਇਸਤੇਮਾਲ ਕਰ ਲਓ ਪਰ ਬਾਅਦ ਦੇ ਵਿੱਚ ਫਿਰ ਥਾਣੇ ਕਚਹਿਰੀਆਂ ਦੇ ਵਿੱਚ ਤੁਸੀਂ ਨੱਕ ਰਾਗੜੇ ਦੇ ਰਹਿ ਜਾਵੋ,,,, ਦਾਸ ਜੀ ਕੀ ਇਸ ਰੇਟ ਲਿਸਟ ਦੇ ਵਿੱਚ ਲਿਖਿਆ ਗਿਆ,,,,,

ਡਰਾਉਣ ਧਮਕਉਣ ਦਾ ਰੇਟ 500 ਰੁਪਏ,ਹੱਡ ਪੈਰ ਤੋੜਨ ਦਾ ਰੇਟ 800 ਰੁਪਏ,ਜਾਨੋ ਮਾਰਨ ਦੇ 2000 ਰੁਪਏ,,,,,,
ਇਨ੍ਹਾਂ ਹੀ ਨਹੀਂ ਇਸ ਪੋਸਟ ਦੇ ਵਿੱਚ ਸਪੈਸ਼ਲ ਨੋਟ ਵੀ ਲਿਖਿਆ,,,,

– ਅਸੀਂ ਮਾੜੇ ਬੰਦੇ ਤੇ ਹੱਥ ਨੀ ਚੁਕਦੇ
– ਪੈਸੇ ਕੰਮ ਹੋਣ ਤੋਂ ਬਾਅਦ ਲਏ ਜਾਣਗੇ
– ਤਲਵਾਰਾਂ ਬੰਦੂਕਾਂ ਹਥਿਆਰ ਸਾਡੇ ਹੋਣਗੇ
– ਇਥੇ ਬੰਦਾ ਤਸੱਲੀ ਨਾਲ ਕੁੱਟਿਆ ਜਾਂਦਾ।

ਸਕਰੀਨ ਤੇ ਤੁਸੀਂ ਇਹ ਲਿਸਟ ਪੜ ਹੀ ਲਈ ਹੋਵੇਗੀ,, ਦਸ ਦਈਏ ਕਿ
ਇਹ ਪੋਸਟ ਪਾਈ ਗਈ ਹੈ ਪੋਲੂ ਬਦਮਾਸ਼ ਵੱਲੋਂ ਆਪਣੇ ਇੰਸਟਾ ਆਕਉਟ ਤੇ ਜੋ ਸ਼ਰੇਆਮ ਪੁਲਿਸ ਨੂੰ ਵੀ ਚੇਤਾਵਨੀ ਬਣਦੀ ਜਾ ਰਹੀ ਹੈ ਜਦ ਪੁਲਿਸ ਅਧਿਕਾਰੀਆਂ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਵਾਇਰਲ ਵੀਡੀਓ ਉਨ੍ਹਾਂ ਦੇ ਧਿਆਨ ਚ ਆ ਚੁਕੀ ਹੈ ਜਿਸ ਨੂੰ ਟੈਕਨੀਕਲ ਸੇਲ ਦੀ ਮਦਦ ਨਾਲ ਟਰੇਸ ਕੀਤਾ ਜਾ ਰਿਹਾ ਹੈ ਜਿਸ ਨੂੰ ਜਲਦ ਹਿਰਾਸਤ ਚ ਲੈਕੇ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਸੋਸ਼ਲ ਮੀਡੀਆ ਤੇ ਪੁਲਿਸ ਦੀ ਕੜੀ ਨਿਗਰਾਨੀ ਰਹਿੰਦੀ ਹੈ ਤਾਂ ਜੋ ਮਹੌਲ ਨੂੰ ਖਰਾਬ ਕਰਨ ਵਾਲੇ ਅਨਸਰਾਂ ਨੂੰ ਸਮੇ ਨਾਲ ਨੱਥ ਪਾਈ ਜਾ ਸਕੇ,,,,,,,

ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਖਿਲਾਫ ਅਸਲਾ ਐਕਟ ਤਹਿਤ ਮਾਮਾਲ ਵੀ ਦਰਜ ਕੀਤਾ ਜਾ ਚੁਕਾ ਹੈ।ਪਰ ਅਜਿਹੇ ਅਨਸਰਾਂ ਤੇ ਕੋਈ ਰੋਕ ਟੋਕ ਨਹੀਂ ।ਅਜਿਹੀ ਹੀ ਤਸਵੀਰ ਸਾਹਮਣੇ ਆਈ ਫਰੀਦਕੋਟ ਦੇ ਇੱਕ ਨੌਜਵਾਨ ਦੀ ਜਿਸਨੇ ਪੋੱਲੂ ਬਦਮਾਸ਼ ਨਾਮ ਦੀ ਆਈਡੀ ਬਣਾ ਕੇ ਅਜਿਹੀ ਪੋਸਟ ਵਾਇਰਲ ਕੀਤੀ ਗਈ ਹੈ ਜੋ ਕਾਫੀ ਚਰਚਾ ਚ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਸ ਹੁਣ ਆਹ ਕੁਝ ਦੇਖਣਾ ਬਾਕੀ ਸੀ

htvteam

ਆਹ ਦੇਖੋ ਚੱਲਦੇ ਵਿਧਾਨ ਸਭਾ ਸੈਸ਼ਨ ‘ਚ ਕਿਵੇਂ ਖੜਕੀ…

htvteam

ਜਵਾਈ ਆਪਣੇ ਸਹੁਰੇ ਨਾਲ ਹੀ ਕਰ ਗਿਆ ਆਹ ?

htvteam

Leave a Comment