ਚੰਡੀਗੜ੍ਹ : ਕੋਰੋਨਾਵਾਇਰਸ ਸਰੀਰ ਦੇ ਕਿਸ ਅੰਗ ਨੂੰ ਸਭ ਤੋਂ ਜਿ਼ਆਦਾ ਪ੍ਰਭਾਵਿਤ ਕਰਦਾ ਹੈ, ਕੀ ਹਰ ਬਜ਼ੁਰਗ ਤੇ ਕੋਰੋਨਾ ਦਾ ਹਮਲਾ ਜਾਨਲੇਵਾ ਹੈ ? ਕੀ ਲਾਕਡਾਊਨ ਖਤਮ ਹੋਣ ਦੇ ਬਾਅਦ ਵਾਇਰਸ ਦਾ ਖਤਰਾ ਰਹੂਗਾ ?, ਅਜਿਹੇ ਕਈ ਸਵਾਲ ਇਸ ਸਮੇਂ ਸਭ ਦੇ ਦਿਮਾਗ ਵਿੱਚ ਚੱਲ ਰਹੇ ਹਨ।ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਆਲ ਇੰਡੀਆ ਰੇਡੀਓ ਨੇ ਜਾਰੀ ਕੀਤੇ ਹਨ।ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਨਵੀਂ ਦਿੱਲੀ ਦੇ ਮਾਹਿਰ ਡਾਕਟਰ ਨਰੇਸ਼ ਗੁਪਤਾ ਨੇ ਦਿੱਤੇ ਹਨ।
- ਕੋਰੋਨਾ ਵਾਇਰਸ ਸਰੀਰ ਦੇ ਕਿਸ ਅੰਗ ਨੂੰ ਜਿ਼ਆਦਾ ਪ੍ਰਭਾਵਿਤ ਕਰਦਾ ਹੈ ?
ਕੋਰੋਨਾ ਵਾਇਰਸ ਕਿਡਨੀ ਅਤੇ ਫੇਫੜਿਆਂ ਤੇ ਅਟੈਕ ਕਰਦਾ ਹੈ ਪਰ ਜਿ਼ਆਦਾਤਰ ਮਾਮਲਿਆਂ ਵਿੱਚ ਇਸ ਦਾ ਅਸਰ ਫੇਫੜਿਆਂ ਤੇ ਦੇਖਿਆ ਜਾਂਦਾ ਹੈ।ਇਹ ਫੇਫੜਿਆਂ ਵਿੱਚ ਸੋਜਿਸ਼ ਪੈਦਾ ਕਰਦਾ ਹੈ ਜਿਸ ਨੂੰ ਨਿਮੋਨੀਆ ਕਹਿੰਦੇ ਹਨ।ਕੋਰੋਨਾਵਾਇਰਸ ਸਰੀਰ ਦੀ ਅੰਤੜੀਆਂ ਅਤੇ ਕਿਡਨੀਆਂ ਵਿੱਚ ਵੀ ਜਾ ਸਕਦਾ ਹੈ।ਫੇਫੜੇ ਇਸ ਵਾਇਰਸ ਦਾ ਪ੍ਰੇਵਸ਼ ਦੁਆਰ ਹੈ ਇਸ ਲਈ ਸਭ ਤੋਂ ਜਿ਼ਆਦਾ ਡੈਮੇਜ ਇਹੀ ਹੁੰਦਾ ਹੈ ਇਸ ਲਈ ਆਕਸੀਜਨ ਅਤੇ ਵੈਂਟੀਲੇਟਰ ਦੀ ਜ਼ਰੂਰਤ ਪੈਂਦੀ ਹੈ।
2. ਕੋਰੋਨਾਵਾਇਰਸ ਫੇਫੜਿਆਂ ਤੇ ਕਿਵੇਂ ਹਮਲਾ ਕਰਦਾ ਹੈ ?
