Htv Punjabi
corona news Punjab

ਥਾਣੇਦਾਰ ਹੱਥ ਵੱਢ ਕਾਂਡ ਦੀ ਨਵੀਂ ਵੀਡੀਓ ਆਈ ਸਾਹਮਣੇ, ਦੇਖੋ ਨਿਹੰਗ ਬਲਵਿੰਦਰ ਸਿੰਘ ਨੇ ਕਿਵੇਂ ਸ਼ੁਰੂ ਕੀਤੀ ਸੀ ਲੜਾਈ

ਪਟਿਆਲਾ : ਲੰਘੇ ਦਿਨੀਂ ਪਟਿਆਲਾ ਦੀ ਸਬਜ਼ੀ ਮੰਡੀ ਵਿਖੇ ਕੁਝ ਕਥਿਤ ਨਿਹੰਗਾਂ ਵੱਲੋਂ ਪੁਲਿਸ ਦੇ ਬੈਰੀਕੇਡ ਤੋੜ ਕੇ ਗੱਡੀ ਭਜਾਉਣ ਦੀ ਕੋਸਿ਼ਸ਼ ਕਰਲ ਤੋਂ ਸ਼ੁਰੂ 19ਹੋਈ ਖੂਨੀ ਲੜਾਈ ਨੂੰ ਲੈ ਕੇ ਭਾਵੇਂ ਕਿ ਹੁਣ ਬਹੁਤ ਕੁਝ ਸਾਫ ਹੋ ਚੁੱਕਿਆ ਹੈ ਪਰ ਇੱਕ ਸਵਾਲ ਅਜੇ ਵੀ ਰਹਿ ਰਹਿ ਕੇ ਸਾਰਿਆਂ ਦੇ ਦਿਮਾਗਾਂ ਵਿੱਚ ਉੱਠ ਰਿਹਾ ਹੈ ਕਿ ਆਖਰ ਅਜਿਹਾ ਕੀ ਹੋਇਆ ਸੀ ਕਿ ਕਥਿਤ ਨਿਹੰਗਾਂ ਨੇ ਬੈਰੀਕੇਡ ਤੋੜ ਕੇ ਉੱਥੋਂ ਭੱਜਣ ਦੀ ਕੋਸਿ਼ਸ਼ ਕੀਤੀ।ਇਨ੍ਹਾਂ ਸਵਾਲਾਂ ਦੌਰਾਨ ਹੁਣ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਬਲਵੇੜਾ ਦੇ ਗੁਰਦੁਆਰਾ ਖਿਚੜੀ ਸਾਹਿਬ ਅੰਦਰ ਬਣੇ ਡੇਰੇ ਦੇ ਮੁਖੀ ਕਥਿਤ ਨਿਹੰਗ ਬਲਵਿੰਦਰ ਸਿੰਘ ਖੂਨੀ ਲੜਾਈ ਤੋਂ ਪਹਿਲਾਂ ਪੁਲਿਸ ਨਾਲ ਉਲਝਦਾ ਦਿਖਾਈ ਦੇ ਰਿਹਾ ਹੈ।ਇੱਥੇ ਇਸ ਵੀਡੀਓ ਨੂੰ ਖੂਨੀ ਲੜਾਈ ਤੋਂ ਪਹਿਲਾਂ ਦੀ ਏਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਵੀਡੀਓ ਅੰਦਰ ਗੱਡੀ ‘ਚ ਬੈਠੇ ਕਥਿਤ ਨਿਹੰਗ ਬਲਵਿੰਦਰ ਸਿੰਘ ਦੀ ਸਫੈਦ ਗੱਡੀ ਦਾ ਸ਼ੀਸ਼ਾ ਖੁੱਲਾ ਹੈ ਤੇ ਉਹ ਪੁਲਿਸ ਨਾਲ ਬਹਿਸ ਕਰ ਰਿਹਾ ਹੈ, ਜਦਕਿ ਜਿਸ ਵੇਲੇ ਉਸ ਨੇ ਬੈਰੀਕੇਡ ਤੋੜੇ ਸਨ ਤਾਂ ਉਸ ਸਮੇਂ ਪੁਲਿਸ ਦੀਆਂ ਡਾਂਗਾਂ ਗੱਡੀ ਤੇ ਵੱਜ ਰਹੀਆਂ ਸਨ ਤੇ ਉਸ ਦੌਰਾਨ ਹੀ ਬਲਵਿੰਦਰ ਸਿੰਘ ਗੱਡੀ ਵਿੱਚੋਂ ਉਤਰ ਕੇ ਹਮਲਾਵਰ ਹੋ ਗਿਆ ਸੀ।

