Htv Punjabi
Punjab

ਢੱਠੇ ਖੂਹ ‘ਚ ਜਾਏ ਕੋਰੋਨਾ : ਆਹ ਪ੍ਰੇਮੀ ਜੋੜੇ ਦਾ ਹਾਲ ਦੇਖੋ ਘਰੋਂ ਭੱਜ ਕੇ ਕਰਾ ਲਿਆ ਵਿਆਹ, ਪਰਿਵਾਰ ਤੇ ਪੁਲਿਸ ਵਾਲਿਆਂ ਨੂੰ ਪਈਆਂ ਭਾਜੜਾਂ

ਫਤੇਹਾਬਾਦ : ਲਾਕਡਾਊਨ ਦੇ ਦੌਰਾਨ ਪੰਜਾਬ ਦੀ ਇੱਕ ਕੁੜੀ ਨੇ ਘਰ ਤੋਂ ਭੱਜ ਕੇ ਹਰਿਆਣਾਂ ਦੇ ਫਤੇਹਾਬਾਦ ਜਿ਼ਲ੍ਹੇ ਵਿੱਚ ਇੱਕ ਨੌਜਵਾਨ ਦੇ ਨਾਲ ਲਵਮੈਰਿਜ ਕਰ ਲਈ।ਐਤਵਾਰ ਨੂੰ ਦੋਨੋਂ ਫਤੇਹਾਬਾਦ ਦੇ  ਭੂਨਾ ਪੁਲਿਸ ਸਟੇਸ਼ਨ ਪਹੁੰਚ ਗਏ ਅਤੇ ਕੁੜੀ ਨੇ ਆਪਣੇ ਪਰਿਵਾਰਿਕ ਮੈਬਰਾਂ ਤੋਂ ਜਾਨ ਦਾ ਖਤਰਾ ਹੋਣ ਨੂੰ ਲੈ ਕੇ ਸੁਰੱਖਿਆ ਦੀ ਮੰਗ ਕੀਤੀ।ਪੁਲਿਸ ਨੇ ਦੋਨਾਂ ਨੂੰ ਖਾਣਾ ਖਵਾਇਆ ਫੇਰ ਪੰਜਾਬ ਪੁਲਿਸ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ।ਪੰਜਾਬ ਪੁਲਿਸ ਪਹੁੰਚੀ ਅਤੇ ਦੋਨਾਂ ਨੂੰ ਨਾਲ ਲੈ ਆਈ, ਕਿਉਂਕਿ ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਨੌਜਵਾਨ ਤੇ ਮਾਮਲਾ ਦਰਜ ਕਰਵਾਇਆ ਹੋਇਆ ਸੀ।ਹੁਣ ਦੋਨਾਂ ਨੂੰ ਕੋਰਟ ਵਿੱਚ ਪੇਸ਼ ਕਰ ਬਿਆਨ ਕਰਵਾਏ ਜਾਣਗੇ।

ਪੰਜਾਬ ਦੇ ਮਾਨਸਾ ਜਿ਼ਲ੍ਹੇ ਦੇ ਬਰੇਟਾ ਪਿੰਡ ਦੀ ਰਹਿਣ ਵਾਲੀ ਕੁੜੀ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ 15 ਅਪ੍ਰੈਲ ਨੂੰ ਆਪਣੇ ਘਰ ਤੋਂ ਫਤੇਹਾਬਾਦ ਦੇ ਪਿੰਡ ਦਹਮਾਨ ਨਿਵਾਸੀ ਹੈੈਪੀ ਸਿੰਘ ਦੇ ਨਾਲ ਭੱਜ ਕੇ ਆ ਗਈ ਸੀ।ਇੱਥੇ ਆ ਕੇ ਉਨ੍ਹਾਂ ਨੇ ਫਤੇਹਾਬਾਦ ਦੇ ਹੀ ਪਿੰਡ ਕਨੌਹ ਮੰਦਿਰ ਵਿੱਚ ਲਵ ਮੈਰਿਜ ਕਰ ਲਈ।ਜਦ ਉਸ ਦੇ ਮਾਂਬਾਪ, ਭਾਈ ਅਤੇ ਮਾਮਾ ਨੂੰ ਇਸ ਪਤਾ ਲੱਗਾ ਤਾਂ ਉਹ ਜਾਨ ਤੋਂ ਮਾਰਨ ਦੀ ਧਮਕੀ ਦੇਣ ਲੱਗੇ।

ਧਮਕੀਆਂ ਤੋਂ ਡਰ ਕੇ ਨੋਜਵਾਨ ਅਤੇ ਕੁੜੀ ਭੂਨਾ ਥਾਣੇ ਪਹੁੰਚ ਗਏ ਅਤੇ ਸੁਰੱਖਿਆ ਦੀ ਮੰਗ ਕੀਤੀ।ਭੂਨਾ ਥਾਣਾ ਮੁਖੀ ਦੇਵੇਂਦਰ ਸਿੰਘ ਨੈਨ ਨੇ ਪੰਜਾਬ ਪੁਲਿਸ ਨੂੰ ਮਾਮਲੇ ਤੋਂ ਜਾਣੂ ਕਰਵਾਇਆ।ਪੰਜਾਬ ਦੇ ਥਾਣਾ ਬਰੇਟਾ ਪੁਲਿਸ ਏਐਸਆਈ ਚਮਕੌਰ ਸਿੰਘ ਅਤੇ ਔਰਤ ਹੈਡ ਕਾਂਸਟੇਬਲ ਹਰਪ੍ਰੀਤ ਕੌਰ ਐਤਵਾਰ ਦੀ ਦੁਪਹਿਰ ਬਾਅਦ ਭੂਨਾ ਥਾਣਾ ਵਿੱਚ ਪਹੁੰਚੇ।ਪ੍ਰੇਮੀ ਜੋੜੇ ਨੂੰ ਪੰਜਾਬ ਲੈ ਗਏ।ਏਐਸਆਈ ਚਮਕੌਰ ਸਿੰਘ ਨੇ ਦੱਸਿਆ ਕਿ ਕੁੜੀ ਦੇ ਪਰਿਵਾਰਿਕ ਨੇ ਨੌਜਵਾਨ ਦੇ ਖਿਲਾਾਫ ਸਿ਼ਕਾਇਤ ਦਿੱਤੀ ਹੋਈ ਹੈ।ਕਥਿਤ ਪ੍ਰੇਮੀ ਜੋੜੇ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਕੇ ਬਿਆਨ ਦਰਜ ਕਰਵਾਏ ਜਾਣਗੇ।

 

 

Related posts

ਬੰਦੇ ਦੇ ਹੱਥ ਲੱਗਿਆ ਅਜਿਹਾ ਕਰਾਮਾਤੀ ਨੁਸਕਾ, ਬਦਲੀ ਫਾਰਮ ਦੀ ਨੁਹਾਰ, ਬਚਦੇ ਨੇ ਲੱਖਾਂ

htvteam

ਮੌਸਮ ਵਿਭਾਗ ਨੇ ਪੰਜਾਬ ‘ਚ ਕੜਾਕੇ ਦੀ ਠੰਡ ਦਾ ਰੈੱਡ ਅਲਰਟ ਜਾਰੀ

htvteam

ਲਾੜੇ ਨੇ ਖੁਸ਼ੀ ਚ ਚਲਾਤੇ ਬੰ/ ਬ, ਦੇ ਗਏ ਲੋਕ ਹੋ ਗਿਆ ਹਮਲਾ

htvteam

Leave a Comment