ਇਹ ਵਾਇਰਸ ਫੇਫੜਿਆਂ ਤੇ ਦੋ ਤਰ੍ਹਾਂ ਨਾਲ ਹਮਲਾ ਕਰਦਾ ਹੈ।ਪਹਿਲਾ, ਫੇਫੜਿਆਂ ਵਿੱਚ ਸੋਜਿਸ਼ ਕਾਰਨ ਨਿਮੋਨੀਆ ਹੋ ਜਾਂਦਾ ਹੈ।ਦੂਸਰਾ, ਖੂਨ ਨੂੰ ਫੇਫੜਿਆਂ ਵਿੱਚ ਜਮਾਂ ਦਿੰਦਾ ਹੈ ਅਤੇ ਨੱਕ ਦੇ ਦੁਆਰਾ ਲਈ ਗਈ ਆਕਸੀਜਨ ਨੂੰ ਖੂਨ ਵਿੱਚ ਨਹੀਂ ਜਾਣ ਦਿੰਦਾ।ਖਾਂਸੀ ਜ਼ੁਕਾਮ ਵੀ ਵਾਇਰਲ ਇਨਫੈਕਸ਼ਨ ਹੁੰਦਾ ਹੈ, ਜਿਹੜਾ ਗਲੇ, ਨੱਕ, ਮੂੰਹ ਤੱਕ ਹੀ ਸੀਮਿਤ ਰਹਿੰਦਾ ਹੈ।ਇਸ ਵਿੱਚ ਸਾਹ ਲੈਣ ਵਿੱਚ ਤਕਲੀਫ ਨਹੀਂ ਹੁੰਦੀ।
ਸਾਡੇ ਸਰੀਰ ਵਿੱਚ ਦੋ ਫੇਫੜੇ ਹੁੰਦੇ ਹਨ, ਜੇਕਰ ਇੱਕ ਵਿੱਚ ਨਿਮੋਨੀਆ ਹੋ ਜਾਵੇ ਤਾਂ ਦੂਸਰੇ ਕੰਮ ਕਰਦਾ ਰਹੇਗਾ ਅਤੇ ਸਾਹ ਲੈਣ ਵਿੱਚ ਦਿੱਕਤ ਨਹੀਂ ਹੋਵੇਗੀ।ਜੇਕਰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਤਾਂ ਇੱਕ ਗੱਲ ਸਾਫ ਹੈ ਕਿ ਪ੍ਰਭਾਵ ਬਹੁਤ ਜਿ਼ਆਦਾ ਹੈ।ਇਹ ਕੋਵਿਡ 19 ਦਾ ਪ੍ਰਭਾਵ ਹੋ ਸਕਦਾ ਹੈ।ਅਜਿਹਾ ਹੋਣ ਤੇ ਤੁਰੰਤ ਡਾਕਟਰ ਨੂੰ ਦਿਖਾਉਣ।
3.ਕੀ ਹਰ ਬਜ਼ੁਰਗ ਤੇ ਕੋਰੋਨਾ ਦਾ ਹਮਲਾ ਜਾਨਲੇਵਾ ਹੈ ?
60 ਸਾਲ ਤੋਂ ਉੱਪਰ ਦੇ ਲੋਕਾਂ ਦੇ ਲਈ ਇਹ ਜਾਨਲੇਵਾ ਹੈ, ਉਨ੍ਹਾਂ ਨੂੰ ਬਚਾਅ ਦੀ ਜ਼ਰੂਰਤ ਹੈ ਪਰ ਡਰਨ ਦੀ ਗੱਲ ਨਹੀਂ।ਕੋਰੋਨਾਵਾਇਰਸ ਅਜਿਹੇ ਬਜ਼ੁਰਗਾਂ ਦੇ ਲਈ ਜਿ਼ਆਦਾ ਖਤਰਾ ਪੈਦਾ ਕਰਦਾ ਹੈ ਜਿਹੜਾ ਬਲੱਡ ਪ੍ਰੈਸ਼ਰ, ਮਧੂਮੇਹ, ਕੈਂਸਰ ਜਾਂ ਲੰਬੇ ਸਮੇਂ ਤੋਂ ਕਿਸੀ ਬੀਮਾਰੀ ਤੋਂ ਪਰੇਸ਼ਾਨ ਹੈ।
4. ਜੇਕਰ ਖਾਂਸੀ ਕਈ ਦਿਨ ਤੱਕ ਆਵੇ ਤਾਂ ਕੋਰੋਨਾ ਦਾ ਖਤਰਾ ਤਾਂ ਨਹੀਂ ?
