Htv Punjabi
Punjab

ਪਟਿਆਲਾ ‘ਚ ਦੁੱਧ ਲੈਣ ਜਾਂਦੇ ਬੰਦੇ ਦੀ ਪੁਲਿਸ ਵੱਲੋਂ ਕੁੱਟਮਾਰ ਮਗਰੋਂ ਆਤਮਹੱਤਿਆ ਦੇ ਮਾਮਲੇ ਦਾ ਸੱਚ ਆਇਆ ਬਾਹਰ, ਦੇਖੋ ਕੀ ਦਿਖਾਈ ਦਿੰਦਾ ਸੀਸੀਟੀਵੀ ਤਸਵੀਰਾਂ ਅਤੇ ਕਾਗਜ਼ੀ ਸਬੂਤਾਂ ‘ਚ

ਪਟਿਆਲਾ : ਪਟਿਆਲਾ ਦੇ ਕੋਤਵਾਲੀ ਇਲਾਕੇ ਦੇ ਅਧੀਨ ਪੈਂਦੇ ਸ਼ੀਤਲਾ ਮਾਤਾ ਮੰਦਿਰ ਦੇ ਪਿਛਲੇ ਪਾਸੇ ਰਹਿਣ ਵਾਲੇ ਇੱਕ ਕਿਰਾਏਦਾਰ ਪਰਿਵਾਰ ਦੇ ਪਰਿਵਾਰ ਮੁਖੀ ਭੁਪਿੰਦਰ ਸਿੰਘ ਵੱਲੋਂ ਆਤਮਹੱਤਿਆ ਕੀਤੇ ਜਾਣ ਤੋਂ ਬਾਅਦ ਉਸ ਦੀ ਪਤਨੀ ਸ਼ਰਨਜੀਤ ਕੌਰ ਅਤੇ ਪੁੱਤਰੀ ਨੇ ਕੋਤਵਾਲੀ ਪੁਲਿਸ ਵੱਲੋਂ ਕੁੱਟੇ ਜਾਣ ਤੋਂ ਬਾਅਦ ਭੁਪਿੰਦਰ ਸਿੰਘ ਵੱਲੋਂ ਆਤਮਹੱਤਿਆ ਕਰਨ ਦੇ ਜੋ ਦੋਸ਼ ਲਾਏ ਸਨ।ਪਟਿਆਲਾ ਦੇ ਐਸਐਸਪੀ ਮਨਜੀਤ ਸਿੰਘ ਸਿੱਧੂ ਨੇ ਉਨ੍ਹਾਂ ਦੋਸ਼ਾਂ ਨੂੰ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਅਤੇ ਕੁਝ ਕਾਗਜ਼ੀ ਸਬੂਤਾਂ ਰਾਹੀਂ ਉਨ੍ਹਾਂ ਦੋਸ਼ਾਂ ਨੂੰ ਝੂਠਾ ਸਾਬਿਤ ਕਰ ਦਿੱਤਾ ਹੈ।ਏਸ ਸੰਬੰਧੀ ਇੱਕ ਵੀਡੀਓ ਸੁਨੇਹੇ ਰਾਹੀਂ ਅਸਐਸਪੀ ਮਨਦੀਪ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮ੍ਰਿਤਕ ਭੁਪਿੰਦਰ ਸਿੰਘ ਦੀ ਪਤਨੀ ਸ਼ਰਨਜੀਤ ਕੌਰ ਵੱਲੋਂ ਲਾਏ ਗਏ ਦੋਸ਼ ਬਿਲਕੁਲ ਬੇਬੁਨਿਆਦ ਅਤੇ ਝੂਠੇ ਹਨ ਕਿਉਂਕਿ ਬਾਅਦ ਦੁਪਹਿਰ ਭੁਪਿੰਦਰ ਸਿੰਘ ਨੇ ਆਤਮਹੱਤਿਆ ਕੀਤੀ ਸੀ, ਜਦ ਕਿ ਦੁਪਹਿਰੇ ਦੋ ਵੱਜ ਕੇ ਵੀਹ ਮਿੰਟ ਤੇ ਉਸ ਦੀ ਪਤਨੀ ਸ਼ਰਨਜੀਤ ਕੌਰ ਨੇ ਕੋਤਵਾਲੀ ਥਾਣੇ ਵਿੱਚ ਇੱਕ ਲਿਖਤੀ ਸਿ਼ਕਾਇਤ ਦਿੱਤੀ ਸੀ ਕਿ ਉਸ ਦਾ ਪਤੀ ਜੋ ਡਰਾਈਵਰੀ ਕਰਦਾ ਹੈ, ਸ਼ਰਾਬ ਪੀ ਕੇ ਉਸ ਨੂੰ ਅਤੇ ਉਸ ਦੇ ਦੋ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਹੈ।