ਬਠਿੰਡਾ : ਕਿੰਨਰ ਯਾਨੀ ਕਿ ਹਿਜੜਾ ਜਿਸ ਨੂੰ ਕਿ ਸਮਾਜ ਵਿੱਚ ਲੋਕ ਇੱਜ਼ਤ ਦੇਣ ਲਈ ਮਹੰਤ ਜੀ ਵੀ ਕਹਿਕੇ ਬੁਲਾਉਂਦੇ ਹਨ।ਇਹ ਨਾਂ ਲੈਂਦਿਆਂ ਹੀ ਅੱਖਾਂ ਅੱਗੇ ਤਸਵੀਰ ਆ ਜਾਂਦੀ ਹੈ ਤਾੜੀਆਂ ਮਾਰਦੇ ਗਾਲ੍ਹਾਂ ਕੱਢਦੇ, ਨੰਗੇ ਹੋ ਕੇ ਲੋਕਾਂ ਨੂੰ ਅਸ਼ਲੀਲ ਇਸ਼ਾਰੇ ਕਰਦੇ ਅਤੇ ਕਿਤੇ ਕਿਤੇ ਕੁਝ ਲੋਕਾਂ ਨੂੰ ਕੁੱਟਦੇ ਹੋਏ ਅਜਿਹੇ ਲੋਕ ਜਿਨ੍ਹਾਂ ਦਾ ਭੇਸ ਤਾਂ ਜ਼ਨਾਨੀਆਂ ਵਾਲਾ ਹੁੰਦਾ ਹੈ ਪਰ ਆਵਾਜ਼ ਮਰਦਾਨਾ ਹੁੰਦੀ ਹੈ ਤੇ ਇਨ੍ਹਾਂ ਦੀ ਖਾਸ ਪਹਿਚਾਣ ਐ ਗੱਲ ਗੱਲ ਤੇ ਦੋਵਾਂ ਹੱਥਾਂ ਨਾਲ ਤਾੜੀ ਮਾਰ ਕੇ ਸਾਹਮਣੇ ਵਾਲੇ ਨੂੰ ਸੰਬੋਧਨ ਕਰਨਾ।ਇਹ ਤਾਂ ਸੀ ਕਿੰਨਰ ਭਾਈਚਾਰੇ ਦੀ ਉਹ ਤਸਵੀਰ ਜੋ ਲੋਕਾਂ ਨੇ ਅਕਸਰ ਵੇਖੀ ਹੋਵੇਗੀ।ਪਰ ਕੋਰੋਨਾ ਵਾਇਰਸ ਦੇ ਇਸ ਦੌਰ ਦੌਰਾਨ ਬਠਿੰਡਾ ‘ਚ ਸਲਮਾ ਨਾਮ ਦੀ ਇੱਕ ਕਿੰਨਰ ਨੇ ਅਜਿਹਾ ਕੰਮ ਕੀਤਾ ਹੈ ਜਿਸ ਨੇ ਆਪਣੇ ਭਾਈਚਾਰੇ ਦੀ ਮਾੜੀ ਤਸਵੀਰ ਨੂੰ ਮਿੰਟਾਂ ‘ਚ ਬਦਲ ਕੇ ਰੱਖ ਦਿੱਤਾ ਹੈ।ਜੀ ਹਾਂ ਇਹ ਬਿਲਕੁਲ ਸੱਚ ਐ ਤੇ ਇਹ ਸੱਚ ਵੀ ਸਲਮਾ ਨੇ ਕੋਈ ਲੁੱਕ ਛਿਪ ਕੇ ਪੇਸ਼ ਨਹੀਂ ਕੀਤਾ ਬਲਕਿ ਪੇਸ਼ ਕੀਤਾ ਹੈ ਹਕੀਕਤ ਟੀਵੀ ਪੰਜਾਬੀ ਦੇ ਕੈਮਰੇ ਦੇ ਬਿਲਕੁਲ ਸਾਹਮਣੇ।
ਦੱਸ ਦਈਏ ਕਿ ਕੋਰੋਨਾ ਕਾਰਨ ਪਿਛਲੇ 23 ਦਿਨਾਂ ਤੋਂ ਚੱਲ ਰਹੇ ਕਰਫਿਊ ਤੇ ਲਾਕਡਾਊਨ ਦੌਰਾਨ ਜਿਓਂ ਜਿਓਂ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਭੁੱਖੇ ਲੋਕ ਸੜਕਾਂ ਤੇ ਮਾਰੇ ਮਾਰੇ ਫਿਰ ਰਹੇ ਹਨ।ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਆਪਣਿਆਂ ਦੇ ਹੀ ਅੰਤਿਮ ਦਰਸ਼ਨ ਕਰਨੇ ਵੀ ਨਸੀਬ ਨਹੀਂ ਹੋ ਰਹੇ, ਉਸ ਨੂੰ ਦੇਖਦਿਆਂ ਸਲਮਾ ਮਹੰਤ ਬੇਹੱਦ ਦੁਖੀ ਹੈ।ਐਨੀ ਦੁਖੀ ਕਿ ਇਸ ਦੁੱਖ ਵਿੱਚ ਭਾਵੁਕ ਹੋ ਕੇ ਉਸ ਨੇ ਆਪਣੀ ਜ਼ਮੀਨ ਜਾਇਦਾਦ ਘਰ ਦਾ ਇੱਕ ਇੱਕ ਭਾਂਡਾ ਆਪਣੀ ਸਾਰੀ ਜਿ਼ੰਦਗੀ ਦੀ ਕਮਾਈ, ਕੰਨ ਨੱਕ ਅਤੇ ਹੱਥਾਂ ‘ਚ ਪਾਏ ਸੋਨੇ ਦੇ ਗਹਿਣੇ ਤੇ ਜਿ਼ੰਦਗੀ ਭਰ ਲੋਕਾਂ ਕੋਲੋਂ ਵਧਾਈਆਂ ਦੇ ਰੂਪ ਵਿੱਚ ਇੱਕਠੇ ਕੀਤੇ ਮਹਿੰਗੇ ਮਹਿੰਗੇ ਸੂਟ ਤੇ ਇੱਥੋਂ ਤੱਕ ਕਿ ਘਰ ਦੀ ਇੱਕ ਇੱਕ ਇੱਟ ਆਪਣੀ ਮਰਜ਼ੀ ਨਾਲ ਸਰਕਾਰ ਨੂੰ ਇਹ ਕਹਿੰਦਿਆਂ ਦਾਨ ਦੇ ਦਿੱਤੀ ਹੈ ਕਿ ਉਹ ਇਹ ਸਾਰਾ ਕੁਝ ਵੇਚ ਕੇ ਗਰੀਬਾਂ ਨੂੰ ਰੋਟੀ, ਦਵਾਈਆਂ ਤੇ ਉਨ੍ਹਾਂ ਦੇ ਇਲਾਜ ਲਈ ਕੋਈ ਹਸਪਤਾਲ ਜਾਂ ਡਿਸਪੈਂਸਰੀ ਖੋਲੇ, ਜਿਸ ਨਾਲ ਕੋਰੋਨਾ ਵਰਗੀ ਮਹਾਂਮਾਰੀ ਵਿੱਚ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।
ਆਖਰ ਕੌਣ ਐ ਇਹ ਸਲਮਾ ਮਹੰਤ ਤੇ ਕਿਹੋ ਜਿਹੀ ਐ ਉਸ ਦੀ ਉਹ ਜਾਇਦਾਦ ਕੱਪੜਾ, ਭਾਂਡੇ, ਗਹਿਣੇ ਤੇ ਹੋਰ ਸਾਰਾ ਕੁਝ ਜਿਸ ਨੂੰ ਉਸ ਨੇ ਦਾਨ ਕਰਨ ਲੱਗਿਆਂ ਇੱਕ ਮਿੰਟ ਵੀ ਨੀਂ ਲਾਇਆ, ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਹਕੀਕਤ ਟੀਵੀ ਪੰਜਾਬੀ ਦੀ ਇਹ ਖਾਸ ਵੀਡੀਓ ਰਿਪੋਰਟ,,,,,,,,,,,,