ਖਾਂਸੀ ਆਣਾ ਆਮ ਗੱਲ ਹੈ, ਇਸ ਨਾਲ ਘਬਰਾਉਣ ਨਹੀਂ।ਕਈ ਵਾਰ ਨਾਰਮਲ ਖਾਂਸੀ ਠੀਕ ਹੋਣ ਵਿੱਚ ਵੀ 7 ਦਿਨ ਜਾਂ ਉਸ ਤੋਂ ਜਿ਼ਆਦਾ ਦਾ ਸਮਾਂ ਲੱਗ ਜਾਂਦਾ ਹੈ।ਪਹਿਲਾਂ ਲੋਕ ਇਸ ਨੂੰ ਟੀਬੀ ਸਮਝ ਲੈਂਦੇ ਸਨ ਪਰ ਹੁਣ ਕੋਰੋਨਾ ਦਾ ਪ੍ਰਭਾਵ ਮੰਨ ਲੈਂਦੇ ਹਨ।ਕਿਸੇ ਵੀ ਮਰੀਜ਼ ਨੂੰ ਉਦੋਂ ਤੱਕ ਤੱਕ ਪਰੇਸ਼ਾਨ ਨਹੀਂ ਹੋਣਾ ਹੈ ਜਦ ਤੱਕ ਤੁਹਾਨੂੰ ਕਿਸੇ ਪ੍ਰਭਾਵਿਤ ਦੇ ਸੰਪਰਕ ਵਿੱਚ ਨਾ ਆਏ ਹਨ।ਤੁਸੀਂ ਚਾਹੋ ਤਾਂ ਆਰੋਗਯ ਸੇਤੁ ਐਪ ਡਾਊਨਲੋਡ ਕਰ ਲਵੋ।ਇਸ ਵਿੱਚ ਕੁਝ ਸਵਾਲ ਪੁੱਛੇ ਜਾਂਦੇ ਹੈਂ ਉਸ ਦਾ ਉੱਤਰ ਦੇਵੋ।ਤੁਸੀਂ ਆਸਾਨੀ ਨਾਲ ਜਾਣ ਪਾਓਗੇ ਕਿ ਤੁਹਾਨੂੰ ਕੋਰੋਨਾ ਪ੍ਰਭਾਵਿਤ ਦਾ ਖਤਰਾ ਹੈ ਜਾਂ ਨਹੀਂ।
5. ਕਿੰਨੇ ਤਾਪਮਾਨ ਤੇ ਵਾਇਰਸ ਨਸ਼ਟ ਹੁੰਦਾ ਹੈ ?
ਗਰਮੀਆਂ ਆ ਗਈ ਹਨ ਅਤੇ ਤਾਪਮਾਨ ਵੱਧ ਰਿਹਾ ਹੈ।ਕੁਝ ਲੋਕ ਸੋਚ ਰਹੇ ਹਨ ਜਲਦ ਹੀ ਵਾਇਰਸ ਦਾ ਅਸਰ ਖਤਮ ਹੋ ਜਾਵੇਗਾ ਪਰ ਹੁਣ ਵੀ ਇਸ ਗੱਲ ਦਾ ਕੋਈ ਪ੍ਰਮਾਣ ਸਾਹਮਣੇ ਨਹੀਂ ਆਇਆ ਹੈ।ਇੱਕ ਰਿਪੋਰਟ ਦੇ ਮੁਤਾਬਿਕ, ਤਾਪਮਾਨ 23 ਡਿਗਰੀ ਹੋਣ ਤੇ ਇਹ ਵਾਇਰਸ ਨਸ਼ਟ ਹੋ ਜਾਂਦਾ ਹੈ।ਫਿਲਹਾਲ ਇਸ ਸਮੇਂ ਘਰ ਦਾ ਬਣਿਆ ਖਾਣਾ ਹੀ ਖਾਵੋ, ਜੋ ਵੀ ਖਾਵੋ ਉਸ ਨੂੰ ਚੰਗੀ ਤਰ੍ਹਾਂ ਪਕਾਓ ਤਾਂ ਕਿ ਜੇਕਰ ਕੋਈ ਖਾਣ ਦਾ ਸਮਾਨ ਬਾਹਰ ਤੋਂ ਵੀ ਮੰਗਾਇਆ ਗਿਆ ਹੈ ਤਾਂ ਉਸ ਵਿੱਚ ਵਾਇਰਸ ਦਾ ਅਸਰ ਖਤਮ ਹੋ ਜਾਵੇ।
6.ਕੀ ਕਾਲੀਮਿਰਚ ਖਾਣ ਤੋਂ ਵਾਇਰਸ ਦਾ ਪ੍ਰਭਾਵ ਨਹੀਂ ਹੋਵੇਗਾ ?