ਜਿਹੜਾ ਕਿ ਸ਼ਾਮ ਨੂੰ ਘਰੋਂ ਚਲਾ ਜਾਂਦਾ ਹੈ ਤੇ ਸ਼ਰਾਬ ਪੀਣ ਮਗਰੋਂ ਦੇਰ ਰਾਤ ਘਰ ਪਰਤਦਾ ਹੈ ਤੇ ਪਰਿਵਾਰ ਦੀ ਕੁੱਟਮਾਰ ਕਰਦਾ ਹੈ।ਸਰਦਾਰ ਸਿੱਧੂ ਅਨੁਸਾਰ ਏਸ ਮਗਰੋਂ ਥਾਣੇ ਦੇ ਮੁਲਾਜ਼ਮ ਭੁਪਿੰਦਰ ਸਿੰਘ ਦੇ ਘਰ ਗਏ ਅਤੇ ਉਸ ਨੂੰ ਸਖ਼ਤੀ ਨਾਲ ਤਾੜਨਾ ਕਰਕੇ ਆਏ ਕਿ ਉਹ ਦੋਬਾਰਾ ਅਜਿਹਾ ਨਾ ਕਰੇ ਨਹੀਂ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋ ਸਕਦੀ ਹੈ।ਐਸਐਸਪੀ ਅਨੁਸਾਰ ਏਸ ਮਗਰੋਂ ਹੋ ਸਕਦਾ ਹੈ ਕਿ ਭੁਪਿੰਦਰ ਸਿੰਘ ਨੇ ਏਸ ਲਈ ਫਾਂਸੀ ਲੈ ਕੇ ਆਤਮਹੱਤਿਆ ਕਰ ਲਈ ਹੋਵੇ ਕਿ ਉਸ ਦੀ ਪਤਨੀ ਨੇ ਉਸ ਦੀ ਬੇਇਜ਼ਤੀ ਕਰਾ ਦਿੱਤੀ ਹੈ ਜਦਕਿ ਭੁਪਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਮੀਡੀਆ ਵਾਲਿਆਂ ਅੱਗੇ ਝੂਠ ਬੋਲ ਦਿੱਤਾ ਕਿ ਭੁਪਿੰਦਰ ਸਿੰਘ ਕਰਫਿਊ ਦੌਰਾਨ ਦੁੱਧ ਲੈਣ ਗਿਆ ਸੀ ਤੇ ਪੁਲਿਸ ਵਾਲਿਆਂ ਨੇ ਪਿੱਛਾ ਕਰਕੇ ਘਰ ਵਿੱਚ ਆਉਣ ਉਪਰੰਤ ਉਸ ਦੀ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਬੇਇਜ਼ਤੀ ਨਾ ਸਹਾਰਦੇ ਹੋਏ ਉਸ ਦੇ ਪਤੀ ਨੇ ਆਤਮਹੱਤਿਆ ਕਰ ਲਈ।ਏਸ ਮੌਕੇ ਐਸਐਸਪੀ ਨੇ ਕੋਤਵਾਲੀ ਥਾਣੇ ਦੇ ਮੁੱਖ ਗੇਟ ਤੇ ਲੱਗੇ ਸੀਸੀਟੀਵੀ ਕੈਮਰੇ ਦੀਆਂ ਉਹ ਤਸਵੀਰਾਂ ਪੇਸ਼ ਕੀਤੀਆਂ, ਜਿਸ ਵਿੱਚ ਸਾਫ ਦਿਖਾਈ ਦਿੰਦਾ ਹੈ ਜਿਸ ਵਿੱਚ ਸਰਬਜੀਤ ਕੌਰ ਪੁਲਿਸ ਦੇ ਦੱਸੇ ਸਮੇਂ ਅਨੁਸਾਰ ਉੱਥੇ ਗਈ ਸੀ, ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਨੇ ਉਹ ਦਰਖਾਸਤ ਦੀ ਕਾਪੀ ਵੀ ਮੀਡੀਆ ਅੱਗੇ ਪੇਸ਼ ਕਰ ਦਿੱਤੀ, ਜਿਸ ਵਿੱਚ ਮ੍ਰਿਤਕ ਭੁਪਿੰਦਰ ਕੌਰ ਦੀ ਪਤਨੀ ਨੇ ਆਪਣੇ ਪਤੀ ਵਿਰੁੱਧ ਸਿ਼ਕਾਇਤ ਦਰਜ ਕਰਵਾਈ ਸੀ ਕਿ ਉਹ ਸ਼ਰਾਬ ਪੀ ਕੇ ਪਰਿਵਾਰ ਦੀ ਕੁੱਟਮਾਰ ਕਰਦਾ ਹੈ ਤੇ ਊਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ।

