Htv Punjabi
Punjab Video

ਕਰਫਿਊ ‘ਚ ਅੱਕੀ ਹੋਟਲ ‘ਚ ਰਹਿੰਦੀ ਗੋਰੀ ਮੇਮ ਨੇ ਲੁਧਿਆਣੇ ਸੜਕ ‘ਤੇ ਆਕੇ ਪੁਲਿਸ ਵਾਲਿਆਂ ਨਾਲ ਪਾਤਾ ਗਾਹ!

ਲੁਧਿਆਣਾ (ਸੁਰਿੰਦਰ ਸੋਨੀ) ਲੁਧਿਆਣਾ ਦੇ ਸਮਰਾਲਾ ਚੋਂਕ ਸਥਿਤ ਗੁਰਦੁਆਰਾ ਨਾਨਕਸਰ ਵਿੱਚ ਪਾਠ ਸਿੱਖਣ ਲਈ ਆਈ ਹੋਈ ਇੱਕ ਗੋਰੀ ਮੇਮ ਇਨ੍ਹੀ ਦਿਨੀ ਕੋਰੋਨਾ ਕਰਕੇ ਲਾਏ ਗਏ ਕਰਫਿਊ ਤੇ ਤਾਲਾਬੰਦੀ ਕਾਰਨ ਬੇਹੱਦ ਪਰੇਸ਼ਾਨ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਤੋਂ ਥੋੜੀ ਦੂਰੀ ਤੇ ਸਥਿਤ ਚੰਡੀਗੜ੍ਹ ਰੋਡ ਤੇ ਪੈਂਦੇ ਇਕ ਹੋਟਲ ਵਿੱਚ ਰਹਿ ਰਹੀ ਇਹ 58 ਸਾਲ ਔਰਤ ਯੌਰਪ ਦੇ ਬੈਲਜੀਅਮ ਦੇਸ਼ ਦੀ ਵਸਨੀਕ ਹੈ ਤੇ ਪਿਛਲੇ 6 ਮਹੀਨਿਆਂ ਤੋਂ ਇਥੇ ਰਹਿ ਰਹੀ ਐ।  ਇਨ੍ਹੀ ਦਿਨੀਂ ਇਹ ਔਰਤ ਪੁਲਿਸ ਵਾਲਿਆਂ ਤੋਂ ਕਾਫੀ ਖ਼ਫ਼ਾ ਐ ਤੇ ਕਹਿੰਦੀ ਐ ਕਿ ਉਹ ਸੜਕ ਤੇ ਘੁੰਮਣਾ ਫਿਰਨਾ ਚਾਉਂਦੀ ਹੈ ਗੁਰੂਦੁਆਰਾ ਜਾਣਾ ਚਾਹੁੰਦੀ ਹੈ ਪਰ ਪੁਲਿਸ ਹਮੇਸ਼ਾ ਹੀ ਉਸ ਤੇ ਹੀ ਨਜ਼ਰ ਰੱਖਦੀ ਹੈ ਅਤੇ ਪੁਲਿਸ ਮੁਲਾਜਮ ਉਸ ਨੂੰ ਧੱਕੇ ਨਾਲ ਹੋਟਲ ਰਹਿਣ ਲਈ ਕਹਿੰਦੀ ਹੈ।

ਇਸ ਦਾ ਕਾਰਨ ਇਹ ਮੰਨਿਆ ਜਾ ਰਿਹੈ ਕਿ ਕਿਤੇ ਨਾ ਕਿਤੇ ਇਹ ਔਰਤ ਆਪਣੇ ਦੇਸ਼ ਵਰਗੀ ਅਜਾਦੀ ਚਾਹੁੰਦੀ ਹੈ।
ਉੱਧਰ ਦੂਜੇ ਪਾਸੇ ਜਿਸ ਹੋਟਲ ‘ਚ ਇਹ ਗੋਰੀ ਮੇਮ ਰਹਿ ਰਹੀ ਸੀ ਉਸ ਹੋਟਲ ਦੇ ਮਾਲਿਕ ਦਾ ਕਹਿਣਾ ਹੈ ਕਿ ਇਹ ਔਰਤ ਕਾਫੀ ਦੇਰ ਤੋਂ ਉਨ੍ਹਾਂ ਦੇ ਹੋਟਲ ਵਿੱਚ ਰਹਿ ਰਹੀ ਸੀ ਪਰ ਹੁਣ ਇਸ ਕੋਲ ਪੈਸੇ ਵੀ ਖ਼ਤਮ ਹੋ ਗਏ ਨੇ ਪਰ ਇਸ ਦੇ ਬਾਵਜੂਦ ਉਨ੍ਹਾਂ ਲੋਕਾਂ ਨੇ ਇਸ ਔਰਤ ਨੂੰ ਹੋਟਲ ‘ਚ ਰੁਕਣ ਲਈ ਕਿਹਾ ਹੈ ਅਤੇ ਉਹ ਇਸ ਨੂੰ 3 ਵਕਤ ਦਾ ਖਾਣਾ ਵੀ ਮੁਹਈਆ ਕਰਵਾ ਰਹੇ ਨੇ ।

ਆਖ਼ਰ ਇਸ ਔਰਤ ਦਾ ਪੁਲਿਸ ਵਾਲਿਆਂ ਨਾਲ ਕੀ ਪੰਗਾ ਹੈ ਤੇ ਉਹ ਪੁਲਿਸ ਵਾਲਿਆਂ ਨਾਲ ਕਿਵੇਂ ਉਲਝ ਰਹੀ ਐ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ਖ਼ਬਰ….

Related posts

ਸ਼ੁਬਕਰਨ ਸਿੰਘ ਤੋਂ ਬਾਅਦ ਹੁਣੇ-ਹੁਣੇ ਇਕ ਹੋਰ ਕਿਸਾਨ ਨਾਲ ਵਾਪਰਿਆ ਭਾਣਾ

htvteam

ਦੇਖੋ ਜਦੋਂ ਗੁਰਦੁਆਰੇ ‘ਚ ਬੈਠਕੇ ਮੌਲਵੀ ਨੇ ਪੜ੍ਹਿਆ ਕੁਰਾਨ ਸ਼ਰੀਫ

htvteam

ਸੂਬੇ ਵਿੱਚ 1490 ਅਸਿਸਟੈਂਟ ਪ੍ਰੋਫੈਸਰਾਂ ਦੀ ਹੋਵੇਗੀ ਰੈਗੁਲਰ ਭਰਤੀ

Htv Punjabi

Leave a Comment