ਕਾਲੀਮਿਰਚ ਜਾਂ ਅਦਰਕ, ਲਸਣ ਖਾਣ ਨਾਲ ਵਾਇਰਸ ਦਾ ਪ੍ਰਭਾਵ ਨਹੀਂ ਹੁੰਦਾ, ਅਜਿਹਾ ਨਹੀਂ ਹੈ।ਇਸ ਨਾਲ ਸਿਰਫ ਰੋਗਾਂ ਨਾਲ ਲੜਨ ਦੀ ਤਾਕਤ ਯਾਨੀ ਇਮਯੂਨਿਟੀ ਵੱਧਦੀ ਹੈ।ਇਮਯੂਨਿਟੀ ਸਰੀਰ ਨੂੰ ਬੀਮਾਰੀ ਜਾਂ ਵਾਇਰਸ ਨਾਲ ਲੜਨ ਦੀ ਤਾਕਤ ਦਿੰਦੀ ਹੈ।ਜਿਸ ਨਾਲ ਬੀਮਾਰੀ ਸਰੀਰ ਤੇ ਅਧਿਕ ਅਸਰ ਨਾਲ ਛੱਡ ਸਕੇ।ਜਿੱਥੇ ਤੱਕ ਇਸ ਦੇ ਖਾਣੇ ਦਾ ਸਵਾਲ ਹੈ ਤਾ ਉਹ ਹਮੇਸ਼ਾ ਫਾਇਦੇਮੰਦ ਹੈ।
7.ਕੀ ਮੱਛਰ ਅਤੇ ਮੱਖੀ ਨਾਲ ਵਾਇਰਸ ਦਾ ਪ੍ਰਭਾਵ ਹੁੰਦਾ ਹੈ ?
ਨਹੀਂ, ਕੋਰੋਨਾਵਾਇਰਸ ਇਨ੍ਹਾਂ ਨਾਲ ਨਹੀਂ ਫੈਲਦਾ ਪਰ ਮੱਖੀ ਅਤੇ ਮੱਛਰ ਨਾਲ ਦੂਸਰੀ ਬੀਮਾਰੀਆਂ ਫੈਲਦੀ ਹੈ।ਗਰਮੀ ਵਿੱਚ ਇਨ੍ਹਾਂ ਤੋਂ ਬਚ ਕੇ ਰਹੋ।ਸਾਫ ਸਫਾਈ ਰੱਖੋ।
8.ਕੀ ਲਾਕਡਾਊਨ ਖਤਮ ਹੋ ਦਦੇ ਬਾਅਦ ਵਾਇਰਸ ਦਾ ਖਤਰਾ ਰਹੇਗਾ ?
ਲਾਕਡਾਊਨ ਸੋਸ਼ਲ ਡਿਸਟੈਸਿੰਗ ਦੇ ਲਈ ਕੀਤਾ ਗਿਆ ਹੈ।ਪਹਿਲਾਂ ਵੀ ਪ੍ਰਭਾਵਿਤ ਬੀਮਾਰੀ ਹੋਣ ਤੇ ਅਜਿਹਾ ਕਰਨ ਦੇ ਲਈ ਕਿਹਾ ਜਾਂਦਾ ਸੀ ਪਰ ਧਿਆਨ ਨਹੀਂ ਦਿੱਤਾ ਗਿਆ, ਕਿਉਂਕਿ ਇਸ ਵਾਇਰਸ ਦੀ ਕੋਈ ਵੈਕਸੀਨ ਨਹੀਂ ਹੈ, ਇਸ ਲਈ ਸੋਸ਼ਲ ਡਿਸਟੈਸਿੰਗ ਦੇ ਇਲਾਵਾ ਕੋਈ ਵਿਕਲਪ ਨਹੀਂ ਹੈ।ਹੱਥ ਧੋਣ, ਸੋਸ਼ਲ ਡਿਸਟੈਸਿੰਗ ਦੇ ਨਿਰਦੇਸ਼ ਨੂੰ ਸਿਰਫ ਲਾਕਡਾਊਨ ਤੱਕ ਹੀ ਸੀਮਿਤ ਨਾ ਰੱਖਣ, ਇਸ ਨੂੰ ਅੱਗੇ ਵੀ ਅਮਲ ਵਿੱਚ ਲਿਆਂਦਾ ਜਾਵੇਗਾ।