ਆਪਣੇ ਇਸ ਵੀਡੀਓ ਸੁਨੇਹੇ ਵਿੱਚ ਐਸਐਸਪੀ ਨੇ ਕਿਹਾ ਕਿ ਇਸ ਵੇਲੇ ਦੇਸ਼ ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਔਖੇ ਦੌਰ ‘ਚੋਂ ਲੰਘ ਰਿਹਾ ਹੈ ਤੇ ਪੁਲਿਸ ਆਪਣੀ ਜਾਨ ਤੇ ਖੇਡ ਕੇ ਡਿਊਟੀਆਂ ਦੇ ਰਹੀ ਹੈ ਪਰ ਅਜਿਹੇ ਕੁਝ ਬੰਦੇ ਅਣਦੱਸੇ ਕਾਰਨਾਂ ਕਾਰਨ ਪੁਲਿਸ ਪ੍ਰਸ਼ਾਸ਼ਨ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਕਰ ਰਹੇ ਹਨ।ਉਨ੍ਹਾਂ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰਦਿਆਂ ਸ਼ਰਨਜੀਤ ਕੌਰ ਵਰਗੇ ਲੋਕਾਂ ਤੋਂ ਸਾਵਧਾਨ ਰਿਹਿਣ ਦੀ ਵੀ ਅਪੀਲ ਕੀਤੀ।

Related posts

ਕਿਤੇ ਸਿਰ ਦਰਦ ਅੱਖਾਂ ਦੀ ਰੌਸ਼ਨੀ ਐਵੇਂ ਚਲੀ ਜਾਂਦੀ ਹੈ

htvteam

ਹੁਣ ਸਿਮਰਨਜੀਤ ਗਿੱਲ ਨੇ ਮੂਸੇਵਾਲਾ ਨੂੰ AK-47 ਫੜਾਉਣ ਵਾਲਾ DSP ਧੋ-ਧੋ ਰਗੜਿਆ live

Htv Punjabi

ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਅਕਾਲੀ ਦਲ ਨਾਲ ਨਹੀਂ ਹੈ ਕੋਈ ਨਾਤਾ!

htvteam

Leave a Comment