ਇਸ ਵਾਇਰਲ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਵਾਲੇ ਕਥਿਤ ਨਿਹੰਗ ਬਲਵਿੰਦਰ ਸਿੰਘ ਦੀ ਗੱਡੀ ਰੋਕਦੇ ਹਨ ਤੇ ਕਹਿੰਦੇ ਹਨ ਕਿ ਤੂੰ ਗੱਡੀ ਭਜਾ ਕੇ ਲਿਆਇਆ ਹੈ ਤੇ ਬਲਵਿੰਦਰ ਸਿੰਘ ਦੀ ਕਿਸੇ ਦਲੀਲ ਨਾਲ ਉਹ ਸਹਿਮਤ ਨਹੀਂ ਹਨ।ਏਸ ਮਗਰੋਂ ਗੱਡੀ ਦੀ ਡਰਾਈਵਿੰਗ ਸੀਟ ਤੇ ਬੈਠਾ ਕਥਿਤ ਨਿਹੰਗ ਸਿੰਘ ਪੁਲਿਸ ਵਾਲਿਆਂ ਨੂੰ ਧਮਕੀ ਦੇਣ ਦੇ ਅੰਦਾਜ਼ ਵਿੱਚ ਕੁਝ ਚਲਾਉਣ ਦੀ ਗੱਲ ਕਹਿਕੇ ਗਾਲਾਂ ਕੱਢਦਾ ਹੋਇਆ ਤਲਵਾਰ ਲੈ ਕੇ ਗੱਡੀ ‘ਚੋਂ ਹੇਠਾਂ ਉਤਰ ਆਉਂਦਾ ਹੈ ਤੇ ਗਾਲ੍ਹਾਂ ਕੱਢਦਾ ਹੋਇਆ ਮੌਕੇ ਤੇ ਵੀਡੀਓ ਬਣਾਉਣ ਵਾਲੇ ਨੂੰ ਵੀ ਗਾਲ੍ਹਾਂ ਦਾ ਬੌਛਾਰ ਦੌਰਾਨ ਹੀ ਧਮਕੀਆਂ ਦੇਣ ਲੱਗ ਪੈਂਦਾ ਹੈ।ਇਸ ਦੌਰਾਨ ਬਲਵਿੰਦਰ ਸਿੰਘ ਦੀ ਤਲਵਾਰ ਹਵਾ ‘ਚ ਲਹਿਰਾਉਂਦੀ ਹੈ ਤੇ ਇੰਝ ਜਾਪਦਾ ਹੈ ਜਿਵੇਂ ਵੀਡੀਓ ਬਣਾਉਣ ਵਾਲਾ ਸ਼ਕਸ਼ ਡਰ ਜਾਂਦਾ ਹੈ ਤੇ ਵੀਡੀਓ ਉੱਥੇ ਹੀ ਬੰਦ ਹੋ ਜਾਂਦੀ ਹੈ।

ਕੁੱਲ ਮਿਲਾ ਕੇ 19 ਸਕਿੰਟ ਦੀ ਇਸ ਵੀਡੀਓ ਨੂੰ ਕਥਿਤ ਨਿਹੰਗਾਂ ਨਾਲ ਪੁਲਿਸ ਦੇ ਖੂਨੀ ਟਕਰਾਅ ਤੋਂ ਪਹਿਲਾਂ ਦੀ ਮੰਨਿਆ ਜਾ ਰਿਹਾ ਹੈ ਤੇ ਇਸ ਵੀਡੀਓ ਨੇ ਉਨ੍ਹਾਂ ਕੁਝ ਲੋਕਾਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ, ਜਿਹੜੇ ਇਨ੍ਹਾਂ ਕਥਿਤ ਨਿਹੰਗਾਂ ਦੇ ਸਮਰਥਨ ਵਿੱਚ ਉਤਰਦੇ ਹੋਏ ਇਹ ਕਹਿਣ ਲੱਗ ਪਏ ਹਨ ਕਿ ਪੁਲਿਸ ਵਾਲਿਆਂ ਨੇ ਪਹਿਲਾਂ ਬਲਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਨਾਲ ਧੱਕਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਇਹ ਤਕਰਾਰ ਸ਼ੁਰੂ ਹੋਈ।ਹਾਲਾਂਕਿ ਇਹ ਵੀਡੀਓ ਕਿਸ ਨੇ ਸ਼ੂਟ ਕੀਤੀ ਤੇ ਉਸ ਮੌਕੇ ਦੀ ਹੈ ਵੀ ਜਾਂ ਨਹੀਂ ਇਸ ਗੱਲ ਦੀ ਤਾਂ ਹਜੇ ਕੋਈ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਜਿਸ ਤਰ੍ਹਾਂ ਦੀ ਗੱਡੀ ਲੈ ਕੇ ਤੇ ਜਿਸ ਤਰ੍ਹਾਂ ਦਾ ਬਾਣਾ ਪਾਈ ਬਲਵਿੰਦਰ ਸਿੰਘ ਦਿਖਾਈ ਦੇ ਰਿਹਾ ਹੈ।ਇਹ ਉਸ ਸਾਰੇ ਕਾਂਡ ਮੌਕੇ ਹਾਲਾਤਾਂ ਨਾਲ ਹੂਬਹੂ ਮਿਲਦਾ ਹੈ।ਹੁਣ ਵੇਖਣਾ ਇਹ ਹੋਵੇਗਾ ਕਿ ਇਸ ਵੀਡੀਓ ਨੂੰ ਹੁਣ ਪੁਲਿਸ ਅੱਗੇ ਕਿਸ ਤਰ੍ਹਾਂ ਸਬੂਤ ਵੱਜੋਂ ਲੈਂਦੀ ਹੈ।

Related posts

ਆਹ ਦੇਖੋ ਇਹ ਔਰਤਾਂ ਕੀ ਕਰਨ ਜਾ ਰਹੀਆਂ ਸਨ, ਚੋਰੀ ਕੀਤੇ 5 ਮਹੀਨੇ ਦੇੇ ਬੱਚੇ ਦੇ ਨਾਲ

Htv Punjabi

ਦੇਖੋ ਕਿਵੇਂ ਜਾਨ ਬਚਾ ਕੇ ਪਾਕਿਸਤਾਨ ਤੋਂ ਵਾਪਿਸ ਆਇਆ “ਦੇਸੀ ਜੇਮਜ਼ ਬਾਂਡ”

htvteam

ਹੁਣੇ-ਹੁਣੇ ਪੰਜਾਬ ‘ਚ ਵਾਪਰਿਆ ਰੂਹ ਕੰਬਾਊ ਹਾਦਸਾ

htvteam

Leave a Comment