ਸੰਗਰੂਰ ; ਜਿੱਥੇ ਪੂਰੇ ਵਿਸ਼ਵ ਵਿੱਚ ਇੱਕ ਪਾਸੇ ਕੋਰੋਨਾ ਨੇ ਆਪਣਾ ਆਤੰਕ ਮਚਾ ਰੱਖਿਆ ਹੈ, ਉਥੇ ਦੇਸ਼ ਵਿੱਚ ਇਸ ਦੇ ਕਈ ਪਾਜ਼ੀਟਿਵ ਪੱਖ ਵੀ ਸਾਹਮਣੇ ਆ ਰਹੇ ਹਨ,ਜਿਸ ਵਿੱਚ ਨਦੀਆਂ ਵਿੱਚ ਵਹਿਣ ਵਾਲਾ ਫੈਕਟਰੀਆਂ ਦਾ ਕੈਮੀਕਲ ਵਾਲਾ ਕਾਲਾ ਅਤੇ ਗੰਦਾ ਪਾਣੀ ਹੁਣ ਬਿਲਕੁਲ ਸਾਫ ਹੋ ਚੁੱਕਿਆ ਹੈ ਜਿਸ ਕਾਰਨ ਲੋਕ ਬੇਹੱਦ ਖੁਸ਼ ਹਨ।ਦੱਸ ਦਈਏ ਕਿ ਕੋਰੋਨਾ ਇੱਕ ਅਜਿਹੀ ਮਹਾਂਮਾਰੀ ਜਿਸ ਦੇ ਕਾਰਨ ਵਿਸ਼ਵ ਦੇ ਕਈ ਵੱਡੇ ਵਿਕਸਿਤ ਦੇਸ਼ ਵੀ ਆਪਣੇ ਹੱਥ ਖੜੇ ਕਰ ਚੁੱਕੇ ਹਨ, ਲੱਖਾਂ ਦੀ ਤਾਦਾਦ ਵਿੱਚ ਮੌਤਾਂ ਹੋ ਰਹੀਆਂ ਹਨ ਪਰ ਇਸੀ ਦੌਰਾਨ ਇੱਕ ਚੰਗੀ ਖਬਰ ਵੀ ਆਈ ਹੈ।ਕੋਰੋਨਾ ਦਾ ਪਾਜ਼ੀਟਿਵ ਪੱਖ ਵੀ ਸਾਹਮਣੇ ਆ ਰਿਹਾ ਹੈ, ਜਿੱਥੇ ਪਾਲਿਊਸ਼ਨ ਵਿੱਚ ਬੇਹੱਦ ਕਮੀ ਨਜ਼ਰ ਆਈ ਹੈ, ਉੱਥੇ ਨਦੀਆਂ ਵਿੱਚ ਵਹਿਣ ਵਾਲਾ ਫੈਕਟਰੀਆਂ ਦਾ ਗੰਦਾ ਅਤ ਕੈਮੀਕਲ ਵਾਲਾ ਪਾਣੀ ਆਉਣ ਨਾਲ ਦੂਸਿ਼ਤ ਹੋਈ ਨਦੀਆਂ ਹੁਣ ਸਾਫ ਹੋਣ ਲੱਗੀਆਂ ਹਨ।ਜਿਸ ਕੰਮ ਨੂੰ ਸਰਕਾਰ ਹਜ਼ਾਰਾਂ ਕਰੋੜਾ ਰੁਪਏ ਖਰਚ ਕਰਕੇ ਵੀ ਨਹੀਂ ਕਰ ਪਾਈ।ਉਹ ਇਸ 21 ਦਿਨ ਦੇ ਲਾਕਡਾਊਨ ਦੇ ਕਾਰਨ ਸੰਭਵ ਹੋ ਗਿਆ।ਇਹ ਤਸਵੀਰਾਂ ਸੰਗਰੂਰ ਦੀ ਘੱਗਰ ਨਦੀ ਦੀਆਂ ਹਨ ਜਿਸ ਵਿੱਚ ਹਰ ਸਮੇਂ ਫੈਕਟਰੀਆਂ ਦਾ ਕਾਲਾ ਕੈਮੀਕਲ ਵਾਲਾ ਗੰਦਾ ਪਾਣੀ ਵਹਿੰਦਾ ਸੀ।