ਜਲੰਧਰ : ਜਿ਼ਲ੍ਹੇ ਦੇ ਬਲਾਕ ਰੁੜਕਾ ਕਲਾਂ ਅਧੀਨ ਆਉਦੇ ਇੱਕ ਪਿੰਡ ਦੇ ਕਾਂਗਰਸੀ ਸਰਪੰਚ ਦੇ ਮੋਬਾਈਲ ਤੋਂ ਇੱਕ ਵਟਸਐਪ ਗਰੁੱਪ ‘ਚ ਅਸ਼ਲੀਲ ਤਸਵੀਰ ਸਾਂਝੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਟਸਐਪ ਗਰੁੱਪ ‘ਚ ਬਲਾਕ ਰੁੜਕਾ ਕਲਾਂ ਅਧੀਨ ਆਉਦੇ ਸਾਰੇ ਪਿੰਡਾਂ ਦੇ ਸਰਪੰਚ ਸ਼ਾਮਿ਼ਲ ਹਨ , ਜਿਸ ਵਿੱਚ ਅੱਧੀਆਂ ਦੇ ਕਰੀਬ ਮਹਿਲਾ ਸਰਪੰਚ ਤੋ ਇਲਾਵਾ ਬਲਾਕ ਰੁੜਕਾ ਕਲਾਂ ਦਫਤਰ ਦੀਆਂ ਦੋ ਮਹਿਲਾ ਮੁਲਾਜ਼ਮ ਵੀ ਸ਼ਾਮਿਲ ਹਨ।ਅਸ਼ਲੀਲ ਤਸਵੀਰਾਂ ਗਰੁੱਪ ‘ਚ ਪਾਏ ਜਾਣ ਤੋਂ ਬਾਅਦ ਇਹ ਮਾਮਲਾ ਬੇਹੱਦ ਗੰਭੀਰ ਹੋ ਗਿਆ ਹੈ।
ਇਸ ਸਬੰਧੀ ਬਲਾਕ ਰੁੜਕਾ ਕਲਾਂ ਦੇ ਬੀ.ਡੀ.ਪੀ.ਓ ਰਾਮਪਾਲ ਰਾਣਾ ਦਾ ਕਹਿਣਾ ਹੈ ਕਿ ਬਲਾਕ ਦੇ ਪਿੰਡਾਂ ਦੀਆਂ ਗਤੀਵਿਧੀਆ ਅਤੇ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਇਹ ਗਰੁੱਪ ਬਣਾਇਆ ਗਿਆ ਹੈ, ਇਸ ਗਰੁੱਪ ਵਿੱਚ ਜਿਸ ਪਿੰਡ ਦੇ ਸਰਪੰਚ ਵਲੋਂ ਇਹ ਅਸ਼ਲੀਲ ਫੋਟੋ ਪਾਈ ਗਈ ਹੈ ਉਕਤ ਸਰਪੰਚ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਗਿਆ ਹੈ ਅਤੇ ਇਸ ਫੋਟੋ ਪਾਉਣ ਬਾਰੇ ਪੁੱਛਗਿੱਛ ਕੀਤੀ ਗਈ। ਉਨ੍ਹਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੋ ਬਾਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਜਦ ਉਕਤ ਸਰਪੰਚ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ, ਉਸ ਦੇ ਫੋਨ ਤੋ ਕਿਸੇ ਨੇ ਜਾਣਬੁੱਝ ਕੇ ਇਹ ਸ਼ਰਾਰਤ ਕੀਤੀ ਹੈ, ਕਿਉਕਿ ਉਹ ਆਪ ਜਿਆਦਾਤਰ ਸਾਦਾ ਫੋਨ ਹੀ ਚਲਾਉਦੇ ਹਨ।
