Htv Punjabi
Uncategorized

ਹੱਥ ਵੱਢ ਨਿਹੰਗਾਂ ਦੇ ਸਮਰਥਨ ਵਿੱਚ ਆਇਆ ਇੱਕ ਹੋਰ ਡੇਰੇ ਵਾਲਾ, ਕਹਿੰਦਾ ਉਹ ਗੁੱਟ ਵੱਢਣ ਨਾਲੋਂ ਵੀ ਕਰੇਗਾ ਮਾੜਾ ਹਸ਼ਰ

ਪਟਿਆਲਾ : ਇੱਥੋਂ ਦੀ ਸਨੌਰ ਸਥਿਤ ਸਬਜ਼ੀ ਮੰਡੀ ਵਿਖੇ ਕੁਝ ਕਥਿਤ ਨਿਹੰਗਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਥਾਣੇਦਾਰ ਹਰਜੀਤ ਸਿੰਘ ਦਾ ਗੁੱਟ ਵੱਢਣ ਤੋਂ ਬਾਅਦ ਪੁਲਿਸ ਵੱਲੋਂ 9 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਮਗਰੋਂ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।ਜਿੱਥੇ ਇੱਕ ਪਾਸੇ ਬੀਤੀ ਕੱਲ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਹਿਰਲ ਕਰਕੇ ਨਿਹੰਗ ਜੱਥੇਬੰਦੀ ਤਰਨਾ ਦਲ ਦੇ ਮੁਖੀ ਬਾਬਾ ਨਰਾਇਣ ਸਿੰਘ ਨੇ ਪੁਲਿਸ ਕਾਰਵਾਈ ਨੂੰ ਗਲਤ ਠਹਿਰਾਉਂਦਿਆਂ ਮੁਲਜ਼ਮ ਨਿਹੰਗਾਂ ਦਾ ਸੌ ਪ੍ਰਤੀਸ਼ਤ ਸਾਥ ਦੇਣ ਦਾ ਐਲਾਨ ਕੀਤਾ ਹੈ।ਉੱਥੇ ਦੂਜੇ ਪਾਸੇ ਪਟਿਆਲਾ ਦੀ ਸਮਾਣਾ ਤਹਿਸੀਲ ਦੇ ਨੇੜਲੇ ਪਿੰਡ ਕਦਰਬਾਦ ਵਿੱਚ ਬਣੇ ਹੋਏ ਇੱਕ ਡੇਰੇ ਦਾ ਮੁਖੀ ਹਰਜੀਤ ਸਿੰਘ ਵੀ ਹਮਲਾਵਰ ਨਿਹੰਗਾਂ ਦਾ ਪਿੱਠ ਠੋਕਦਾ ਦਿਖਾਈ ਦਿੱਤਾ।ਹਰਜੀਤ ਸਿੰਘ ਨੇ ਤਾਂ ਬਾਕੀਆਂ ਨਾਲੋਂ ਵੀ ਚਾਰ ਕਦਮ ਅੱਗੇ ਲੰਘਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਮੇਰੇ ਨਾਲ ਪੰਗਾ ਨਾ ਲਿਓ, ਨਹੀਂ ਤਾਂ ਮੈਂ ਥਾਣੇਦਾਰ ਦਾ ਗੁੱਟ ਵੰਡਣ ਵਾਲੀ ਘਟਨਾ ਨਾਲੋਂ ਵੀ ਮਾੜੀ ਕਰ ਸਕਦਾ ਹਾਂ।

ਦੱਸ ਦਈਏ ਕਿ ਹਰਜੀਤ ਸਿੰਘ ਨੇ ਸ਼ਰੇਆਮ ਕਿਹਾ ਸੀ ਕਿ ਪਟਿਆਲਾ ਅੰਦਰ ਪੁਲਿਸ ਵਾਲੇ ਦਾ ਹੱਥ ਵੱਢਣ ਵਾਲੇ ਨਿਹੰਗਾਂ ਨੇ ਬਿਲਕੁਲ ਠੀਕ ਕੀਤਾ ਹੈ ਪਰ ਜਿਸ ਤਰ੍ਹਾਂ ਪੁਲਿਸ ਬਲਵੇੜਾ ਦੇ ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋਈ ਹੈ, ਜੇਕਰ ਇੰਝ ਉਸ ਦੇ ਡੇਰੇ ਅੰਦਰ ਦਾਖਲ ਹੋਈ ਤਾਂ ਉਹ ਇਸ ਤੋਂ ਵੀ ਮਾੜਾ ਕਰ ਸਕਦੇ ਹਨ।ਹਰਜੀਤ ਸਿੰਘ ਨੇ ਧਮਕੀ ਦਿੱਤੀ ਕਿ ਉਹ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਨਸ਼ਾ ਵੇਚਣ ਜਾ ਰਿਹਾ ਹੈ ਤੇ ਜੇਕਰ ਇਸ ਦੌਰਾਨ ਕੋਈ ਪੁਲਿਸ ਵਾਲਾ ਉਸ ਨਾਲ ਸੰਬੰਧਤ ਗੁਰਦੁਆਰੇ ਵਿੱਚ ਦਾਖਲ ਹੋਇਆ ਤਾਂ ਉਸ ਦਾ ਹਸ਼ਰ ਥਾਣੇਦਾਰ ਹਰਜੀਤ ਸਿੰਘ ਨਾਲੋਂ ਵੀ ਮਾੜਾ ਹੋ ਸਕਦਾ ਹੈ।ਹਰਜੀਤ ਸਿੰਘ ਦੀ ਇਸ ਧਮਕੀ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੋਸ਼ ਹੈ ਕਿ ਉਹ ਵੀ ਬਲਵੇੜੇ ਗੁਰਦੁਆਰਾ ਖਿਚੜੀ ਸਾਹਿਬ ਵਾਂਗ ਇੱਥੇ ਭੁੱਕੀ ਬੀਜਦਾ ਸੀ, ਜਿਸ ਕੋਲੋਂ 5 ਕਿਲੋ ਡੋਡਾ ਪੋਸਟ ਬਰਾਮਦ ਕੀਤੀ ਗਈ ਹੈ।ਗ੍ਰਿਫਤਾਰੀ ਉਪਰੰਤ ਹਰਜੀਤ ਸਿੰਘ ਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਅਦਾਲਤ ਨੇ ਜ਼ੇਲ੍ਹ ਭੇਜ ਦਿੱਤਾ।

Related posts

ਪਤੀ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਸੀ ਆਹ ਕੰਮ, 3 ਸਾਲ ਬਾਅਦ ਹੋਇਆ ਮਾਮਲਾ ਦਰਜ

Htv Punjabi

ਪ੍ਰੇਮੀ ਨਾਲ ਫਰਾਰ ਹੋ ਰਹੀ ਸੀ ਭੈਣ, ਭਰਾ ਨੇ ਜਦੋਂ ਆਟੋ ‘ਤੇ ਪਿੱਛਾ ਕੀਤਾ ਤਾਂ ਸਭ ਖਤਮ

htvteam

ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲ 2014-18 ਦੇ ਵਿੱਚ 1.75 ਲੱਖ ਤੋਂ ਜਿ਼ਆਦਾ ਮਾਮਲੇ

Htv Punjabi

Leave a Comment