ਜਿਸ ਦੇ ਕਾਰਨ ਉਸ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਕਈ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿੱਥੇ ਚਮੜੀ ਦੀ ਬੀਮਾਰੀਆਂ ਅਤੇ ਕੈਂਸਰ ਤੱਕ ਦੀ ਬੀਮਾਰੀਆਂ ਸ਼ਾਮਿਲ ਸਨ ਪਰ ਹੁਣ ਇਸ ਦਰਿਆ ਵਿੱਚ ਪਾਣੀ ਬਿਲਕੁਲ ਸਾਫ ਆ ਰਿਹਾ ਹੈ ਜਿਹੜਾ ਕਿ ਪਹਿਲੇ ਦੇ ਮੁਕਾਬਲੇ ਬਿਲਕੁਲ ਉਲਟ ਹੈ, ਜਿਸ ਕੇ ਕਾਰਨ ਲੋਕ ਬੇਹੱਦ ਖੁਸ਼ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ 90 ਪ੍ਰਤੀਸ਼ਤ ਤੋਂ ਜਿ਼ਆਦਾ ਪਾਣੀ ਸਾਫ ਹੋ ਗਿਆ ਹੈ।ਜਿਸ ਤੇ ਕਿ ਉੱਥੇ ਦੇ ਲੋਕ ਕਹਿੰਦੇ ਹਨ ਕਿ ਉਹ ਚਾਹੁੰਦੇ ਹਨ ਕਿ ਸਰਕਾਰਾਂ ਇਸ ਨੂੰ ਅਜਿਹਾ ਹੀ ਬਣਾਏ ਰੱਖਣ ਪਹਿਲਾਂ ਇਸ ਪਾਣੀ ਨਾਲ ਅਸੀਂ ਕੱਪੜੇ ਧੋਂਦੇ ਅਤੇ ਇਹ ਪਾਣੀ ਆਪਣੇ ਖੇਤਾਂ ਵਿੱਚ ਪਾਣੀ ਦੇਣ ਦੇ ਕੰਮ ਆਉਂਦੇ ਸਨ ਅਤੇ ਸਾਡੇ ਪਸ਼ੂਆਂ ਨੂੰ ਵੀ ਜਿੱਥੇ ਪਾਣੀ ਪਿਲਾਉਣ ਅਤੇ ਨਹਾਉਣ ਕਰਨ ਦੇ ਲਈ ਲੈ ਕੇ ਆਉਂਦੇ ਸਨ।ਜਿਸ ਕਾਲੇ ਪਾਣੀ ਨੂੰ ਦੇਖ ਕੇ ਅਸੀਂ ਬਹੁਤ ਦੁਖੀ ਹੁੰਦੇ ਸੲ ਅਤੇ ਇਹ ਹੁਣ ਬੇਹੱਦ ਸਾਫ ਹੋ ਚੁੱਕਿਆ ਹੈ।
ਉੱਧਰ ਦੂਜੇ ਪਾਸੇ ਕਈ ਸਮਾਜਸੇਵੀ ਲੋਕਾਂ ਦਾ ਵੀ ਕਹਿਣਾ ਹੈ ਕਿ ਜਿਨ੍ਹਾਂ ਨਦੀਆਂ ਵਿੱਚ ਵਹਿਣ ਵਾਲੇ ਕਾਲੇ ਪਾਣੀ ਦੇ ਖਿਲਾਫ ਆਵਾਜ਼ ਚੁੱਕੀ ਸੀ ਉਹ ਵੀ ਖੁਸ਼ ਨਜ਼ਰ ਆ ਰਹੇ ਹਨ।ਇਸ ਤੇ ਸਮਾਜਸੇਵੀ ਡਾਕਟਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਲਾਕਡਾਊਨ ਦੇ ਕਰਨ ਬੰਦ ਹੋਈਆਂ ਫੈਕਟਰੀਆਂ ਦੇ ਕਾਰਨ ਇਸ ਵਿੱਚ ਗੰਦਾ ਪਾਣੀ ਆਉਣਾ ਬੰਦ ਹੋ ਗਿਆ ਹੈ।ਜਿਸ ਦੇ ਕਾਰਨ ਇਹ ਨਦੀਆਂ ਬਿਲਕੁਲ ਸਾਫ ਹੋ ਗਈਆਂ ਹਨ।ਹੁਣ ਇਨ੍ਹਾਂ ਫੈਕਟਰੀਆਂ ਦੇ ਪਾਣੀ ਤੇ ਸਰਕਾਰ ਨੂੰ ਪਾਬੰਦੀ ਲਾ ਦੇਣੀ ਚਾਹੀਦੀ ਹੈ।